The Khalas Tv Blog India ਚੰਡੀਗੜ੍ਹ ’ਚ ਕਾਤਲ ਮਾਂ ਨੂੰ ਉਮਰ ਕੈਦ! ਢਾਈ ਸਾਲ ਦੇ ਬੇਟੇ ਦਾ ਕੀਤਾ ਸੀ ਕਤਲ, ਕਬਰ ’ਚੋਂ ਕਢਵਾਈ ਧੀ ਦੀ ਲਾਸ਼
India

ਚੰਡੀਗੜ੍ਹ ’ਚ ਕਾਤਲ ਮਾਂ ਨੂੰ ਉਮਰ ਕੈਦ! ਢਾਈ ਸਾਲ ਦੇ ਬੇਟੇ ਦਾ ਕੀਤਾ ਸੀ ਕਤਲ, ਕਬਰ ’ਚੋਂ ਕਢਵਾਈ ਧੀ ਦੀ ਲਾਸ਼

ਚੰਡੀਗੜ੍ਹ: ਸਥਾਨਕ ਜ਼ਿਲ੍ਹਾ ਅਦਾਲਤ ਨੇ ਇੱਕ ਮਾਂ ਨੂੰ ਉਮਰ ਕੈਦ ਅਤੇ 25 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਔਰਤ ਨੇ ਆਪਣੇ ਢਾਈ ਸਾਲ ਦੇ ਮਾਸੂਮ ਬੱਚੇ ਦਾ ਕਤਲ ਕਰ ਦਿੱਤਾ ਸੀ। ਸਜ਼ਾ ਭੁਗਤਣ ਵਾਲੀ ਮਾਂ ਰੂਪਾ ਪਿੰਡ ਬੁੜੈਲ ਦੀ ਰਹਿਣ ਵਾਲੀ ਹੈ, ਜਿਸ ਨੂੰ ਚਾਰ ਸਾਲ ਪਹਿਲਾਂ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਸੈਕਟਰ-34 ਥਾਣੇ ਦੀ ਪੁਲਿਸ ਨੇ ਉਸ ਖ਼ਿਲਾਫ਼ ਆਈਪੀਸੀ ਦੀ ਧਾਰਾ 302 ਅਤੇ 201 ਤਹਿਤ ਕੇਸ ਦਰਜ ਕੀਤਾ ਸੀ। ਇਸ ਦੇ ਨਾਲ ਹੀ ਉਸ ’ਤੇ ਆਪਣੀ ਕੁਝ ਮਹੀਨਿਆਂ ਦੀ ਧੀ ਦਾ ਗਲਾ ਘੁੱਟ ਕੇ ਕਤਲ ਕਰਨ ਦਾ ਵੀ ਇਲਜ਼ਾਮ ਲਾਇਆ ਗਿਆ ਸੀ ਪਰ ਇਹ ਇਲਜ਼ਾਮ ਅਦਾਲਤ ਵਿਚ ਸਾਬਤ ਨਹੀਂ ਹੋਏ ਸਨ। ਅਦਾਲਤ ਨੇ ਉਸ ਨੂੰ ਪੁੱਤਰ ਦੇ ਕਤਲ ’ਚ ਹੀ ਦੋਸ਼ੀ ਕਰਾਰ ਦਿੱਤਾ ਹੈ।

30 ਜਨਵਰੀ 2020 ਨੂੰ ਜ਼ਿਲ੍ਹਾ ਅਦਾਲਤ ਦੇ ਹੁਕਮਾਂ ’ਤੇ ਕਾਰਜਕਾਰੀ ਮੈਜਿਸਟ੍ਰੇਟ ਦੀ ਹਾਜ਼ਰੀ ’ਚ ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਸੈਕਟਰ-25 ਦੇ ਕਬਰਸਤਾਨ ’ਚੋਂ ਕਢਵਾਇਆ ਸੀ। ਉਸ ਦਾ ਪੋਸਟਮਾਰਟਮ ਕਰਵਾਇਆ ਗਿਆ। ਪੋਸਟ ਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਲੜਕੀ ਦੀ ਵੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਸੀ। ਭਾਵੇਂ ਰੂਪਾ ਨੇ ਆਪਣੀ ਧੀ ਦਾ ਕਤਲ ਕਰ ਦਿੱਤਾ ਸੀ ਪਰ ਪੁਲਿਸ ਕੋਲ ਇਸ ਦਾ ਕੋਈ ਸਬੂਤ ਨਹੀਂ ਸੀ।

ਪਤੀ ਨੇ ਪਤਨੀ ਖ਼ਿਲਾਫ਼ ਦਿੱਤੀ ਸੀ ਸ਼ਿਕਾਇਤ

ਰੂਪਾ ਦੇ ਪਤੀ ਦਸ਼ਰਥ ਨੇ ਥਾਣਾ 34 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ’ਚ ਦੱਸਿਆ ਗਿਆ ਸੀ ਕਿ ਉਨ੍ਹਾਂ ਦਾ ਵਿਆਹ ਜੁਲਾਈ 2016 ’ਚ ਹੋਇਆ ਸੀ ਪਰ ਵਿਆਹ ਤੋਂ ਬਾਅਦ ਉਨ੍ਹਾਂ ’ਚ ਝਗੜਾ ਹੋਣ ਲੱਗਾ। ਝਗੜਾ ਇੰਨਾ ਵੱਧ ਗਿਆ ਕਿ ਰੂਪਾ ਨੇ ਆਪਣੇ ਦੋਵੇਂ ਬੱਚਿਆਂ ਦਾ ਕਤਲ ਕਰ ਦਿੱਤਾ।

ਧੀ ਦੇ ਕਤਲ ਦੇ ਵੀ ਲੱਗੇ ਸਨ ਇਲਜ਼ਾਮ

ਬੇਟੇ ਦਿਵਿਯਾਂਸ਼ੂ ਦਾ ਜਨਮ 2017 ’ਚ ਹੋਇਆ ਸੀ, ਜਦਕਿ ਬੇਟੀ ਕੋਮਲ ਦਾ ਜਨਮ 2019 ’ਚ ਹੋਇਆ ਸੀ। ਕੋਮਲ ਦੀ ਮੌਤ 21 ਦਸੰਬਰ 2019 ਨੂੰ ਹੋਈ ਸੀ। ਉਸ ਸਮੇਂ ਦਸ਼ਰਥ ਘਰ ਨਹੀਂ ਸੀ ਅਤੇ ਰੂਪਾ ਨੇ ਉਸ ਨੂੰ ਫੋਨ ਕਰਕੇ ਆਪਣੀ ਬੇਟੀ ਦੀ ਮੌਤ ਬਾਰੇ ਦੱਸਿਆ ਸੀ। ਹਾਲਾਂਕਿ ਉਦੋਂ ਦਸ਼ਰਥ ਨੇ ਸੋਚਿਆ ਕਿ ਉਸ ਦੀ ਬੇਟੀ ਦੀ ਮੌਤ ਕਿਸੇ ਬੀਮਾਰੀ ਨਾਲ ਹੋਈ ਹੈ ਪਰ ਬਾਅਦ ’ਚ ਉਸ ਨੇ ਰੂਪਾ ’ਤੇ ਆਪਣੀ ਬੇਟੀ ਦੇ ਕਤਲ ਦਾ ਵੀ ਇਲਜ਼ਾਮ ਲਗਾਇਆ ਸੀ।

ਮੂੰਹ ਵਿੱਚ ਦਸਤਾਨੇ ਪਾ ਕੇ ਕੀਤਾ ਸੀ ਕਤਲ

25 ਜਨਵਰੀ 2020 ਨੂੰ ਰੂਪਾ ਨੇ ਆਪਣੇ ਬੇਟੇ ਦਿਵਯਾਂਸ਼ੂ ਨੂੰ ਮਾਰਨ ਲਈ ਉਸ ਦੇ ਮੂੰਹ ਵਿੱਚ ਦਸਤਾਨੇ ਪਾ ਦਿੱਤੇ, ਜਿਸ ਕਾਰਨ ਉਸ ਦਾ ਦਮ ਘੁੱਟ ਗਿਆ। ਫਿਰ ਉਸਨੇ ਇਸਨੂੰ ਬੈੱਡ ਬਾਕਸ ਵਿੱਚ ਬੰਦ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਰੂਪਾ ਫਰਾਰ ਹੋ ਗਈ। ਜਦੋਂ ਦਸ਼ਰਥ ਨੇ ਘਰ ਆ ਕੇ ਕੁਝ ਕੱਪੜੇ ਕੱਢਣ ਲਈ ਬੈੱਡ ਖੋਲ੍ਹਿਆ ਤਾਂ ਅੰਦਰ ਉਸ ਦੇ ਲੜਕੇ ਦੀ ਲਾਸ਼ ਪਈ ਸੀ। ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਘਟਨਾ ਦੇ ਕੁਝ ਘੰਟਿਆਂ ਬਾਅਦ ਰੂਪਾ ਨੂੰ ਗ੍ਰਿਫ਼ਤਾਰ ਕਰ ਲਿਆ।

Exit mobile version