The Khalas Tv Blog India ਭਾਰਤੀ ਮੂਲ ਦੇ ਅਮਰੀਕੀ ਬਸ਼ਿੰਦਿਆਂ ਨੂੰ ਕੇਂਦਰ ਸਰਕਾਰ ਨੇ ਦਿੱਤਾ ਵੱਡਾ ਤੋਹਫਾ
India International

ਭਾਰਤੀ ਮੂਲ ਦੇ ਅਮਰੀਕੀ ਬਸ਼ਿੰਦਿਆਂ ਨੂੰ ਕੇਂਦਰ ਸਰਕਾਰ ਨੇ ਦਿੱਤਾ ਵੱਡਾ ਤੋਹਫਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਨੇ ਪਰਵਾਸੀ ਭਾਰਤੀ ਯਾਨੀ ਓਸੀਆਈ ਕਾਰਡ ਦੀ ਮਿਆਦ ਕਾਇਮ ਰੱਖਣ ਦੀ ਪ੍ਰਕਿਰਿਆ ਨੂੰ ਆਸਾਨ ਕਰਨ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ। ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਗਿਆ ਹੈ ਕਿ ਇਸ ਨਾਲ ਵਿਦੇਸ਼ਾਂ ਵਿਚ ਰਹਿਣ ਵਾਲੇ ਜ਼ਿਆਦਾ ਤੋਂ ਜ਼ਿਆਦਾ ਭਾਰਤੀ ਇਸ ਤਰ੍ਹਾਂ ਦੀ ਪ੍ਰਕਿਰਿਆ ਨੂੰ ਚੁਣ ਸਕਣਗੇ।

ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਓਸੀਆਈ ਕਾਰਡਧਾਰਕਾਂ ਨੂੰ ਆਪਣੇ ਕਾਰਡ ਨੂੰ ਕਈ ਵਾਰ ਜਾਰੀ ਕਰਾਉਂਦੇ ਰਹਿਣ ਦੇ ਮੌਜੂਦਾ ਨਿਯਮ ਦੀ ਬਜਾਏ ਹੁਣ 20 ਸਾਲ ਉਮਰ ਹੋਣ ’ਤੇ ਹੀ ਦਸਤਾਵੇਜ਼ ਨੂੰ ਮੁੜ ਜਾਰੀ ਕਰਾਉਣਾ ਦੀ ਸਹੂਲਤ ਦਿੱਤੀ ਹੈ। ‘ਗਲੋਬਲ ਆਰਗੇਨਾਈਜ਼ੇਸ਼ਨ ਆਫ਼ ਪੀਪਲ ਆਫ਼ ਇੰਡੀਅਨ ਓਰੀਜਨ’ ਦੇ ਪ੍ਰਧਾਨ ਥੌਮਸ ਅਬਰਾਹਮ ਨੇ ਕਿਹਾ ਕਿ ਇਸ ਨਾਲ 20 ਤੋਂ 50 ਸਾਲ ਉਮਰ ਦੇ ਕਈ ਓਸੀਆਈ ਕਾਰਡ ਧਾਰਕਾਂ ਵਿਚ ਕਾਰਡ ਮੁੜ ਜਾਰੀ ਕਰਾਉਣ ਦੀ ਪ੍ਰਕਿਰਿਆ ਨੂੰ ਲੈ ਕੇ ਭਰਮ ਦੂਰ ਹੋਵੇਗਾ ਅਤੇ ਕਿਸੇ ਨੂੰ ਵੀ ਓਸੀਆਈ ਕਾਰਡ ਮੁੜ ਜਾਰੀ ਕਰਾਉਣ ਲਈ ਪੂਰੀ ਪ੍ਰਕਿਰਿਆ ’ਚੋਂ ਨਹੀਂ ਲੰਘਣਾ ਪਵੇਗਾ।

ਉਨ੍ਹਾਂ ਕਿਹਾ ਕਿ ਇਸ ਨਾਲ ਵਿਦੇਸ਼ ਵਿਚ ਰਹਿਣ ਵਾਲੇ ਜ਼ਿਆਦਾ ਤੋਂ ਜ਼ਿਆਦਾ ਭਾਰਤੀ ਓਸੀਆਈ ਬਣਨ ਲਈ ਉਤਸ਼ਾਹਿਤ ਹੋਣਗੇ ਅਤੇ ਇਸ ਨਾਲ ਭਾਰਤ ਵਿਚ ਉਨ੍ਹਾਂ ਦੀ ਯਾਤਰਾ ਤੇ ਨਿਵੇਸ਼ ਨਾਲ ਦੇਸ਼ ਨੂੰ ਵੀ ਲਾਭ ਹੋਵੇਗਾ।

Exit mobile version