ਬਿਊਰੋ ਰਿਪੋਰਟ (ਚੰਡੀਗੜ੍ਹ, 13 ਅਕਤੂਬਰ 2025): ਚੰਡੀਗੜ੍ਹ ਪ੍ਰਸ਼ਾਸਨ ਦੇ ਪਬਲਿਕ ਰਿਲੇਸ਼ਨਜ਼ ਵਿਭਾਗ ਨੇ ਸ਼ਹਿਰ ਦੇ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਦੇ ਸਰਦੀ ਦੇ ਸਮੇਂ ਲਈ ਨਵੇਂ OPD ਸਮੇਂ ਜਾਰੀ ਕੀਤੇ ਹਨ।
ਨੋਟੀਫਿਕੇਸ਼ਨ ਅਨੁਸਾਰ, 16 ਅਕਤੂਬਰ 2025 ਤੋਂ 15 ਅਪ੍ਰੈਲ 2026 ਤੱਕ, ਗਵਰਨਮੈਂਟ ਮਲਟੀ-ਸਪੈਸ਼ਲਟੀ ਹਸਪਤਾਲ ਸੈਕਟਰ 16, ਇਸ ਨਾਲ ਸੰਬੰਧਿਤ AAM’s/UAAM’s/ਡਿਸਪੈਂਸਰੀਆਂ, ਸਿਵਲ ਹਸਪਤਾਲ ਸੈਕਟਰ 22, ਸਿਵਲ ਹਸਪਤਾਲ ਮਣੀਮਾਜਰਾ, ਅਤੇ ਸਿਵਲ ਹਸਪਤਾਲ ਸੈਕਟਰ 45 ਵਿੱਚ ਸਵੇਰੇ 9:00 ਵਜੇ ਤੋਂ ਦੁਪਹਿਰ 3:00 ਵਜੇ ਤੱਕ OPD ਚੱਲੇਗੀ।
ਪ੍ਰਸ਼ਾਸਨ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ESI ਡਿਸਪੈਂਸਰੀਆਂ (ਸੈਕਟਰ 29 ਤੇ 23), ਨਾਲ ਹੀ U.T. ਸਕੱਤਰੇਤ ਤੇ ਹਾਈਕੋਰਟ ਡਿਸਪੈਂਸਰੀਆਂ ਦੇ ਸਮੇਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।