The Khalas Tv Blog India ਕੇਂਦਰ ਨੇ ਮੰਤਰਾਲਿਆਂ ਨੂੰ ਜਾਣਕਾਰੀ ਦੇਣ ‘ਤੇ ਲਗਾਈ ਰੋਕ
India

ਕੇਂਦਰ ਨੇ ਮੰਤਰਾਲਿਆਂ ਨੂੰ ਜਾਣਕਾਰੀ ਦੇਣ ‘ਤੇ ਲਗਾਈ ਰੋਕ

‘ਦ ਖ਼ਾਲਸ ਬਿਊਰੋ : ਕੇਂਦਰ ਸਰਕਾਰ ਨੇ ਦੇਸ਼ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਮੰਤਰਾਲੇ ਅਤੇ ਵਿਭਾਗਾ ਨੂੰ ਵਟਸਐਪ, ਟੈਲੀਗ੍ਰਾਮ ਦੇ ਜ਼ਰੀਏ ਕੋਈ ਵੀ ਸੰਵੇਦਨਸ਼ੀਲ ਜਾਂ ਗੁਪਤ ਜਾਣਕਾਰੀ ਸਾਂਝੀ ਨਾ ਕਰਨ ਲਈ ਕਿਹਾ ਹੈ। ਇਸ ‘ਤੇ ਕੇਂਦਰ ਸਰਕਾਰ ਨੇ ਇਡਵਾਈਜ਼ਰੀ ਵੀ ਜਾਰੀ ਕੀਤੀ ਹੈ। ਸਰਕਾਰ ਨੇ ਸੁਰੱਖਿਆ ਏਜੰਸੀਆਂ ਦੀ ਰਿਪੋਰਟ ਤੋਂ ਬਾਅਦ ਸਾਰੇ ਮੰਤਰਾਲਿਆਂ ਨੂੰ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਮੋਬਾਈਲ ਐਪਸ ਦੇ ਸਰਵਰ ਵਿਦੇਸ਼ ‘ਚ ਹਨ ਅਤੇ ਅਜਿਹੇ ‘ਚ ਮੋਬਾਈਲ ਐਪ ਰਾਹੀਂ ਕਿਸੇ ਵੀ ਤਰ੍ਹਾਂ ਦੀ ਗੁਪਤ ਜਾਣਕਾਰੀ ਸਾਂਝੀ ਕਰਨ ਨਾਲ ਦੇਸ਼ ਦੀ ਸੁਰੱਖਿਆ ‘ਤੇ ਅਸਰ ਪਵੇਗਾ। ਖ਼ਤਰਾ ਹੋ ਸਕਦਾ ਹੈ ਅਤੇ ਸੰਵੇਦਨਸ਼ੀਲ ਜਾਣਕਾਰੀ ਦੇਸ਼ ਤੋਂ ਬਾਹਰ ਜਾ ਸਕਦੀ ਹੈ।

 ਸੁਰੱਖਿਆ ਏਜੰਸੀਆਂ ਨੇ ਸਮਾਰਟਫੋਨ ਅਤੇ ਸਮਾਰਟ ਘੜੀਆਂ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਅਜਿਹੀਆਂ ਗੁਪਤ ਮੀਟਿੰਗਾਂ ਦੌਰਾਨ ਅਧਿਕਾਰੀ ਮੀਟਿੰਗ ਵਿੱਚ ਇਹ ਸਮਾਰਟਫ਼ੋਨ ਅਤੇ ਸਮਾਰਟ ਘੜੀਆਂ ਰੱਖਦੇ ਹਨ। ਇਸ ਲਈ ਕੇਂਦਰ ਸਰਕਾਰ ਨੇ ਸਾਰੇ ਵਿਭਾਗਾ ਨੂੰ ਕੋਈ ਵੀ ਜਾਣਕਾਰੀ ਸਾਂਝੀ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ।

Exit mobile version