ਬਿਉਰੋ ਰਿਪੋਰਟ : ਭਾਰਤ ਦੇ ਮੂਨ ਮਿਸ਼ਨ ਯਾਨੀ ਚੰਦਰਯਾਨ 3 ਦਾ ਲੈਂਡਰ 23 ਅਗਸਤ ਨੂੰ ਆਪਣੇ ਤੈਅ ਸਮੇਂ ਯਾਨੀ ਸ਼ਾਮ 6 ਵਜਕੇ 4 ਮਿੰਟ ‘ਤੇ ਚੰਨ ‘ਤੇ ਲੈਂਡ ਹੋਵੇਗਾ। ਮੰਗਲਵਾਰ 22 ਅਗਸਤ ਨੂੰ ISRO ਨੇ ਮਿਸ਼ਨ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਰੇ ਸਿਸਟਮ ਨੂੰ ਸਮੇਂ-ਸਮੇਂ ‘ਤੇ ਚੈੱਕ ਕੀਤਾ ਜਾ ਰਿਹਾ ਹੈ ਉਹ ਸਾਰੇ ਸਹੀ ਤਰ੍ਹਾਂ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ISRO ਨੇ ਚੰਨ ਦੀ ਨਵੀਆਂ ਤਸਵੀਰ ਨਸ਼ਰ ਕੀਤੀਆਂ ਹਨ ਜੋ ਚੰਦਰਯਾਨ 3 ਨਾਲ ਖਿਚਿਆਂ ਗਈਆਂ ਹਨ । ਚੰਦਰਯਾਨ ਨੇ 70 ਕਿਲੋਮੀਟਰ ਦੀ ਦੂਰੀ ਤੋਂ ਲੈਂਡਰ ਪੋਜੀਸ਼ਨ ਡਿਟੇਕਸ਼ਨ ਕੈਮਰਾ (LPDC) ਦੀ ਮਦਦ ਨਾਲ ਚੰਨ ਦੀਆਂ ਫੋਟੋਆਂ ਖਿਚਿਆਂ ਹਨ । ਚੰਦਰਯਾਨ 3 ਫਿਲਹਾਲ ਚੰਨ ‘ਤੇ ਉਤਰਨ ਲਈ ਸਹੀ ਥਾਂ ਦੀ ਤਲਾਸ਼ ਕਰ ਰਿਹਾ ਹੈ। ਇਸ ਨੂੰ 25 ਕਿਲੋਮੀਟਰ ਦੀ ਉਚਾਈ ਤੋਂ ਲੈਂਡ ਕਰਵਾਇਆ ਜਾਏਗਾ।
ਚੰਦਰਯਾਨ 3 ਸ੍ਰੀ ਹਰੀਕੋਟਾ ਤੋਂ 14 ਜੁਲਾਈ ਨੂੰ ਰਵਾਨਾ ਹੋਇਆ ਸੀ ਅਤੇ 40 ਦਿਨ ਦੇ ਲੰਬੇ ਸਫਰ ਤੋਂ ਬਾਅਦ ਚੰਨ ਉੱਤੇ ਪਹੁੰਚਣ ਲਈ ਤਿਆਰ ਹੈ । ਪਰ ਇਸ ਨੂੰ ਉਤਾਰਨ ਦੀ ਤਰੀਕਾ ਕਾਪੀ ਮੁਸ਼ਕਿਲ ਹੈ। ਚੰਦਰਯਾਨ 3 ਦੀ ਸਾਫਟ ਲੈਂਡਿੰਗ ਲਈ 15 ਤੋਂ 17 ਮਿੰਟ ਕਾਫੀ ਅਹਿਮ ਹਨ । ਇਸ ਸਮੇਂ ਨੂੰ ’15 ਮਿੰਟ ਆਫ ਟੈਰਰ’ ਯਾਨੀ ਖੌਫ ਦੇ 15 ਮਿੰਟ ਕਿਹਾ ਜਾਂਦਾ ਹੈ । ਜੇਕਰ ਭਾਰਤ ਦਾ ਚੰਦਰਯਾਨ 3 ਮਿਸ਼ਨ ਸਫਲ ਹੁੰਦਾ ਹੈ ਤਾਂ ਸਾਊਥ ਪੋਲ ‘ਤੇ ਉਤਰਨ ਵਾਲਾ ਭਾਰਤ ਪਹਿਲਾਂ ਦੇਸ਼ ਬਣ ਜਾਵੇਗਾ । ਇਸਰੋ ਦੇ ਸਾਬਕਾ ਚੇਅਰਮੈਨ ਸਿਵਨ ਮੁਤਾਬਿਕ ਇਹ 15 ਮਿੰਟ ਬਹੁਤ ਮੁਸ਼ਕਿਲ ਭਰੇ ਹਨ । ਸਾਲ 2019 ਵਿੱਚ ਜਦੋਂ ਚੰਦਰਯਾਨ – 2 ਨੂੰ ਚੰਨ ਉੱਤੇ ਭੇਜਿਆ ਗਿਆ ਸੀ ਤਾਂ ਇਹ ਚੰਨ ਦੇ ਤਲ ਤੋਂ 2.1 ਕਿਲੋਮੀਟਰ ਦੀ ਉਚਾਰੀ ਤੱਕ ਹੀ ਪਹੁੰਚ ਗਿਆ ਸੀ । ਜਦੋਂ ਇਹ ਛੋਟੀ ਜਿਹੀ ਤਕਨੀਕੀ ਖਰਾਬੀ ਕਾਰਨ ਸਫਲ ਨਹੀਂ ਹੋ ਸਕਿਆ । ਇਸਰੋ ਦੇ ਚੇਅਰਮੈਨ ਐੱਸ ਸੋਮਨਾਥ ਨੇ ਕਿਹਾ ਚੰਦਰਯਾਨ-3 ਨੂੰ ਅਜਿਹੀ ਦੁਰਘਟਨਾ ਤੋਂ ਬਚਾਉਣ ਦੇ ਲਈ ਸਾਰੇ ਪ੍ਰਬੰਧ ਇਸ ਵਾਰ ਕੀਤੇ ਗਏ ਹਨ ਛੋਟੀ ਤੋਂ ਛੋਟੀ ਚੀਜ਼ ਦਾ ਧਿਆਨ ਰੱਖਿਆ ਜਾ ਰਿਹਾ ਹੈ ।
ਚੰਨ ਉੱਤੇ ਉੱਤਰਾ ਕਿਉਂ ਮੁਸ਼ਕਿਲ ?
ਧਰਤੀ ‘ਤੇ ਜਦੋਂ ਜਹਾਜ ਉਤਰ ਦਾ ਹੈ ਤਾਂ ਹੋਲੀ-ਹੋਲੀ ਹੇਠਾਂ ਆਉਂਦਾ ਹੈ ਅਤੇ ਫਿਰ ਰਨਵੇਅ ‘ਤੇ ਉਤਰ ਦਾ ਹੈ । ਪਰ ਚੰਨ ‘ਤੇ ਇਹ ਨਹੀਂ ਹੋ ਸਕਦਾ ਹੈ ਕਿਉਂਕਿ ਵਾਯੂਮੰਡਲ ਨਹੀਂ ਹੈ। ਇਸ ਲਈ ਲੈਂਡਰ ਨੂੰ ਹਵਾ ਵਿੱਚ ਹੋਲੀ-ਹੋਲੀ ਉਤਾਰਨਾ ਮੁਸ਼ਕਿਲ ਹੈ। ਪਰ ਲੈਂਡਰ ਨੂੰ ਪੈਰਾਸ਼ੂਟ ਰਾਹੀ ਉਤਾਰਿਆਂ ਜਾ ਸਕਦਾ ਹੈ । ਚੰਦਰਯਾਨ-3 ਵਿੱਚ ਰਾਕੇਟ ਲਗਾਏ ਗਏ ਹਨ,ਜਿੰਨ੍ਹਾਂ ਦੀ ਵਰਤੋਂ ਕਰਕੇ ਲੈਂਡਰ ਦੀ ਰਫਤਾਰ ਨੂੰ ਕਾਬੂ ਵਿੱਚ ਰੱਖਿਆ ਜਾਵੇਗਾ ਅਤੇ ਚੰਨ ਉੱਤੇ ਉਤਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ।
ਜਦੋਂ ਚੰਦਰਯਾਨ -3 ਨੂੰ 14 ਜੁਲਾਈ ਨੂੰ ਛੱਡਿਆ ਗਿਆ ਤਾਂ ਉਸ ਦੀ ਰਫਤਾਰ ਤੋਂ ਲੈਕੇ ਦਿਸ਼ਾ ਨੂੰ ਰਾਕੇਟਾਂ ਰਾਹੀਂ ਵਿਗਿਆਨਿਕਾਂ ਨੇ ਆਪਣੇ ਕਾਬੂ ਵਿੱਚ ਰੱਖਿਆ । ਪਰ ਲੈਂਡਿੰਗ ਵੇਲੇ ਇਸ ਨੂੰ ਇਸ ਕਾਬੂ ਨਹੀਂ ਕੀਤਾ ਜਾ ਸਕਦਾ ਹੈ ਇਸ ਲਈ ਇਸ ਨੂੰ ਆਪਣੇ ਆਪ ਲੈਂਡ ਹੋਣ ਲਈ ਤਿਆਰ ਕੀਤਾ ਗਿਆ ਹੈ । ਇਹ ਤਕਨੀਕ ਚੰਦਰਯਾਨ -2 ਵਿੱਚ ਵੀ ਵਰਤੀ ਗਈ ਸੀ ਪਰ ਅਖੀਰਲੇ ਮੌਕੇ ‘ਤੇ ਇੱਕ ਤਕਨੀਕੀ ਖਰਾਬੀ ਕਾਰਨ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ।
ਇਸ ਲਈ ਕਾਬੂ ਪਾਉਣਾ ਮੁਸ਼ਕਿਲ
ਚੰਦਰਯਾਨ -3 ਲੈਂਡਰ ਧਰਤੀ ਦੇ ਆਲੇ ਦੁਆਲੇ ਲੰਬੇ ਗੋਲ ਚੱਕਰ ਲਗਾਉਂਦਾ ਹੈ। ਇਸ ਤੋਂ ਬਾਅਦ ਹੁਣ ਚੰਨ ‘ਤੇ ਲੈਂਡ ਕਰਨ ਤੋਂ ਪਹਿਲਾਂ ਇਹ ਆਪਣੇ ਬੂਸਟਰਾਂ ਨੂੰ ਚੰਨ ਦੇ ਗੁਰੂਤਾਕਸ਼ਣ ਵੱਲ ਛੱਡ ਰਿਹਾ ਹੈ । ਇਸ ਲਈ ਇਹ ਪੂਰੀ ਰਫਤਾਰ ਦੇ ਨਾਲ ਚੰਨ ਵੱਲ ਵੱਧ ਦਾ ਹੈ । ਜਿਵੇਂ-ਜਿਵੇਂ ਇਹ ਡਿੱਗਦਾ ਹੈ ਇਸ ਦੀ ਰਫਤਾਰ ਤੇਜ਼ ਹੁੰਦੀ ਜਾਂਦੀ ਹੈ । ਇਸ ਦੌਰਾਨ ਧਰਤੀ ਤੋਂ ਲੈਂਡਰ ਨੂੰ ਸਿਗਨਲ ਦੇ ਆਉਣ ਅਤੇ ਜਾਉਣ ਵਿੱਚ 2.5 ਸੈਕੰਡ ਲੱਗਦੇ ਹਨ । ਅਜਿਹੇ ਵਿੱਚ ਜਦੋਂ ਲੈਂਡਰ ਚੰਨ ਉੱਤੇ ਸੈਂਕੜੇ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਡਿੱਗ ਰਿਹਾ ਹੋਵੇ ਤਾਂ ਇਸ ਨੂੰ 2.5 ਸੈਕੰਡ ਦੇ ਅੰਦਰ ਕੰਟਰੋਲ ਕਰਨਾ ਸੰਭਵ ਨਹੀਂ ਹੈ । ਇਸ ਲਈ ਲੈਂਡਰ ਆਪ ਫੈਸਲੇ ਲੈਕੇ ਚੰਨ ‘ਤੇ ਉਤਰੇਗਾ । ਪਰ ਇਸ ਦੌਰਾਨ ਤਕਨੀਕੀ ਤੌਰ ‘ਤੇ ਸਭ ਕੁਝ ਠੀਕ ਹੋਣਾ ਚਾਹੀਦਾ ਹੈ । ਛੋਟਾ ਜਿਹਾ ਫਰਕ ਵੀ ਮੁਸ਼ਕਿਲਾਂ ਖੜੀ ਕਰ ਸਕਦਾ ਹੈ।
ਲੈਂਡਰ ‘ਤੇ ਉੱਤਰਨ ਦੀਆਂ ਪ੍ਰਕਿਆ ਨਾਲ ਜੁੜੀਆਂ 8 ਚੀਜ਼ਾ
ਚੰਦਰਯਾਨ 3 ਚੰਨ ਤੋਂ 100 ਕਿਲੋਮੀਟਰ ਦੀ ਉਚਾਈ ਦੇ ਇਸ ਦੇ ਆਲੇ-ਦੁਆਲੇ ਚੱਕਰ ਲਗਾਏਗਾ ਅਤੇ ਫਿਰ ਬੂਸਟਰਾਂ ਦੀ ਮਦਦ ਨਾਲ ਤਲ ‘ਤੇ ਉਤਰੇਗਾ । ਇਸ ਦੌਰਾਨ ਲੈਂਡਰ ਮੌਡੀਉਲ 90 ਡਿਗਰੀ ਚੰਨ ਦੇ ਤੱਲ ਵੱਲ ਝੁਕਿਆ ਹੋਣਾ ਜ਼ਰੂਰੀ ਹੈ । ਚੰਦਰਯਾਨ 3 ਦੀਆਂ ਚਾਰੋ ਲੱਤਾਂ ਚੰਨ ਦੀ ਸਤਿਹ ‘ਤੇ ਸਿਧੀਆਂ ਨਹੀਂ ਖੜੀਆਂ ਹੋ ਸਕਦੀਆਂ ਹਨ,ਭਾਵੇ ਜਿੰਨਾਂ ਮਰਜੀ ਇੱਕ ਪਾਸੇ ਝੁਕ ਜਾਵੇ।
ਇਸ ਦੌਰਾਨ ਖਬਾਰ ਹੈ ਕਿ ਚੰਦਰਯਾਨ ਇੱਕ ਪਾਸੇ ਨਾ ਡਿੱਗ ਜਾਵੇ,ਜੇਕਰ ਅਜਿਹਾ ਹੁੰਦਾ ਹੈ ਤਾਂ ਰੋਵਰ ਬਾਹਰ ਨਹੀਂ ਆ ਸਕਦਾ ਹੈ । ਜੇਕਰ ਚੰਦਰਯਾਨ ਦਾ ਲੈਡਰ ਚੰਨ ‘ਤੇ ਅਸਾਨੀ ਨਾਲ ਉਤਰ ਜਾਂਦਾ ਹੈ ਉਹ ਧਰਤੀ ‘ਤੇ ਸਿਗਨਲ ਭੇਜ ਦਾ ਹੈ । ਫਿਰ ਰੈਂਪ ਖੁੱਲ੍ਹ ਜਾਵੇਗਾ ਇਸ ਦੇ ਬਾਅਦ ਰੋਵਰ ਚੰਨ ਦੇ ਤਲ ਦੇ ਉੱਤੋਂ ਤਸਵੀਰਾਂ ISRO ਨੂੰ ਭੇਜਣੀ ਸ਼ੁਰੂ ਕਰ ਦੇਵੇਗਾ ।