The Khalas Tv Blog Punjab 9ਵੀਂ ਦੇ ਵਿਦਿਆਰਥੀ ਨੇ ਹੈੱਡ ਮਾਸਟਰ ਦਾ ਸਿਰ ਪਾੜਿਆ ! ਰਾਡ ਨਾਲ ਕੀਤਾ ਹਮਲਾ !
Punjab

9ਵੀਂ ਦੇ ਵਿਦਿਆਰਥੀ ਨੇ ਹੈੱਡ ਮਾਸਟਰ ਦਾ ਸਿਰ ਪਾੜਿਆ ! ਰਾਡ ਨਾਲ ਕੀਤਾ ਹਮਲਾ !

ਬਿਉਰੋ ਰਿਪੋਰਟ : ਚੰਡੀਗੜ੍ਹ ਦੇ ਸਰਕਾਰੀ ਸਕੂਲ ਦੇ ਇੱਕ ਅਧਿਆਪਕ ‘ਤੇ ਵਿਦਿਆਰਥੀ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਸੈਕਟਰ 19 ਦੇ ਸਰਕਾਰੀ ਮਾਡਲ ਸਕੂਲ ਵਿੱਚ 9ਵੀਂ ਦੇ ਵਿਦਿਆਰਥੀ ਨੇ ਗੁੱਸੇ ਵਿੱਚ ਹੈਡ ਮਾਸਟਰ ਦੇ ਸਿਰ ‘ਤੇ ਰਾਡ ਮਾਰੀ ਹੈ । ਇਸ ਹਮਲੇ ਦੇ ਬਾਅਦ ਅਧਿਆਪਕ ਕੇਸਰ ਸਿੰਘ ਜ਼ਖਮੀ ਹੋ ਗਿਆ ਅਤੇ ਉਸ ਨੂੰ ਸੈਕਟਰ 16 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਅਧਿਆਪਕ ਨੇ ਪਿਛਲੇ ਦਿਨਾਂ ਦੌਰਾਨ ਵਿਦਿਆਰਥੀ ਨੂੰ ਗੇਮ ਖੇਡਣ ਤੋਂ ਰੋਕਿਆ ਸੀ । ਜਿਸ ਤੋਂ ਬਾਅਦ ਗੁੱਸੇ ਵਿੱਚ ਆਕੇ ਵਿਦਿਆਰਥੀ ਨੇ ਹਮਲਾ ਕਰ ਦਿੱਤਾ । ਮੁਲਜ਼ਮ ਵਿਦਿਆਰਥੀ ਨਾਬਾਲਿਗ ਹੈ। ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਕਰ ਰਹੀ ਹੈ ।

ਪੁਲਿਸ ਨੇ ਮੁਲਜ਼ਮ ਨੂੰ ਲਿਆ ਕਬਜ਼ੇ ਵਿੱਚ

ਪੁਲਿਸ ਨੇ ਅਧਿਆਪਕ ‘ਤੇ ਹਮਲਾ ਕਰਨ ਵਾਲੇ ਨਾਬਾਲਿਗ ਨੌਜਵਾਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ । ਪੁਲਿਸ ਉਸ ਨੂੰ ਜੁਵੇਨਾਇਲ ਜਸਟਿਸ ਬੋਰਡ ਵਿੱਚ ਪੇਸ਼ ਕਰਕੇ ਜੂਨਿਨਾਇਲ ਹਾਊਸ ਲੈਕੇ ਜਾਏਗੀ । ਜਿੱਥੇ ਤੱਕ ਨਾਬਾਲਿਗ ਨੌਜਵਾਨ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ । ਮੁਲਜ਼ਮ ਨੇ ਕੁਰਸੀ ‘ਤੇ ਬੈਠੇ ਅਧਿਆਪਕ ਦੇ ਸਿਰ ‘ਤੇ ਪਿੱਛੋ ਹਮਲਾ ਕੀਤਾ ।

ਸਿਰ ‘ਤੇ 6 ਟਾਂਕੇ

ਅਧਿਆਪਕ ਨੇ ਮੁਲਜ਼ਮ ਵਿਦਿਆਰਥੀ ਨੂੰ ਸਵੇਰ ਸਕੂਲ ਵਿੱਚ ਚੱਲ ਰਹੀ ਗੇਮ ਨੂੰ ਖੇਡਣ ਤੋਂ ਰੋਕਿਆ ਕਿਉਂਕਿ ਵਿਦਿਆਰਥੀ ਦਾ ਉਸ ਟੀਮ ਵਿੱਚ ਨਾਂ ਨਹੀਂ ਸੀ । ਇਸ ‘ਤੇ ਵਿਦਿਆਰਥੀ ਗੁੱਸੇ ਵਿੱਚ ਚੱਲਾ ਗਿਆ ਬਾਅਦ ਵਿੱਚੋ ਰਾਡ ਲੈਕੇ ਆਇਆ ਅਤੇ ਅਧਿਆਪਕ ਤੇ ਹਮਲਾ ਕਰ ਦਿੱਤਾ ।

Exit mobile version