The Khalas Tv Blog Punjab ਸਕੂਲਾਂ ਨੂੰ ਮਾਨਤਾ ਦੇਣ ‘ਤੇ ਸੀਬੀਐੱਸਈ ਦਾ ਵੱਡਾ ਐਲਾਨ
Punjab

ਸਕੂਲਾਂ ਨੂੰ ਮਾਨਤਾ ਦੇਣ ‘ਤੇ ਸੀਬੀਐੱਸਈ ਦਾ ਵੱਡਾ ਐਲਾਨ

‘ਦ ਖ਼ਾਲਸ ਬਿਊਰੋ :- ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਸਕੂਲਾਂ ਨੂੰ ਨਵੀਂ ਮਾਨਤਾ ਦੇਣ ਦਾ ਕੰਮ ਫਿਲਹਾਲ ਰੋਕ ਦਿੱਤਾ ਹੈ। ਜਾਣਕਾਰੀ ਮੁਤਾਬਕ ਸੀਬੀਐੱਸਈ ਨੇ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਮਾਨਤਾ ਲੈਣ ਦੀ ਮਿਆਦ ਵਧਾ ਦਿੱਤੀ ਹੈ। ਸਕੂਲਾਂ ਨੂੰ ਪਹਿਲੀ ਵਾਰ ਮਾਨਤਾ ਲੈਣ ਲਈ 30 ਜੂਨ ਤੱਕ ਦਾ ਸਮਾਂ ਦਿੱਤਾ ਗਿਆ ਹੈ।

ਸੀਬੀਐੱਸਈ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਕਾਰਨ ਦਫ਼ਤਰ ਦਾ ਕੰਮ ਕਾਫੀ ਪ੍ਰਭਾਵਿਤ ਹੋਇਆ ਹੈ। ਮੁੱਖ ਦਫ਼ਤਰ ਸਮੇਤ ਸਾਰੇ ਦਫ਼ਤਰਾਂ ਵਿੱਚ ਪੂਰਾ ਸਟਾਫ ਨਹੀਂ ਆ ਰਿਹਾ, ਜਿਸ ਕਰਕੇ ਬੋਰਡ ਸਾਰੇ ਸਕੂਲਾਂ ਨੂੰ ਨਵੀਂ ਮਾਨਤਾ ਨਹੀਂ ਦੇ ਸਕਿਆ। ਉਨ੍ਹਾਂ ਦੱਸਿਆ ਕਿ ਮਾਨਤਾ ਦੀ ਅਪਗ੍ਰੇਡੇਸ਼ਨ ਲਈ ਸਕੂਲ ਹੁਣ 30 ਜੂਨ ਤੱਕ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਮਾਨਤਾ ਦੀ ਮਿਆਦ ਵਧਾਉਣ ਲਈ ਸਕੂਲ 30 ਜੂਨ ਤੱਕ ਅਪਲਾਈ ਕਰ ਸਕਦੇ ਹਨ।

ਸੀਬੀਐੱਸਈ ਦੇ ਸਕੱਤਰ ਅਨੁਰਾਗ ਤ੍ਰਿਪਾਠੀ ਨੇ ਸਕੂਲਾਂ ਨੂੰ ਇੱਕ ਸਰਕੁਲਰ ਜਾਰੀ ਕੀਤਾ ਹੈ, ਜਿਸ ਅਨੁਸਾਰ ਵਾਧੂ ਵਿਸ਼ੇ, ਸੈਕਸ਼ਨ ਵਧਾਉਣ, ਸਕੂਲ ਦਾ ਨਾਂ ਬਦਲਣ, ਸਕੂਲ ਦੀ ਸੁਸਾਇਟੀ ਨੂੰ ਕਿਸੇ ਹੋਰ ਨਾਂ ’ਤੇ ਚਲਾਉਣ ਲਈ ਹੁਣ ਸਾਲ ਦੇ ਕਿਸੇ ਵੀ ਦਿਨ ਅਪਲਾਈ ਕੀਤਾ ਜਾ ਸਕਦਾ ਹੈ। ਬੋਰਡ ਦੇ ਖੇਤਰੀ ਅਧਿਕਾਰੀ ਸ਼ਿਆਮ ਕਪੂਰ ਨੇ ਦੱਸਿਆ ਕਿ ਸੀਬੀਐੱਸਈ ਦੀ ਨਵੀਂ ਮਾਨਤਾ ਨੀਤੀ ਨਾਲ ਪਾਰਦਰਸ਼ਤਾ ਵਧੇਗੀ ਤੇ ਸਕੂਲਾਂ ਦੀ ਕਿਸੇ ਵੀ ਸਮੱਸਿਆ ਨੂੰ ਨਾਲ ਦੀ ਨਾਲ ਹੱਲ ਕੀਤਾ ਜਾਵੇਗਾ।

Exit mobile version