The Khalas Tv Blog Punjab ਚੰਡੀਗੜ੍ਹ ਏਅਰਪੋਰਟ ਨੇ ਜਿਤਿਆ 2021 ਏਅਰਪੋਰਟ ਸਰਵਿਸ ਕੁਆਲਿਟੀ ਅਵਾਰਡ
Punjab

ਚੰਡੀਗੜ੍ਹ ਏਅਰਪੋਰਟ ਨੇ ਜਿਤਿਆ 2021 ਏਅਰਪੋਰਟ ਸਰਵਿਸ ਕੁਆਲਿਟੀ ਅਵਾਰਡ

‘ਦ ਖ਼ਾਲਸ ਬਿਊਰੋ :ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੇ 2021 ਏਅਰਪੋਰਟ ਸਰਵਿਸ ਕੁਆਲਿਟੀ ਅਵਾਰਡ ਲਗਾਤਾਰ ਚੌਥੇ ਸਾਲ ਜਿੱਤਿਆ ਹੈ। ਚੰਡੀਗੜ ਹਵਾਈ ਅੱਡੇ ਨੂੰ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਲਗਾਤਾਰ ਚੌਥੇ ਸਾਲ ” ਸਰਵੋਤਮ ਹਵਾਈ ਅੱਡਾ” ਚੁਣਿਆ ਗਿਆ ਹੈ ਅਤੇ ਲਗਾਤਾਰ ਦੂਜੇ ਸਾਲ ਲਈ “ਖੇਤਰ ਦੁਆਰਾ ਸਰਵੋਤਮ ਸਫਾਈ ਉਪਾਵਾਂ” ਲਈ ਸਨਮਾਨਿਤ ਕੀਤਾ ਗਿਆ ਹੈ।  ਇਹਨਾਂ ਪੁਰਸਕਾਰਾਂ ਦੀ ਘੋਸ਼ਣਾ ਏਅਰਪੋਰਟ ਅਥਾਰਟੀਜ਼ ਦੀ ਇੱਕ ਸੰਸਥਾ, ਏਅਰਪੋਰਟ ਕੌਂਸਲ ਇੰਟਰਨੈਸ਼ਨਲ ਦੁਆਰਾ ਕੀਤੀ ਜਾਂਦੀ ਹੈ।

ਇਸ ਸੰਸਥਾ ਵੱਲੋਂ ਹਰ ਮਹੀਨੇ ਆਮ ਯਾਤਰੀਆਂ ਨੂੰ ਉਹਨਾਂ ਦੀ ਸੰਤੁਸ਼ਟੀ ਸੰਬੰਧੀ ਸਵਾਲ-ਜਵਾਬ ਕਰਕੇ ਇਹ ਸਰਵੇਖਣ ਕਰਵਾਇਆ  ਜਾਂਦਾ ਹੈ ਅਤੇ ਨਤੀਜਾ ਹਰ ਸਾਲ ਦੇ ਅੰਤ ਵਿੱਚ ਘੋਸ਼ਿਤ ਕੀਤਾ ਜਾਂਦਾ ਹੈ।

Exit mobile version