‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਵਿੱਚ 26 ਜੂਨ ਨੂੰ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਬਾਅਦ ਗਾਇਕ ਜੱਸ ਬਾਜਵਾ ਦੇ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਸੀ। ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਉਨ੍ਹਾਂ ਦੇ ਬਚਾਅ ਵਿੱਚ ਉੱਤਰੇ ਹਨ। ਉਨ੍ਹਾਂ ਕਿਹਾ ਕਿ ਜੱਸ ਬਾਜਵਾ ਪਹਿਲੇ ਦਿਨ ਤੋਂ ਹੀ ਕਿਸਾਨੀ ਅੰਦੋਲਨ ਲਈ ਵਧੀਆ ਲਿਖਦੇ ਅਤੇ ਗਾਉਂਦੇ ਆ ਰਹੇ ਹਨ। 26 ਜੂਨ ਨੂੰ ਜਦੋਂ ਪੰਚਕੂਲਾ ਵਿੱਚ ਪ੍ਰਦਰਸ਼ਨ ਸੀ, ਉਦੋਂ ਉਹ ਸਾਡੇ ਨਾਲ ਸੀ। ਪਰ ਉਸਦੇ ਉੱਪਰ ਚੰਡੀਗੜ੍ਹ ਪੁਲਿਸ ਨੇ ਜਾਣ-ਬੁੱਝ ਕੇ ਪਰਚਾ ਦਰਜ ਕਰ ਦਿੱਤਾ ਹੈ। ਉਸ ‘ਤੇ ਝੂਠੇ ਦੋਸ਼ ਲਾਏ ਗਏ ਹਨ ਕਿ ਉਸਨੇ ਬੈਰੀਕੇਡ ਤੋੜਨ ਲੱਗਿਆਂ ਗੜਬੜੀ ਕੀਤੀ ਹੈ, ਪੁਲਿਸ ਨਾਲ ਬਦ-ਤਮੀਜ਼ੀ ਕੀਤੀ ਹੈ। ਅਸੀਂ ਸਾਰੇ ਬਾਜਵਾ ਦੇ ਨਾਲ ਖੜ੍ਹੇ ਹਾਂ। ਚੜੂਨੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਚੰਡੀਗੜ੍ਹ ਪੁਲਿਸ ਜਾਂ ਤਾਂ ਝੂਠੇ ਮੁਕੱਦਮੇ ਖਾਰਜ ਕਰ ਦੇਵੇ ਨਹੀਂ ਤਾਂ ਸਾਨੂੰ ਪ੍ਰਸ਼ਾਸਨ ‘ਤੇ ਸਖਤ ਐਕਸ਼ਨ ਲੈਣਾ ਪਵੇਗਾ।
View Comments