The Khalas Tv Blog India ਕੀ ਕੋਰੋਨਾ ਦੀ ਤੀਜੀ ਲਹਿਰ ਬੱਚਿਆਂ ਲਈ ਖਤਰਨਾਕ ਹੈ? ਪੜ੍ਹੋ ਹੁਣ ਕੀ ਕਿਹਾ ਕੇਂਦਰ ਸਰਕਾਰ ਨੇ
India

ਕੀ ਕੋਰੋਨਾ ਦੀ ਤੀਜੀ ਲਹਿਰ ਬੱਚਿਆਂ ਲਈ ਖਤਰਨਾਕ ਹੈ? ਪੜ੍ਹੋ ਹੁਣ ਕੀ ਕਿਹਾ ਕੇਂਦਰ ਸਰਕਾਰ ਨੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਦੀ ਦੂਜੀ ਲਹਿਰ ਦੇ ਭਿਆਨਕ ਦਿਨਾਂ ਵਿੱਚ ਲੋਕ ਤੀਜੀ ਲਹਿਰ ਦੇ ਹੋਣ ਵਾਲੇ ਪ੍ਰਭਾਵਾਂ ਨੂੰ ਲੈ ਕੇ ਵੀ ਚਿੰਤਾ ਵਿੱਚ ਹਨ। ਇਹ ਕਿਹਾ ਜਾ ਰਿਹਾ ਹੈ ਕਿ ਜਿਵੇਂ ਪਹਿਲੀ ਲਹਿਰ ਬਜੁਰਗਾਂ ਤੇ ਦੂਜੀ ਲਹਿਰ ਖਾਸਕਰ ਨੌਜਵਾਨਾਂ ਲਈ ਖਤਰਨਾਕ ਸਾਬਿਤ ਹੋਈ ਹੈ, ਉਸੇ ਤਰ੍ਹਾਂ ਤੀਜੀ ਲਹਿਰ ਬੱਚਿਆਂ ਲਈ ਖਤਰਨਾਕ ਸਾਬਿਤ ਹੋ ਸਕਦੀ ਹੈ। ਪਰ ਕੇਂਦਰ ਸਰਕਾਰ ਨੇ ਇਕ ਬਿਆਨ ਜਾਰੀ ਕਰਕੇ ਇਸ ਨਾਲ ਜੁੜੇ ਤੱਥਾਂ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੀਟੀਆਈ ਵੱਲੋਂ ਜਾਰੀ ਖਬਰ ਅਨੁਸਾਰ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਹਾਲੇ ਕੋਈ ਅਜਿਹਾ ਸੰਕੇਤ ਨਹੀਂ ਮਿਲਿਆ ਹੈ, ਜਿਸ ਨਾਲ ਇਹ ਮੰਨਿਆ ਜਾ ਸਕੇ ਕਿ ਇਹ ਤੀਜੀ ਲਹਿਰ ਬੱਚਿਆਂ ਨੂੰ ਲਪੇਟੇ ਵਿੱਚ ਲਵੇਗੀ।


ਏਮਜ਼ ਦੇ ਮੁੱਖੀ ਡਾ. ਰਣਦੀਪ ਗੁਲੇਰੀਆ ਨੇ ਕਿਹਾ ਹੈ ਕਿ ਮਾਨਸਿਕ ਤਣਾਅ, ਸਮਾਰਟ ਫੋਨ ਦੀ ਵਰਤੋਂ ਅਤੇ ਸਿਖਿਆ ਖੇਤਰ ਨਾਲ ਜੁੜੀਆਂ ਚੁਣੌਤੀਆਂ ਨੇ ਵਿਦਿਆਰਥੀਆਂ ਦਾ ਬਹੁਤ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਤੀਜੀ ਲਹਿਰ ਦੇ ਬੱਚਿਆਂ ਉੱਤੇ ਨੁਕਸਾਨ ਦੀਆਂ ਗੱਲਾਂ ਨੂੰ ਲੈ ਕੇ ਲੋਕਾਂ ਨੂੰ ਡਰਨਾ ਨਹੀਂ ਚਾਹੀਦਾ।

Exit mobile version