The Khalas Tv Blog Punjab CCTV : 16 ਸਾਲ ਦੇ ਨਾਬਾਲਗ ਨੇ ਚਲਾਈ ਥਾਰ ਤਾਂ 9 ਸਾਲ ਦੇ ਬੱਚੇ ਨਾਲ ਇਹ ਹੋਇਆ…
Punjab

CCTV : 16 ਸਾਲ ਦੇ ਨਾਬਾਲਗ ਨੇ ਚਲਾਈ ਥਾਰ ਤਾਂ 9 ਸਾਲ ਦੇ ਬੱਚੇ ਨਾਲ ਇਹ ਹੋਇਆ…

ਲੁਧਿਆਣਾ : ਇੱਕ ਨਾਬਾਲਗ ਥਾਰ ਡਰਾਈਵਰ ਨੇ ਸਾਢੇ 9 ਸਾਲ ਦੇ ਬੱਚੇ ਨੂੰ ਦਰੜ ਦਿੱਤਾ। ਬੱਚੇ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਸ ਨੂੰ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (DMCH) ਵਿੱਚ ਦਾਖਲ ਕਰਵਾਇਆ ਗਿਆ ਸੀ। ਬੱਚੇ ਦੀਆਂ ਪਸਲੀਆਂ ਟੁੱਟ ਗਈਆਂ। ਮੋਤੀ ਨਗਰ ਪੁਲਿਸ ਨੇ ਚੰਡੀਗੜ ਦੇ ਸੈਕਟਰ 39 ਦੇ ਵਾਸੀ ਰਿਸ਼ਿਤ ਮਦਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਸਾਰੀ ਘਟਨਾ ਗਲੀ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਗੱਡੀ ਚਲਾ ਰਹੇ ਬੱਚੇ ਦੀ ਉਮਰ 15 ਤੋਂ 16 ਸਾਲ ਹੈ। ਜਦੋਂਕਿ ਗੱਡੀ ਥੱਲੇ ਆ ਕੇ ਜ਼ਖਮੀ ਹੋਏ ਬੱਚੇ ਦੀ ਉਮਰ 10 ਸਾਲ ਹੈ। ਬੱਚਾ ਗੰਭੀਰ ਜ਼ਖਮੀ ਹੋ ਗਿਆ ਹੈ, ਜਿਸ ਨੂੰ ਇਲਾਜ਼ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਹੌਜ਼ਰੀ ਮਾਲਕ ਮੁਕੇਸ਼ ਕੁਮਾਰ ਗੋਇਲ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਗਿਆ ਹੈ। ਗੋਇਲ ਨੇ ਦੱਸਿਆ ਕਿ ਉਸ ਦਾ ਸਾਢੇ 9 ਸਾਲਾ ਪੁੱਤਰ ਕੁਸ਼ ਗੋਇਲ ਗਲੀ ਵਿੱਚ ਖੇਡ ਰਿਹਾ ਸੀ ਤਾਂ ਮੁਲਜ਼ਮ ਮਹਿੰਦਰਾ ਥਾਰ ਲੈ ਕੇ ਆਇਆ। ਮੁਲਜ਼ਮ ਨੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਕੇ ਕੁਸ਼ ਗੋਇਲ ਨੂੰ ਟੱਕਰ ਮਾਰ ਦਿੱਤੀ। ਉਸ ਦੇ ਗੁਆਂਢੀ ਗੁਰਮਿੰਦਰ ਸਿੰਘ ਨੇ ਬੱਚੇ ਨੂੰ ਛੁਡਾਇਆ ਅਤੇ ਹਸਪਤਾਲ ਪਹੁੰਚਾਇਆ।

ਦੱਸਿਆ ਜਾ ਰਿਹਾ ਹੈ ਕਿ ਥਾਰ ਦਾ ਡਰਾਈਵਰ ਨਾਬਾਲਗ ਹੈ। ਬੱਚੇ ਦੀਆਂ ਪਸਲੀਆਂ ਟੁੱਟਣ ਦੇ ਨਾਲ-ਨਾਲ ਉਸ ਦੇ ਚਿਹਰੇ ‘ਤੇ ਵੀ ਸੱਟ ਲੱਗੀ ਹੈ। ਪੀੜਤਾਂ ਨੇ ਦੱਸਿਆ ਕਿ ਪੁਲਿਸ ਮੁਲਜ਼ਮ ਨਾਬਾਲਗ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਅਜਮੇਰ ਸਿੰਘ ਨੇ ਦੱਸਿਆ ਕਿ ਰਿਸ਼ਤੇਦਾਰਾਂ ਨੇ ਘਟਨਾ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ। ਸ਼ਿਕਾਇਤ ਮਿਲਣ ਦੇ ਤੁਰੰਤ ਬਾਅਦ ਪੁਲਿਸ ਨੇ ਮੁਲਜ਼ਮ ਦੇ ਖਿਲਾਫ ਆਈਪੀਸੀ ਦੀ ਧਾਰਾ 279, 337 ਅਤੇ 338 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

Exit mobile version