ਬਿਊਰੋ ਰਿਪੋਰਟ : ਚੰਡੀਗੜ੍ਹ ਨਗਰ ਨਿਗਮ ਵਿੱਚ ਜ਼ਬਰਦਸਤ ਹੰਗਾਮਾ ਹੋਇਆ । ਗੋਆ ਟੂਰ ਨੂੰ ਲੈਕੇ ਆਮ ਆਦਮੀ ਪਾਰਟੀ ਦੇ ਕੌਂਸਲਰ ਦਮਨ ਪ੍ਰੀਤ ਸਿੰਘ ਦੇ ਬਿਆਨ ਨੂੰ ਲੈਕੇ ਬੀਜੇਪੀ ਤੇ ਕਾਂਗਰਸ ਦੇ ਕੌਂਸਲਰਾਂ ਨੇ ਜਮਕੇ ਹੰਗਾਮਾ ਕੀਤਾ । ਉਹ ਉਨ੍ਹਾਂ ਦੇ ਬਿਆਨ ਨੂੰ ਲੈਕੇ ਵੇਲ ਤੱਕ ਪਹੁੰਚ ਗਏ। ਉਸ ਦੇ ਬਾਅਦ ਆਪ ਕੌਂਸਲਰ ਵੀ ਵੇਲ ਵਿੱਚ ਪਹੁੰਚ ਗਏ ਅਤੇ ਉਨ੍ਹਾਂ ਦਾ ਵਿਰੋਧ ਕੀਤਾ । ਇਸ ਦੌਰਾਨ ਉਨ੍ਹਾਂ ਨੇ ਮੇਅਰ ਅਤੇ ਕਮਿਸ਼ਨਰ ‘ਤੇ ਕੱਚ ਦੀਆਂ ਚੂੜੀਆਂ ਵੀ ਸੁੱਟਿਆ ।
ਹੰਗਾਮਾ ਵੱਧ ਦਾ ਵੇਖ ਆਪ ਦੇ 8 ਕੌਂਸਲਰ ਨੂੰ ਸਦਨ ਦੀ ਕਾਰਵਾਈ ਦੇ ਲਈ ਸਸਪੈਂਡ ਕਰ ਦਿੱਤਾ । ਉਨ੍ਹਾਂ ਨੂੰ ਮਾਰਸ਼ਲ ਬੁਲਾਕੇ ਹਾਊਸ ਤੋਂ ਬਾਹਰ ਕੱਢ ਦਿੱਤਾ ਗਿਆ । ਇਸ ਤੋਂ ਪਹਿਲਾਂ ਬੈਠਕ ਵਿੱਚ ਸ਼ਾਮਲ ਵਾਰਡ ਨੰਬਰ 23 ਦੇ ਕੌਂਸਲਰ ਪ੍ਰੇਮਲਤਾ ਆਪਣੇ ਆਪ ਨੂੰ ਜੰਜੀਰਾਂ ਵਿੱਚ ਕੈਦ ਕਰਕੇ ਪਹੁੰਚੀ । ਮੀਟਿੰਗ ਵਿੱਚ ਮਣੀਪੁਰ ਹਿੰਸਾ ਦਾ ਮੁੱਦਾ ਵੀ ਕਾਫੀ ਉਠਿਆ। ਇਸ ਤੋਂ ਬਾਅਦ ਆਮ ਆਦਮੀ ਪਾਟਰੀ ਨੇ ਚੰਡੀਗੜ੍ਹ ਦੀ ਐੱਮਪੀ ਕਿਰਨ ਖੇਰ ਦੇ ਲਾਪਤਾ ਹੋਣ ਦਾ ਮੁੱਦਾ ਵੀ ਚੁੱਕਿਆ।
AAP ਕੌਂਸਲਰਾਂ ਦੇ ਖਿਲਾਫ BJP ਨੂੰ ਕਾਂਗਰਸ ਦਾ ਸਾਥ ਮਿਲਿਆ
ਹਾਊਸ ਮੀਟਿੰਗ ਵਿੱਚ ਗੋਆ ਟੂਰ ਨੂੰ ਲੈਕੇ ਆਪ ਦੇ ਕੌਂਸਲਰ ਦਮਨਪ੍ਰੀਤ ਸਿੰਘ ਦਾ ਬੀਜੇਪੀ ਦੇ ਕੌਂਸਲਰਾਂ ਨੇ ਜਮਕੇ ਵਿਰੋਧ ਕੀਤਾ । ਦਰਅਸਲ ਆਪ ਕੌਂਸਲਰ ਦਮਨਪ੍ਰੀਤ ਨੇ ਗੋਆ ਟੂਰ ਦਾ ਵਿਰੋਧ ਕਰਦੇ ਹੋਏ ਸਾਰੇ ਕੌਂਸਲਰਾਂ ਨੂੰ ਚੋਰ ਕਿਹਾ ਕਿਉਂਕਿ ਕਾਂਗਰਸ ਅਤੇ ਬੀਜੇਪੀ ਦੇ ਕੌਂਸਲਰ ਇਸ ਟੂਰ ਵਿੱਚ ਨਾਲ ਗਏ ਸਨ । ਕਾਂਗਰਸ ਅਤੇ ਬੀਜੇਪੀ ਦੋਵਾਂ ਨੇ ਕੌਂਸਲਰ ਦਮਨਪ੍ਰੀਤ ਦਾ ਵਿਰੋਧ ਕਰਦੇ ਹੋਏ ਮੁਆਫੀ ਦੀ ਮੰਗ ਕੀਤੀ ।
ਪਾਣੀ ‘ਤੇ ਸੈੱਸ ਦੇਣਾ ਹੋਵੇਗਾ
ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਨਿਰਦੇਸ਼ ਜਾਰੀ ਕਰਕੇ ਪਾਣੀ ਦੇ ਬਿੱਲ ‘ਤੇ ਲੱਗਣ ਵਾਲੇ ਸੀਵਰੇਜ ਸੈੱਸ ਵਿੱਚ ਕਮੀ ਕਰਨ ਦੇ ਮਤੇ ਨੂੰ ਖਾਰਜ ਕਰ ਦਿੱਤਾ ਹੈ। ਹੁਕਮਾ ਦੇ ਮੁਤਾਬਿਕ,ਲੋਕਾਂ ਨੂੰ 25 ਫੀਸਦੀ ਸੀਵਰੇਜ ਸੈੱਸ ਦੇਣਾ ਹੀ ਪਏਗਾ । ਲੋਕਲ ਗਵਰਮੈਟ ਵਿਭਾਗ ਨੇ ਸੋਮਵਾਰ ਨੂੰ ਇੱਕ ਨਿਰਦੇਸ਼ ਜਾਰੀ ਕਰਕੇ 31 ਮਾਰਚ 2024 ਤੱਕ ਸੀਵਰੇਜ ਰੇਟ 25 ਫੀਸਦੀ ਅਤੇ ਵਿੱਤੀ ਸਾਲ 2024-2025 ਦੇ 20 ਫੀਸਦੀ ਕੀਤੇ ਜਾਣ ਫੈਸਲਾ ਕੀਤਾ ਹੈ। ਪ੍ਰਸ਼ਾਸਨ ਸ਼ੁਰੂ ਤੋਂ ਹੀ ਸੀਵਰੇਜ ਸੈੱਸ 10% ਕਰਨ ਦੀ ਪੱਖ ਵਿੱਚ ਸੀ ।