The Khalas Tv Blog India ਚੰਡੀਗੜ੍ਹ ਗ੍ਰਨੇਡ ਹਮਲੇ ਦੇ ਮੁਲਜ਼ਮ ਨੇ ਖੋਲ੍ਹੇ ਹਮਲੇ ਨੂੰ ਲੈਕੇ ਵੱਡੇ ਰਾਜ਼ ! ਜੰਮੂ-ਕਸ਼ਮੀਰ ਨਾਲ ਵੱਡਾ ਲਿੰਕ
India Punjab

ਚੰਡੀਗੜ੍ਹ ਗ੍ਰਨੇਡ ਹਮਲੇ ਦੇ ਮੁਲਜ਼ਮ ਨੇ ਖੋਲ੍ਹੇ ਹਮਲੇ ਨੂੰ ਲੈਕੇ ਵੱਡੇ ਰਾਜ਼ ! ਜੰਮੂ-ਕਸ਼ਮੀਰ ਨਾਲ ਵੱਡਾ ਲਿੰਕ

ਬਿਉਰ ਰਿਪੋਰਟ – ਚੰਡੀਗੜ੍ਹ ਵਿੱਚ ਗ੍ਰਨੇਡ (CHANDIGARH GRENADE ATTACK) ਹਮਲੇ ਵਿੱਚ ਫੜੇ ਗਏ ਮੁੱਖ ਮੁਲਜ਼ਮ ਰੋਹਨ ਮਸੀਹ ਨੇ ਪੁੱਛ-ਗਿੱਛ ਦੌਰਾਨ ਵੱਡਾ ਖੁਲਾਸਾ ਕੀਤਾ ਹੈ । ਉਸ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਹੈੱਪੀ ਪਾਸੀਆ ਨੇ ਉਸ ਨੂੰ 5 ਲੱਖ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਸਿਰਫ਼ 20 ਹਜ਼ਾਰ ਹੀ ਦਿੱਤੇ ਸਨ । ਉਹ ਜੰਮੂ-ਕਸ਼ਮੀਰ ਭੱਜਣ ਦੀ ਫਿਰਾਕ ਵਿੱਚ ਸੀ । ਉਹ ਪਹਿਲਾਂ ਵੀ ਜੰਮੂ-ਕਸ਼ਮੀਰ ਕੰਮ ਕਰ ਚੁੱਕਿਆ ਹੈ । ਰੋਹਨ ਨੇ ਇਹ ਵੀ ਦੱਸਿਆ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਸਿੱਧਾ ਆਪਣੇ ਰਿਸ਼ਤੇਦਾਰ ਦੇ ਘਰ ਖੰਨਾ ਗਿਆ ਸੀ । ਜਿਸ ਤੋਂ ਬਾਅਦ ਜੰਮੂ-ਕਸ਼ਮੀਰ ਤੋਂ ਹੁੰਦੇ ਹੋਏ ਉਸ ਨੇ ਪਾਕਿਸਤਾਨ ਜਾਣਾ ਸੀ।

ਜਾਂਚ ਦੌਰਾਨ ਰੋਹਨ ਨੇ ਅਜਿਹੇ ਕਈ ਨਾਂ ਦੱਸੇ ਹਨ ਜਿੰਨਾਂ ਨੇ ਉਸ ਦੀ ਮਦਦ ਕੀਤੀ ਹੈ । ਉਧਰ ਰੋਹਨ ਦੇ ਸਾਥੀ ਵਿਸ਼ਾਲ ਬਾਰੇ ਵੀ ਪੁਲਿਸ ਨੂੰ ਅਹਿਮ ਜਾਣਕਾਰੀਆਂ ਮਿਲਿਆ ਹਨ ਜਿਸ ‘ਤੇ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ । ਉਸ ਨੂੰ ਵੀ ਜਲਦ ਫੜਨ ਦਾ ਦਾਅਵਾ ਕੀਤਾ ਜਾਵੇਗਾ ।

ਬੀਤੇ ਦਿਨ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਖੁਲਾਸਾ ਕੀਤਾ ਸੀ ਕਿ ਰੋਹਨ ਨੂੰ ਹੈੱਪੀ ਪਾਸੀਆ ਨੇ ਧਮਾਕਾ ਕਰਨ ਦੇ ਲਈ ਚੁਣਿਆ ਸੀ । ਪਾਸੀਆ ਦਾ ਸਬੰਧ ਪਾਕਿਸਤਾਨ ਵਿੱਚ ਬੈਠੇ ਹਰਵਿੰਦਰ ਰਿੰਦਾ ਦੇ ਨਾਲ ਹੈ । ਗ੍ਰਨੇਡ ਹਮਲੇ ਤੋਂ ਅਗਲੇ ਦਿਨ ਹੈੱਪੀ ਪਾਸੀਆ ਦੀ ਇੱਕ ਕਥਿੱਤ ਪੋਸਟ ਵੀ ਵਾਇਰਲ ਹੋਈ ਸੀ ਜਿਸ ਵਿੱਚ ਉਸ ਨੇ ਹਮਲੇ ਦੀ ਜ਼ਿੰਮੇਵਾਰੀ ਰਹਿੰਦੇ ਹੋਏ ਲਿਖਿਆ ਸੀ ਕਿ 1986 ਨਕੋਦਰ ਵਿੱਚ 3 ਸਿੱਖਾਂ ਦੇ ਸ਼ਹੀਦ ਮਾਮਲੇ ਉਹ SP ਨੂੰ ਟਾਰਗੇਟ ਬਣਾਉਣ ਚਾਹੁੰਦਾ ਸੀ। ਪਰ ਉਸ ਨੂੰ ਨਹੀਂ ਪਤਾ ਸੀ ਕਿ ਸਾਬਕਾ SP ਪਿਛਲੇ ਸਾਲ ਹੀ ਘਰ ਛੱਡ ਕੇ ਚੱਲਾ ਗਿਆ ਸੀ।

Exit mobile version