The Khalas Tv Blog India ਬੂਸਟਰ ਡੋਜ਼ ‘ਤੇ ਕੇਂਦਰ ਸਰਕਾਰ ਦੇ ਬਦਲੇ ਨਿਯਮ, ਹੁਣ 9 ਮਹੀਨੇ ਨਹੀਂ ਕਰਨਾ ਇੰਤਜ਼ਾਰ
India Punjab

ਬੂਸਟਰ ਡੋਜ਼ ‘ਤੇ ਕੇਂਦਰ ਸਰਕਾਰ ਦੇ ਬਦਲੇ ਨਿਯਮ, ਹੁਣ 9 ਮਹੀਨੇ ਨਹੀਂ ਕਰਨਾ ਇੰਤਜ਼ਾਰ

ਹੁਣ 18 ਸਾਲ ਦੀ ਉਮਰ ਤੋਂ ਵੱਧ ਲੋਕਾਂ ਨੂੰ 6 ਮਹੀਨੇ ਦੇ ਅੰਦਰ ਹੀ ਬੂਸਟਰ ਡੋਜ਼ ਲੱਗ ਜਾਵੇਗੀ

‘ਦ ਖ਼ਾਲਸ ਬਿਊਰੋ :- ਭਾਰਤ ਵਿੱਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੇ ਬੂਸਟਰ ਡੋਜ਼ ਵਿੱਚ ਬਦਲਾਅ ਕੀਤਾ ਹੈ। ਹੁਣ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਬੂਸਟਰ ਡੋਜ਼ ਲਈ 9 ਮਹੀਨੇ ਦਾ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ। ਉਹ ਹੁਣ 6 ਮਹੀਨੇ ਦੇ ਅੰਦਰ ਬੂਸਟਰ ਡੋਜ਼ ਲਗਵਾ ਸਕਦੇ ਨੇ। ਸਰਕਾਰ ਨੇ ਨੈਸ਼ਨਲ ਟੈਕਨੀਕਲ ਐਡਵਾਇਜ਼ਰੀ ਗਰੁੱਪ ਦੀ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਹੈ, ਜਿਸ ਵਿੱਚ ਸਲਾਹ ਦਿੱਤੀ ਗਈ ਸੀ ਕਿ ਦੂਜੀ ਅਤੇ ਬੂਸਟਰ ਡੋਜ਼ ਵਿੱਚ 6 ਮਹੀਨੇ ਯਾਨਿ 26 ਹਫਤਿਆਂ ਦਾ ਅੰਤਰ ਰੱਖਿਆ ਜਾ ਸਕਦਾ ਹੈ।

ਸਰਕਾਰ ਦੇ ਨਵੇਂ ਆਦੇਸ਼ ਮੁਤਾਬਕ ਹੁਣ 18 ਸਾਲ ਤੋਂ 59 ਸਾਲ ਦਾ ਕੋਈ ਵੀ ਸ਼ਖ਼ਸ ਬੂਸਟਰ ਡੋਜ਼ 6 ਮਹੀਨੇ ਬਾਅਦ ਲਗਵਾ ਸਕਦਾ ਹੈ,ਜਦਕਿ ਇਸ ਤੋਂ ਪਹਿਲਾਂ 60 ਸਾਲ ਤੋਂ ਉੱਤੇ ਅਤੇ ਹੈਲਥ ਵਰਕਰਾਂ ਨੂੰ ਹੀ 6 ਮਹੀਨੇ ਬਾਅਦ ਬੂਸਟਰ ਡੋਜ਼ ਲਗਾਉਣ ਦੀ ਇਜਾਜ਼ਤ ਸੀ।

Exit mobile version