The Khalas Tv Blog India ਦਿਲਜੀਤ ਦੀ ਨਵੀਂ ਫਿਲਮ ਤੇ ਸੈਂਸਰ ਬੋਰਡ ਨੂੰ ਇਤਰਾਜ਼! ਕੱਟ ਲਗਾਉਣ ਦੇ ਆਦੇਸ਼
India Punjab

ਦਿਲਜੀਤ ਦੀ ਨਵੀਂ ਫਿਲਮ ਤੇ ਸੈਂਸਰ ਬੋਰਡ ਨੂੰ ਇਤਰਾਜ਼! ਕੱਟ ਲਗਾਉਣ ਦੇ ਆਦੇਸ਼

ਬਿਉਰੋ ਰਿਪੋਰਟ – ਪੰਜਾਬੀ ਕਲਾਕਾਰ ਦਿਲਜੀਤ ਦੋਸਾਂਝ (Daljit Dosanjh) ਦੀ ਨਵੀਂ ਫਿਲਮ ‘ਪੰਜਾਬ 95’ (Punjab 95) ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ। ਇਹ ਫਿਲਮ ਵਿਚ ਦਿਲਜੀਤ ਦੁਸਾਂਝ ਨੇ ਮਨੁੱਖੀ ਅਧਿਕਾਰ ਦੇ ਕਾਰਕੁੰਨ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਇਆ ਹੈ। ਦੱਸ ਦੇਈਏ ਕਿ ਸੰਵੇਦਨਸ਼ੀਲ ਮੁੱਦਿਆਂ ਦੇ ਕਾਰਨ ਸੈਂਸਰ ਬੋਰਡ ਵੱਲੋਂ ਫਿਲਮ ਵਿਚ 85 ਕੱਟ ਲਗਾਉਣ ਦੀ ਮੰਗ ਰੱਖੀ ਹੈ। ਇਸ ਤੋਂ ਬਾਅਦ ਰਿਵਾਈਜ਼ਡ ਕਮੇਟੀ ਵੱਲੋਂ ਹੁਣ 85 ਦੀ ਥਾਂ ਤੇ 120 ਕੱਟ ਲਗਾਉਣ ਦਾ ਆਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਕਮੇਟੀ ਦੇ ਟਾਈਟਲ ਨੂੰ ਲੈ ਕੇ ਵੀ ਸਮੱਸਿਆ ਬਣੀ ਹੋਈ ਹੈ, ਇਸ ਵਿਚ ਵੀ ਬਦਲਾਅ ਦੀ ਮੰਗ ਕੀਤੀ ਗਈ ਹੈ।

ਮਿਡ-ਡੇਅ ਦੀ ਤਾਜ਼ਾ ਰਿਪੋਰਟ ਦੇ ਮੁਤਾਬਕ ਇਸ ਫਿਲਮ ਵਿਚ ਸਾਰੇ ਉਹ ਦ੍ਰਿਸ਼ ਬਦਲਣ ਦੇ ਹੁਕਮ ਕੀਤੇ ਗਏ ਹਨ, ਜਿਸ ਵਿਚ ਪੰਜਾਬ ਅਤੇ ਤਰਨ-ਤਾਰਨ ਜ਼ਿਲ੍ਹੇ ਦਾ ਜ਼ਿਕਰ ਹੈ। ਇਸ ਤੋਂ ਇਲਾਵਾ ਫਿਲਮ ਵਿਚ ਕੈਨੇਡਾ ਅਤੇ ਯੂਕੇ ਦੇ ਹਵਾਲੇ ਹਟਾਉਣ ਦੀ ਵੀ ਮੰਗ ਕੀਤੀ ਗਈ ਹੈ। ਇਸ ਫਿਲਮ ਦਾ ਟਾਈਟਲ ਪੰਜਾਬ 95 ਰੱਖਿਆ ਹੈ। ਦੱਸ ਦੇਈਏ ਕਿ ਜਸਵੰਤ ਸਿੰਘ ਖਾਲੜਾ ਸਾਲ 1995 ਵਿਚ ਲਾਪਤਾ ਹੋ ਗਏ ਸਨ, ਜਿਸ ਕਰਕੇ ਸੈਂਸਰ ਬੋਰਡ ਵੱਲੋਂ ਫਿਲਮ ਦਾ ਟਾਈਟਲ ਬਦਲਣ ਦੀ ਮੰਗ ਕੀਤੀ ਗਈ ਹੈ। ਕਮਟੀ ਨੇ ਇਹ ਵੀ ਕਿਹਾ ਹੈ ਕਿ ਫਿਲਮ ਦੇ ਮੁੱਖ ਕਿਰਦਾਰ ਜਸਵੰਤ ਸਿੰਘ ਖਾਲੜਾ ਦਾ ਨਾਂ ਵੀ ਬਦਲਿਆ ਜਾਵੇ। ਇਸ ਦੇ ਨਾਲ ਹੀ ਫਿਲਮ ਵਿੱਚੋਂ ਗੁਰਬਾਣੀ ਦੇ ਦ੍ਰਿਸ਼ ਵੀ ਹਟਾਉਣ ਲਈ ਕਿਹਾ ਹੈ। ਇਸ ਤੋਂ ਬਾਅਦ ਫਿਲਮ ਨਿਰਮਾਤਾਵਾਂ ਵੱਲੋਂ ਵੀ ਸੈਂਸਰ ਬੋਰਡ ਵਲੋਂ ਬਦਲਾਅ ਕਰਨ ਦੇ ਆਦੇਸ਼ ਤੋ ਬਾਅਦ ਇਤਰਾਜ਼ ਜ਼ਾਹਿਰ ਕੀਤਾ ਹੈ। ਫਿਲਮ ਨਿਰਮਾਤਾਵਾਂ ਵੱਲੋਂ ਕਿਹਾ ਹੈ ਕਿ ਜਸਵੰਤ ਸਿੰਘ ਖਾਲੜਾ ਪੰਜਾਬ ਦੇ ਸਤਿਕਾਰਤ ਵਿਅਕਤੀ ਹਨ। ਇਸ ਕਰਕੇ ਉਨ੍ਹਾਂ ਦਾ ਨਾਮ ਹਟਾਉਣਾਂ ਗਲਤ ਹੋਵੇਗਾ।

ਇਹ ਵੀ ਪੜ੍ਹੋ –  ਭਾਸ਼ਾ ਵਿਭਾਗ ਦਾ ਪਾਵਰਕੌਮ ਨੂੰ ਨੋਟਿਸ! ਲੋਕਾਂ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਭੇਜਿਆ ਨੋਟਿਸ

 

Exit mobile version