The Khalas Tv Blog India ਚੰਡੀਗੜ੍ਹ ’ਚ ਪਾਰਕਿੰਗ ਦੇ ਨਵੇਂ ਰੇਟ ਤੈਅ! 20 ਮਿੰਟ ਤਕ ਪਾਰਕਿੰਗ ਮੁਫ਼ਤ! ਸ਼ਾਪਿੰਗ ਮਾਲਾਂ ਵਾਸਤੇ ਵਾਧੂ ਖ਼ਰਚਾ
India Poetry

ਚੰਡੀਗੜ੍ਹ ’ਚ ਪਾਰਕਿੰਗ ਦੇ ਨਵੇਂ ਰੇਟ ਤੈਅ! 20 ਮਿੰਟ ਤਕ ਪਾਰਕਿੰਗ ਮੁਫ਼ਤ! ਸ਼ਾਪਿੰਗ ਮਾਲਾਂ ਵਾਸਤੇ ਵਾਧੂ ਖ਼ਰਚਾ

ਚੰਡੀਗੜ੍ਹ ਵਿੱਚ ਪਾਰਕਿੰਗ ਦੀਆਂ ਨਵੀਆਂ ਦਰਾਂ ਤੈਅ ਕਰ ਦਿੱਤੀਆਂ ਗਈਆਂ ਹਨ। ਇਸ ਵਿੱਚ ਸ਼ਹਿਰ ਦੀਆਂ ਸਾਰੀਆਂ ਪਾਰਕਿੰਗਜ਼ ਵਿੱਟ ਪਹਿਲੇ 20 ਮਿੰਟਾਂ ਲਈ ਪਾਰਕਿੰਗ ਮੁਫ਼ਤ ਰਹੇਗੀ। ਪਿੱਕ ਐਂਡ ਡਰਾਪ ਲਈ ਵੀ ਕੋਈ ਚਾਰਜ ਨਹੀਂ ਲਿਆ ਜਾਵੇਗਾ।

ਇਸ ਤੋਂ ਬਾਅਦ ਮੋਟਰਸਾਈਕਲ-ਸਕੂਟੀ ਵਰਗੇ ਦੋਪਹੀਆ ਵਾਹਨ ਲਈ 4 ਘੰਟੇ ਲਈ 7 ਰੁਪਏ ਅਤੇ ਕਾਰ ਲਈ 15 ਰੁਪਏ ਲਏ ਜਾਣਗੇ। 8 ਘੰਟੇ ਲਈ ਕਾਰ ਖੜੀ ਕਰਨ ਲਈ 20 ਰੁਪਏ ਦੇਣੇ ਪੈਣਗੇ। ਜੇ ਇਸ ਤੋਂ ਬਾਅਦ ਵੀ ਦੇਰੀ ਹੁੰਦੀ ਹੈ ਤਾਂ ਹਰ ਘੰਟੇ ਲਈ 10 ਰੁਪਏ ਵਾਧੂ ਦੇਣੇ ਪੈਣਗੇ। ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸ਼ਹਿਰ ਦੀਆਂ ਸਾਰੀਆਂ 84 ਪਾਰਕਿੰਗਾਂ ਵਿੱਚ ਇਸ ਨਵੇਂ ਰੇਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਸ ਤੋਂ ਇਲਾਵਾ ਵਪਾਰਕ ਵਾਹਨਾਂ ਜਿਵੇਂ ਮਿੰਨੀ ਬੱਸਾਂ, ਕੈਬ ਤੇ ਟੈਕਸੀਆਂ ਲਈ ਵੱਖਰੀਆਂ ਪਾਰਕਿੰਗ ਦਰਾਂ ਨਿਰਧਾਰਤ ਕੀਤੀਆਂ ਗਈਆਂ ਹਨ। 20 ਮਿੰਟਾਂ ਲਈ 10 ਰੁਪਏ ਦੇਣੇ ਪੈਣਗੇ। 20 ਮਿੰਟ ਤੋਂ 4 ਘੰਟੇ ਲਈ 30 ਰੁਪਏ ਦੇਣੇ ਹੋਣਗੇ। 4 ਤੋਂ 8 ਘੰਟੇ ਲਈ 35 ਰੁਪਏ ਦੇਣੇ ਪੈਣਗੇ। ਇਸ ਤੋਂ ਬਾਅਦ 15 ਰੁਪਏ ਪ੍ਰਤੀ ਘੰਟਾ ਵਾਧੂ ਚਾਰਜ ਲਗਾਇਆ ਜਾਵੇਗਾ।

ਜੇ ਕੋਈ ਚੰਡੀਗੜ੍ਹ ਦੀਆਂ ਸਾਰੀਆਂ ਪਾਰਕਿੰਗਾਂ ਲਈ 12 ਘੰਟੇ ਲਈ ਪਾਸ ਬਣਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਲਈ 100 ਰੁਪਏ ਦੇਣੇ ਪੈਣਗੇ। ਕਾਰ ਜਾਂ ਮੋਟਰਸਾਈਕਲ ਵਾਸਤੇ ਮਹੀਨਾਵਾਰ ਪਾਸ ਦੀ ਕੀਮਤ 400 ਰੁਪਏ ਹੈ ਜਦਕਿ ਮਿੰਨੀ ਬੱਸ, ਕੈਬ ਜਾਂ ਟੈਕਸੀ ਲਈ 800 ਰੁਪਏ ਰੱਖੇ ਗਏ ਹਨ।

ਪਿਕਾਡਲੀ ਸ਼ਾਪਿੰਗ ਮਾਲ ਦੇ ਬਾਹਰ ਦੇਣਾ ਪਵੇਗਾ ਵਾਧੂ ਖ਼ਰਚਾ

ਪਿਕਾਡਿਲੀ ਮਾਲ ਦੇ ਬਾਹਰ ਨਿੱਜੀ ਵਾਹਨਾਂ ਲਈ ਪਹਿਲੇ 4 ਘੰਟਿਆਂ ਲਈ 50 ਰੁਪਏ, 4 ਤੋਂ 8 ਘੰਟਿਆਂ ਲਈ 70 ਰੁਪਏ ਅਤੇ ਉਸ ਤੋਂ ਬਾਅਦ 20 ਰੁਪਏ ਪ੍ਰਤੀ ਘੰਟਾ ਫੀਸ ਲਈ ਜਾਵੇਗੀ। ਕਮਰਸ਼ੀਅਲ ਵਾਹਨਾਂ ਲਈ ਪਿਕਾਡਲੀ ਮਾਲ ਦੇ ਬਾਹਰ ਪਹਿਲੇ ਚਾਰ ਘੰਟਿਆਂ ਲਈ 250 ਰੁਪਏ, ਚਾਰ ਤੋਂ ਅੱਠ ਘੰਟਿਆਂ ਲਈ 410 ਰੁਪਏ ਅਤੇ ਉਸ ਤੋਂ ਬਾਅਦ 30 ਰੁਪਏ ਪ੍ਰਤੀ ਘੰਟਾ ਟਿਕਟ ਲਈ ਜਾਵੇਗੀ।

ਇਲਾਂਤੇ ਮਾਲ ਦੀ ਪਾਰਕਿੰਗ ਦੇ ਰੇਟ

ਇਲਾਂਤੇ ਮਾਲ ਦੀ ਗੱਲ ਕਰੀਏ ਤਾਂ ਪਹਿਲੇ 4 ਘੰਟਿਆਂ ਤਕ ਕਾਰ ਜਾਂ ਮੋਟਰਸਾਈਕਲ ਵਾਸਤੇ 70 ਰੁਪਏ ਦੇਣੇ ਪੈਣਗੇ ਜਦਕਿ ਮਿੰਨੀ ਬੱਸ, ਕੈਬ ਜਾਂ ਟੈਕਸੀ ਲਈ 250 ਰੁਪਏ ਦੇਣੇ ਪੈਣਗੇ। ਟੂਰਿਸਟ ਬੱਸ ਲਈ 450 ਰੁਪਏ ਦੇਣੇ ਪੈਣਗੇ।

ਇਸ ਤੋਂ ਬਾਅਦ 4 ਤੋਂ 8 ਘੰਟਿਆਂ ਦੀ ਪਾਰਕਿੰਗ ਵਾਸਤੇ ਕਾਰ/ਮੋਟਰਸਾਈਕਲ ਲਈ 130 ਰੁਪਏ ਜਦਕਿ ਮਿੰਨੀ ਬੱਸ, ਕੈਬ ਜਾਂ ਟੈਕਸੀ ਲਈ 400 ਰੁਪਏ ਅਤੇ ਟੂਰਿਸਟ ਬੱਸ ਲਈ 800 ਰੁਪਏ ਦੇਣੇ ਪੈਣਗੇ।

8 ਘੰਟਿਆਂ ਤੋਂ ਵੱਧ ਸਮੇਂ ਦੀ ਪਾਰਕਿੰਗ ਲਈ ਮੋਟਰਸਾਈਕਲ ਤੇ ਕਾਰ ਚਾਲਕਾਂ ਨੂੰ ਹਰ ਘੰਟੇ ਦੇ 20 ਰੁਪਏ ਵਾਧੂ ਦੇਣੇ ਪੈਣਗੇ। ਮਿੰਨੀ ਬੱਸ ,ਕੈਬ ਜਾਂ ਟੈਕਸੀ ਵਾਲਿਆਂ ਨੂੰ ਹਰ ਵਾਧੂ ਘੰਟੇ ਦੇ 30 ਰੁਪਏ ਵਾਧੂ ਦੇਣੇ ਪੈਣਗੇ। ਇਸੇ ਤਰ੍ਹਾਂ 8 ਘੰਟੇ ਤੋਂ ਵੱਧ ਦੀ ਪਾਰਕਿੰਗ ਲਈ ਟੂਰਿਸਟ ਬੱਸ ਨੂੰ ਹਰ ਘੰਟੇ ਦੀ 50 ਰੁਪਏ ਵਾਧੂ ਪਾਰਕਿੰਗ ਫੀਸ ਦੇਣੀ ਪਵੇਗੀ।

ਚੰਡੀਗੜ੍ਹ ’ਚ ਪਾਰਕਿੰਗ ਫੀਸ ਨੂੰ ਲੈ ਕੇ ਹੋਇਆ ਸੀ ਸਿਆਸੀ ਵਿਵਾਦ

ਦੱਸ ਦੇਈਏ ਚੰਡੀਗੜ੍ਹ ਨਗਰ ਨਿਗਮ ਵੱਲੋਂ 25 ਜੁਲਾਈ, 2023 ਨੂੰ ਹੋਈ ਮੀਟਿੰਗ ਦੌਰਾਨ ਪਾਰਕਿੰਗ ਸਬੰਧੀ ਪ੍ਰਸਤਾਵ ਪਾਸ ਕੀਤਾ ਗਿਆ ਸੀ। ਇਸ ਪ੍ਰਸਤਾਵ ਵਿੱਚ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਵਿੱਚ ਰਜਿਸਟਰਡ ਵਾਹਨਾਂ ਲਈ ਵੱਖਰੇ ਰੇਟ ਤੈਅ ਕੀਤੇ ਗਏ ਸਨ। ਜਦਕਿ ਟ੍ਰਾਈਸਿਟੀ ਯਾਨੀ ਇਨ੍ਹਾਂ ਤਿੰਨਾਂ ਸ਼ਹਿਰਾਂ ਤੋਂ ਬਾਹਰ ਆਉਣ ਵਾਲੇ ਵਾਹਨਾਂ ਲਈ ਡਬਲ ਰੇਟ ਰੱਖਿਆ ਗਿਆ ਸੀ।

ਇਸ ਨੂੰ ਲੈ ਕੇ ਕਾਫੀ ਸਿਆਸੀ ਵਿਵਾਦ ਵੀ ਹੋਇਆ ਸੀ। ਨਗਰ ਨਿਗਮ ਦੇ ਇਸ ਪ੍ਰਸਤਾਵ ਦਾ ਪੰਜਾਬ ਅਤੇ ਹਰਿਆਣਾ ਵੱਲੋਂ ਵਿਰੋਧ ਕੀਤਾ ਗਿਆ ਸੀ। ਦੋਵਾਂ ਸੂਬਿਆਂ ਦੇ ਲੀਡਰਾਂ ਵੱਲੋਂ ਇਸ ਮਾਮਲੇ ਸਬੰਧੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਤੋਂ ਬਾਅਦ ਬਨਵਾਰੀ ਲਾਲ ਪੁਰੋਹਿਤ ਨੇ ਇਹ ਪ੍ਰਸਤਾਵ ਪਾਸ ਨਹੀਂ ਕੀਤਾ।

 

Exit mobile version