The Khalas Tv Blog Punjab ਗੱਡੀ ਘਰ ‘ਚ ਧੋਣ ਦੀ ਗਲਤੀ ਨਾ ਕਰਨਾ! ਮੋਟਾ ਚਲਾਨ ਕੱਟੇਗਾ !
Punjab

ਗੱਡੀ ਘਰ ‘ਚ ਧੋਣ ਦੀ ਗਲਤੀ ਨਾ ਕਰਨਾ! ਮੋਟਾ ਚਲਾਨ ਕੱਟੇਗਾ !

ਬਿਊਰੋ ਰਿਪੋਰਟ : ਗਰਮੀਆਂ ਦੀ ਸ਼ੁਰੂਆਤ ਹੁੰਦੇ ਹੀ ਪਾਣੀ ਦੀ ਪਰੇਸ਼ਾਨੀ ਸ਼ੁਰੂ ਹੋ ਜਾਂਦੀ ਹੈ, ਪਰ ਇਸ ਦੇ ਬਾਵਜੂਦ ਕੁਝ ਲੋਕ ਪਾਣੀ ਦੀ ਬਰਬਾਦੀ ਕਰਨ ਤੋਂ ਬਾਜ਼ ਨਹੀਂ ਆਉਂਦੇ ਹਨ,ਇਸੇ ਲਈ ਉਨ੍ਹਾਂ ਨੂੰ ਸਬਕ ਸਿਖਾਉਣ ਦੇ ਲਈ 5250 ਰੁਪਏ ਦਾ ਚਾਲਾਨ ਕੱਟਣ ਦਾ ਫੈਸਲਾ ਲਿਆ ਗਿਆ ਹੈ । ਚੰਡੀਗੜ੍ਹ ਨਗਰ ਨਿਗਮ ਦੀਆਂ ਟੀਮਾਂ ਉਨ੍ਹਾਂ ਲੋਕਾਂ ‘ਤੇ ਨਜ਼ਰ ਰੱਖਣੀਆਂ ਜੋ ਘਰ ਵਿੱਚ ਕਾਰ ਧੋਣਗੇ । ਟੀਮਾਂ ਸਵੇਰ ਸਾਢੇ 5 ਤੋਂ ਇਲਾਕੇ ਵਿੱਚ ਘੁੰਮਣਾ ਸ਼ੁਰੂ ਹੋ ਜਾਣਗੀਆਂ ਜਿਹੜੀ ਵੀ ਵਿਅਕਤੀ ਪਾਣੀ ਦੀ ਬਰਬਾਦੀ ਕਰਦਾ ਨਜ਼ਰ ਆਇਆ ਉਸ ਦਾ ਉਸੇ ਵੇਲੇ ਚਾਲਾਨ ਕੱਟਿਆ ਜਾਵੇਗਾ । ਇਸ ਤੋਂ ਚਾਲਾਨ ਵਿੱਚ 4 ਤੋਂ 5 ਹੋਰ ਚੀਜ਼ਾ ਨੂੰ ਪਾਣੀ ਦੀ ਬਰਬਾਦੀ ਵਿੱਚ ਸ਼ਾਮਲ ਕੀਤਾ ਗਿਆ ਹੈ

ਨਗਰ ਨਿਗਮ ਨੇ ਇਸ ਦੇ ਲਈ 18 SDI ਸਮੇਤ JE ਅਤੇ ਹੋਰ ਮੁਲਾਜ਼ਮਾਂ ਦੀਆਂ ਟੀਮਾਂ ਦਾ ਗਠਨ ਕੀਤਾ ਹੈ । ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪਾਣੀ 5 ਵਜੇ ਆ ਜਾਂਦਾ ਹੈ,ਇਸ ਲਈ ਟੀਮਾਂ ਵੀ ਸਵੇਰ ਤਿੰਨ ਘੰਟੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਘੁੰਮਣਗੀਆ । ਨਿਗਮ ਵੱਲੋਂ ਦੱਸਿਆ ਗਿਆ ਹੈ ਜੇਕਰ ਕੋਈ ਵੀ ਤਾਜ਼ਾ ਪਾਣੀ ਨਾਲ ਗੱਡੀ ਅਤੇ ਵੇੜਾ,ਲਾਨ ਧੋਂਦੇ ਹੋਏ ਨਜ਼ਰ ਆ ਗਿਆ ਤਾਂ ਉਸ ਨੂੰ ਕੋਈ ਵੀ ਨੋਟਿਸ ਨਹੀਂ ਦਿੱਤਾ ਜਾਵੇਗਾ ਬਲਕਿ ਸਿੱਧਾ 5250 ਰੁਪਏ ਦਾ ਚਾਲਾਨ ਕੱਟਿਆ ਜਾਵੇਗਾ ।

ਚਾਲਾਨ ਦੀ ਰਕਮ ਪਾਣੀ ਦੇ ਬਿੱਲ ਦੇ ਨਾਲ ਜੋੜ ਕੇ ਭੇਜੀ ਜਾਵੇਗੀ,ਇਸ ਦੇ ਇਲਾਵਾ ਜੇਕਰ ਕਿਸੇ ਦੀ ਟੈਂਕੀ ਓਵਰ ਫਲੋ ਹੋ ਰਹੀ ਹੋਵੇਗੀ ਤਾਂ ਉਸ ਨੂੰ 2 ਦਿਨ ਦਾ ਨੋਟਿਸ ਭੇਜਿਆ ਜਾਵੇਗਾ । ਜੇਕਰ 2 ਦਿਨ ਦੇ ਅੰਦਰ ਬੰਦ ਨਹੀਂ ਹੋਇਆ ਤਾਂ ਉਸ ‘ਤੇ ਵੀ 5250 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ।

ਪਾਈਪ ਲਾਈਨ ਵਿੱਚ ਬੂਸਟਰ ਪੰਪ ਲੱਗਿਆ ਮਿਲਿਆ ਤਾਂ ਜ਼ਬਤ ਹੋਵੇਗਾ

ਚੰਡੀਗੜ੍ਹ ਨਗਰ ਨਿਗਮ ਵੱਲੋਂ ਕਿਹਾ ਗਿਆ ਹੈ ਕਿ ਟੀਮਾਂ ਨੂੰ ਜਾਂਚ ਦੌਰਾਨ ਜੇਕਰ ਕਿਸੇ ਵਿਅਕਤੀ ਦੇ ਘਰੋਂ ਪਾਣੀ ਦੀ ਪਾਈਪ ਲਾਈਨ ਵਿੱਚ ਬੂਸਟਰ ਪੰਪ ਲੱਗਿਆ ਹੋਇਆ ਮਿਲਿਆ ਤਾਂ ਉਸ ਨੂੰ ਜ਼ਬਤ ਕਰ ਲਿਆ ਜਾਵੇਗਾ ਅਤੇ ਚਾਲਾਨ ਵੀ ਕੱਟਿਆ ਜਾਵੇਗਾ,ਜੇਕਰ ਜੁਰਮਾਨਾ ਲਗਾਉਣ ਤੋਂ ਬਾਅਦ ਵੀ ਕੋਈ ਵਾਰ-ਵਾਰ ਉਲੰਘਣ ਕਰਦਾ ਹੈ ਤਾਂ ਬਿਨਾਂ ਨੋਟਿਸ ਉਸ ਵਿਅਕਤੀ ਦਾ ਪਾਣੀ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ । ਗਰਮੀਆਂ ਵਿੱਚ ਸ਼ਹਿਰ ਵਿੱਚ ਪਾਣੀ ਦੀ ਖਪਤ 5460 ਲੱਖ ਲੀਟਰ ਤੱਕ ਪਹੁੰਚ ਜਾਂਦੀ ਹੈ,ਜਦਕਿ ਨਗਰ ਨਿਗਮ ਕੋਲ ਇੰਨਾਂ ਪਾਣੀ ਨਹੀਂ ਆਉਂਦਾ ਹੈ । ਇਸੇ ਲਈ ਪਾਣੀ ਦੀ ਬਰਬਾਦੀ ਨੂੰ ਰੋਕਣ ਦੇ ਲਈ ਚਾਲਾਨ ਕੱਟਿਆ ਜਾ ਰਿਹਾ ਹੈ ।

ਇਸ ਨੂੰ ਮੰਨੀ ਜਾਵੇਗੀ ਪਾਣੀ ਦੀ ਬਰਬਾਦੀ

ਗੱਡੀਆਂ ਦੇ ਧੋਣ, ਵੇੜੇ ਨੂੰ ਧੋਣ,ਲਾਨ ਵਿੱਚ ਪਾਣੀ ਦੇਣਾ,ਜ਼ਮੀਨ ਦੇ ਹੇਠਲੇ ਪਾਣੀ ਦੀ ਟੈਂਕੀ ਨੂੰ ਓਵਰ ਫਲੋ ਹੋਣ ਦੇਣਾ, ਵਾਟਰ ਮੀਟਰ ਚੈਂਬਰ ਤੋਂ ਪਾਣੀ ਨਿਕਲਨਾ,ਪਾਈਪ ਲਾਈਨ ‘ਤੇ ਬੂਸਟਰ ਪੰਪ ਦਾ ਲੱਗਿਆ ਹੋਣਾ,ਕਿਸੇ ਹੋਰ ਵਜ੍ਹਾ ਨਾਲ ਪਾਣੀ ਦੀ ਬਰਬਾਦੀ ਹੋਣਾ । ਇਹ ਸਾਰੇ ਪਾਣੀ ਦੀ ਬਰਬਾਦੀ ਦੇ ਰੂਪ ਵਿੱਚ ਵੇਖੇ ਜਾਣਗੇ।

Exit mobile version