The Khalas Tv Blog India ਚੰਡੀਗੜ੍ਹ ਹਾਊਸਿੰਗ ਬੋਰਡ ਦੀ ਵੱਡੀ ਕਾਰਵਾਈ! ਅਲਾਟਮੈਂਟ ਰੱਦ
India Punjab

ਚੰਡੀਗੜ੍ਹ ਹਾਊਸਿੰਗ ਬੋਰਡ ਦੀ ਵੱਡੀ ਕਾਰਵਾਈ! ਅਲਾਟਮੈਂਟ ਰੱਦ

ਬਿਉਰੋ ਰਿਪੋਰਟ – ਚੰਡੀਗੜ੍ਹ ਹਾਊਸਿੰਗ ਬੋਰਡ (Chandigarh Housing Board) ਨੇ 50 ਮਕਾਨਾਂ ਦੀ ਅਲਾਟਮੈਂਟ ਰੱਦ ਕੀਤੀ ਹੈ। ਇਹ ਕਾਰਵਾਈ ਕਿਰਇਆ ਨਾ ਦੇਣ ਵਾਲੇ ਅਲਾਟੀਆਂ ਖਿਲਾਫ ਕੀਤੀ ਗਈ ਹੈ। ਦੱਸ ਦੇਈਏ ਕਿ ਸੈਕਟਰ 49, ਰਾਮ ਦਰਬਾਰ, ਸੈਕਟਰ 38 ਅਤੇ ਇੰਡਸਟਰੀਅਲ ਇਲਾਕੇ ਵਿਚ ਇਹ ਕਾਰਵਾਈ ਕੀਤੀ ਗਈ ਹੈ। ਇਹ ਸਾਰੇ ਘਰ ਫਲੈਟ ਸਕੀਮ ਦੇ ਤਹਿਤ ਅਲਾਟ ਕੀਤੇ ਗਏ ਸਨ ਅਤੇ ਹਰ ਮਹੀਨੇ ਲਾਇਸੰਸ ਫੈਂਸ ਦੇਣੀ ਹੁੰਦੀ ਹੈ ਪਰ ਜਿਨ੍ਹਾਂ ਘਰਾਂ ਵੱਲੋਂ ਇਸ ਦੀ ਫੀਸ ਅਦਾ ਨਹੀਂ ਕੀਤੀ ਗਈ, ਉਨ੍ਹਾਂ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਇਹ ਫਲੈਟ ਖਾਲੀ ਕਰਕੇ 30 ਦਿਨਾਂ ਦੇ ਵਿਚ-ਵਿਚ ਵਾਪਸ ਦੇਣੇ ਪੈਣਗੇ। ਜੇਕਰ ਇਹ ਫਲੈਟ ਵਾਪਸ ਨਾ ਕੀਤੇ ਗਏ ਤਾਂ ਚੰਡੀਗੜ੍ਹ ਹਾਊਸਿੰਗ ਬੋਰਡ ਜਬਰੀ ਖਾਲੀ ਕਰਵਾਉਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਸਾਲ 2018-19 ਵਿਚ ਅਲਾਟ ਕੀਤੇ ਘਰਾਂ ਦੇ ਮਾਲਕਾਂ ਨੂੂੰ ਕਈ ਵਾਰ ਕਾਰਨ ਦੱਸੋ ਨੋਟਿਸ ਭੇਜ ਕੇ ਲਾਇਸੰਸ ਫੀਸ ਅਦਾ ਕਰਨ ਲਈ ਕਿਹਾ ਸੀ  ਪਰ ਕੋਈ ਫੀਸ ਅਲਾਟੀਆਂ ਵੱਲੋਂ ਅਦਾ ਨਹੀਂ ਕੀਤੀ ਗਈ, ਜਿਸ ਤੋਂ ਬਾਅਦ ਸਤੰਬਰ ਮਹੀਨੇ ਵਿਚ ਆਖਰੀ ਵਾਰ ਸੁਣਵਾਈ ਦਾ ਮੌਕਾ ਦਿੱਤਾ ਗਿਆ ਸੀ ਪਰ ਕਈ ਅਲਾਟੀ ਨਾ ਤਾਂ ਪੇਸ਼ ਹੋਏ ਅਤੇ ਨਾ ਹੀ ਫੀਸ ਅਦਾ ਕੀਤੀ। ਇਸ ਤੋਂ ਬਾਅਦ 50 ਫਲੈਟਾਂ ਦੀ ਅਲਾਟਮੈਂਟ ਰੱਦ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ –  ਪੰਜਾਬ ‘ਚ ਮੁੜ ਹੋਈ ਬੇਅਦਬੀ! ਗੁਟਕਾ ਸਾਹਿਬ ਦੇ ਖਿਲਾਰੇ ਅੰਗ

 

 

 

Exit mobile version