The Khalas Tv Blog Punjab ਵੱਡੀ ਖ਼ਬਰ : 10 ਫਰਵਰੀ ਤੋਂ ਪੈਟਰੋਲ ਨਾਲ ਚੱਲਣ ਵਾਲੇ ਟੂ-ਵਹੀਲਰਾਂ ਦੀ ਰਜਿਸਟ੍ਰੇਸ਼ਨ ਪੂਰੀ ਤਰ੍ਹਾਂ ਨਾਲ ਬੰਦ !
Punjab

ਵੱਡੀ ਖ਼ਬਰ : 10 ਫਰਵਰੀ ਤੋਂ ਪੈਟਰੋਲ ਨਾਲ ਚੱਲਣ ਵਾਲੇ ਟੂ-ਵਹੀਲਰਾਂ ਦੀ ਰਜਿਸਟ੍ਰੇਸ਼ਨ ਪੂਰੀ ਤਰ੍ਹਾਂ ਨਾਲ ਬੰਦ !

chandigarh petrol two wheeler registration stop

ਹੁਣ ਸਿਰਫ਼ ਇਲੈਕਟ੍ਰਿਕ ਵਾਹਨਾਂ ਦੀ ਹੋਵੇਗੀ ਵਿਕਰੀ

ਬਿਉਰੋ ਰਿਪੋਰਟ : ਚੰਡੀਗੜ੍ਹ ਪ੍ਰਸ਼ਾਸਨ ਨੇ ਇਲੈਕਟ੍ਰਿਕ ਪਾਲਿਸੀ ਦੇ ਤਹਿਤ ਵੱਡਾ ਫੈਸਲਾ ਲਿਆ ਹੈ । ਸ਼ਹਿਰ ਵਿੱਚ ਪੈਟਰੋਲ ਨਾਲ ਚੱਲਣ ਵਾਲੇ ਦੋਪਹੀਆਂ ਵਾਹਨਾਂ ਦੀ ਰਜਿਸਟ੍ਰੇਸ਼ਨ 10 ਫਰਵਰੀ ਤੋਂ ਬੰਦ ਕਰ ਦਿੱਤੀ ਗਈ ਹੈ । ਇਹ ਇਲੈਕਟ੍ਰਿਕ ਵਾਹਨਾਂ ਦੀ ਖਰੀਦ ਵਧਾਉਣ ਦੇ ਲਈ ਕੀਤਾ ਗਿਆ ਹੈ । ਇਸ ਤੋਂ ਇਲਾਵਾ ICE ਕੈਟਾਗਿਰੀ ਦੇ ਥ੍ਰੀ ਵਹੀਲਰ ਨੂੰ ਵੀ ਪੂਰੀ ਤਰ੍ਹਾਂ ਨਾਲ ਬੰਦ ਕਰਨ ਦਾ ਫੈਸਲਾ ਲਿਆ ਗਿਆ ਸੀ ।

ਯੂਪੀ ਪ੍ਰਸ਼ਾਸਨ ਨੇ 20 ਸਤੰਬਰ 2022 ਨੂੰ ਇਲੈਕਟ੍ਰਿਕ ਪਾਲਿਸੀ ਦੇ ਤਹਿਤ ਪੈਟਰੋਲ ‘ਤੇ ਚੱਲਣ ਵਾਲਿਆਂ ਟੂ-ਵਹੀਲਰ ਗੱਡੀਆਂ ‘ਤੇ ਅਗਲੇ 5 ਸਾਲ ਲਈ ਕੈਪਿੰਗ ਲਾਈ ਗਈ ਸੀ । ਜਿਸ ਦੀ ਵਜ੍ਹਾ ਕਰਕੇ ਚਾਲੂ ਵਿੱਤੀ ਸਾਲ ਤੋਂ ਹੀ ਪੈਟਰੋਲ ਦੇ ਚੱਲਣ ਵਾਲੇ ਟੂ-ਵਹੀਲਰਾਂ ਦੀ ਰਜਿਸਟ੍ਰੇਸ਼ਨੂੰ ਰੋਕ ਦਿੱਤੀ ਗਈ ਹੈ । ਹੁਣ ਮੁੜ ਤੋਂ ਪੈਟਰੋਲ ਨਾਲ ਚੱਲਣ ਵਾਲੇ ਟੂ-ਵਹੀਲਰਾਂ ਲਈ ਰਜਿਸਟ੍ਰੇਸ਼ਨ 1 ਅਪ੍ਰੈਲ 2023 ਤੋਂ ਸ਼ੁਰੂ ਕੀਤਾ ਜਾਵੇਗਾ ਅਤੇ ਚਾਲੂ ਵਿੱਤੀ ਸਾਲ 2023-24 ਲਈ ਤੈਅ ਸੀਮਾਂ ਦੇ ਮੁਤਾਬਿਕ ਰਜਿਸਟ੍ਰੇਸ਼ਨ ਕੀਤਾ ਜਾਵੇਗਾ । ਪਹਿਲੇ ਸਾਲ ਪੈਟਰੋਲ ਦੇ ਦੋਪਹੀਆਂ ਵਿੱਚ 35 ਫੀਸਦੀ ਦੀ ਕਮੀ ਕੀਤੀ ਜਾਵੇਗੀ ਜਦਕਿ ਕਾਰਾਂ ਵਿੱਚ 10 ਫੀਸਦੀ ਦੀ ਕਮੀ ਹੋਵੇਗੀ ।

ਪ੍ਰਦੁਮਨ ਸਿੰਘ RLA ਨੇ ਦੱਸਿਆ ਕਿ ਇਸ ਵਿੱਤੀ ਸਾਲ ਵਿੱਚ ਗੈਰ ਇਲੈਕਟ੍ਰਿਕ ਦੋ ਪਹੀਆਂ ਵਾਹਨਾਂ ਦੀ 65 ਫੀਸਦੀ ਰਜਿਸਟ੍ਰੇਸ਼ਨ ਹੋਈ ਹੈ । ਇਸ ਲਈ ਗੈਰ-ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਨੂੰ ਫੌਰਨ ਬੰਦ ਕਰਨ ਦੀ ਲੋੜ ਸੀ। EV ਨੀਤੀ ਹਰੇ- ਭਰੇ ਚੰਡੀਗੜ੍ਹ ਦੇ ਲਈ ਜ਼ਰੂਰੀ ਹੈ ।

ਚੰਡੀਗੜ੍ਹ ਪ੍ਰਸ਼ਾਸਨ ਦੀ ਨਵੀਂ ਇਲੈਕਟ੍ਰਿਕ ਪਾਲਿਸੀ ਮੁਤਾਬਿਕ ਨਗਰ ਨਿਗਮ ਦੀਆਂ ਸਾਰੀਆਂ ਗੱਡੀਆਂ ਨੂੰ ਵੀ ਇਲੈਕਟ੍ਰਿਕ ਵਾਹਨਾਂ ਵਿੱਚ ਬਦਲਿਆ ਜਾਵੇਗਾ । ਇਸ ਤੋਂ ਇਲਾਵਾ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਵਿੱਚ ਵੀ ਸਾਰੀਆਂ ਇਲੈਕਟ੍ਰਿਕ ਬੱਸਾਂ ਨੂੰ ਖਰੀਦਿਆ ਜਾਵੇਗਾ ।

Exit mobile version