The Khalas Tv Blog Punjab ਕੇਂਦਰ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦਾ ਨਾਂ ਬਦਲਣ ਦੇ ਸੰਕੇਤ ! ਵੱਡਾ ਸਵਾਲ SGPC ਵੱਲੋਂ ਭੇਜਿਆ ਨਾਂ ਹੋਵੇਗਾ ਮਨਜ਼ੂਰ
Punjab Religion

ਕੇਂਦਰ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦਾ ਨਾਂ ਬਦਲਣ ਦੇ ਸੰਕੇਤ ! ਵੱਡਾ ਸਵਾਲ SGPC ਵੱਲੋਂ ਭੇਜਿਆ ਨਾਂ ਹੋਵੇਗਾ ਮਨਜ਼ੂਰ

ਬਿਊਰੋ ਰਿਪੋਰਟ : SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਚਿੱਠੀ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦਾ ਨਾਂ ਬਦਲਣ ‘ਤੇ ਵਿਚਾਰ ਸ਼ੁਰੂ ਕਰ ਦਿੱਤਾ ਹੈ । ਪ੍ਰਧਾਨ ਧਾਮੀ ਵੱਲੋਂ ਮੋਦੀ ਸਰਕਾਰ ਦੇ ਇਸ ਫੈਸਲਾ ਦਾ ਸੁਆਗਤ ਕੀਤਾ ਗਿਆ ਹੈ । ਸ਼੍ਰੋਮਣੀ ਗੁਰਦੁਆਾਰ ਪ੍ਰਬੰਧਕ ਕਮੇਟੀ ਦੇ ਮੁਤਾਬਿਕ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 26 ਦਸੰਬਰ ਨੂੰ ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਦਾ ਨਾਂ ਦੇਣ ਦਾ ਐਲਾਨ ਕੀਤਾ ਸੀ । ਪਰ ਇਸ ਨਾਂ ‘ਤੇ SGPC ਨੂੰ ਇਤਰਾਜ ਸੀ । ਕਮੇਟੀ ਨੇ ਇਸ ਨੂੰ ਮਰਿਆਦਾ ਅਧੀਨ ਨਹੀਂ ਦੱਸਿਆ ਸੀ । ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ਦੇ ਰੂਪ ਵਿੱਚ ਮਨਾਉਣ ਦਾ ਸੁਝਾਅ ਦਿੱਤਾ ਸੀ । ਇਸ ਨਾਂ ਨੂੰ ਸ਼੍ਰੀ ਅਕਾਲ ਤਖ਼ਤ ਵੱਲੋਂ ਮਨਜ਼ੂਰ ਕਰਨ ਤੋਂ ਬਾਅਦ SGPC ਦੀ ਕਾਰਜਕਾਰਨੀ ਨੇ ਵੀ ਪ੍ਰਵਾਨਗੀ ਦਿੱਤੀ ਸੀ । ਪਿਛਲੇ ਹਫਤੇ ਹੀ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ ਨਾਂ ਬਦਲਣ ਦੀ ਅਪੀਲ ਕੀਤੀ ਸੀ। ਜਿਸ ਨੂੰ ਲੈਕੇ ਹੁਣ ਖ਼ਬਰਾ ਆ ਰਹੀਆਂ ਹਨ ਕਿ ਕੇਂਦਰ ਇਸ ‘ਤੇ ਰਾਜ਼ੀ ਹੋ ਗਈ ਹੈ ।

https://twitter.com/HS_Vakta/status/1601742282197438464?s=20&t=zUZ9UXLz70HIdW2D_lAmBg

SGPC ਦੇ ਬੁਲਾਰੇ ਦਾ ਬਿਆਨ

SGPC ਦੇ ਬੁਲਾਰੇ ਹਰਭਜਨ ਸਿੰਘ ਨੇ ਟਵੀਟ ਕਰਕੇ ਜਾਣਕਾਰੀ ਦਿੱਥੀ ਹੈ ‘ਕਨਸੋਅ ਹੈ ਕਿ ਭਾਰਤ ਸਰਕਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਫੈਸਲਾ ਬਦਲਣ ਜਾ ਰਹੀ ਹੈ। ਜੇਕਰ ਆ ਰਹੀ ਖਬਰ ਸਹੀ ਹੈ, ਤਾਂ ਸਵਾਗਤ ਹੈ। ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੇ ਵਿਦਵਾਨਾਂ ਦੀ ਰਾਇ ‘ਤੇ ਇਸ ਬਾਰੇ ਸਰਕਾਰ ਨੂੰ ਲਿਖਿਆ ਸੀ, ਕਿਉਕਿ ਇਹ ਨਾਂ ਸਿੱਖ ਭਾਵਨਾਵਾਂ ਅਨੁਸਾਰ ਨਹੀਂ ਹੈ।’

ਕੇਂਦਰ ਸਰਕਾਰ ਕਰ ਰਹੀ ਹੈ 26 ਦਸੰਬਰ ਦੀ ਤਿਆਰੀ

ਕੇਂਦਰ ਸਰਕਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਪੂਰੇ ਦੇਸ਼ ਵਿੱਚ ਮਨਾਉਣ ਲਈ ਤਿਆਰੀਆਂ ਕਰ ਰਹੀ ਹੈ । 6 ਦਸੰਬਰ ਨੂੰ ਘੱਟ ਗਿਣਤੀ ਕਮਿਸ਼ਨ ਦੇ ਚੇਅਮੈਨ ਇਕਬਾਲ ਸਿੰਘ ਲਾਲਪੁਰਾ ਨੇ ਸਿੱਖ ਮਾਹਿਰਾ ਦੀ ਮੀਟਿੰਗ ਸੱਦੀ ਸੀ ਜਿਸ ਵਿੱਚ ਪੂਰੇ ਪ੍ਰੋਗਰਾਮਾਂ ‘ਤੇ ਚਰਚਾ ਕੀਤੀ ਗਈ ਹੈ । ਇਸ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਜੀ ਨੂੰ ਵੀ ਸੱਦਾ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਹੀ SGPC ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਦੁਬਿਧਾ ਦੂਰ ਕਰਨ ਦੇ ਲਈ ਸ਼ਹੀਦੀ ਦਿਹਾੜੇ ਦਾ ਨਾਂ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ਰੱਖਣ ਦੀ ਅਪੀਲ ਕੀਤੀ ਸੀ । ਸ਼ਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਦੀ ਸਰਹੰਦ ਵਿੱਚ ਸ਼ਹਾਦਤ ਹੋਈ ਸੀ । 26 ਦਸੰਬਰ 1704 ਵਿੱਚ ਮੁਗਲ ਸ਼ਾਸਕ ਵਜੀਰ ਖਾਂ ਨੇ ਦੋਵਾਂ ਸਾਹਿਬਜ਼ਾਦਿਆਂ ਨੂੰ ਦਿਵਾਰਾਂ ਵਿੱਚ ਜਿੰਦਾ ਚਿਨਵਾ ਦਿੱਤਾ ਸੀ।

Exit mobile version