The Khalas Tv Blog India CBSE ਦਾ ਵੱਡਾ ਖ਼ੁਲਾਸਾ- 500 ਸਕੂਲਾਂ ਦੇ ਨਤੀਜਿਆਂ ’ਚ ਵੱਡੀ ਗੜਬੜ! ਦੁਬਾਰਾ ਅੰਦਰੂਨੀ ਮੁਲਾਂਕਣ ਕਰਨ ਦੀ ਸਲਾਹ
India

CBSE ਦਾ ਵੱਡਾ ਖ਼ੁਲਾਸਾ- 500 ਸਕੂਲਾਂ ਦੇ ਨਤੀਜਿਆਂ ’ਚ ਵੱਡੀ ਗੜਬੜ! ਦੁਬਾਰਾ ਅੰਦਰੂਨੀ ਮੁਲਾਂਕਣ ਕਰਨ ਦੀ ਸਲਾਹ

CBSE ਦੇ ਨਤੀਜੇ ਆਉਣ ਤੋਂ ਕੁਝ ਦਿਨਾਂ ਬਾਅਦ ਹੀ ਇਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। CBSE ਦਾ ਕਹਿਣਾ ਹੈ ਕਿ ਨਤੀਜਿਆਂ ਵਿੱਚ ਪ੍ਰਯੋਗੀ ਤੇ ਲਿਖਤੀ ਪੇਪਰਾਂ ਦੇ ਅੰਕਾਂ ਵਿੱਚ ਵੱਡੀ ਗੜਬੜੀ ਪਾਈ ਗਈ ਹੈ ਜਿਸ ਤੋਂ ਬਾਅਦ ਕੁਝ ਸਕੂਲਾਂ ਨੂੰ ਪ੍ਰਯੋਗੀ ਪ੍ਰੀਖਿਆਵਾਂ ਦੇ ਦੁਬਾਰਾ ਤੋਂ ਅੰਦਰੂਨੀ ਮੁਲਾਂਕਣ ਕਰਨ ਦੀ ਸਲਾਹ ਦਿੱਤੀ ਗਈ ਹੈ।

ਇਸ ਮਾਮਲੇ ਸਬੰਧੀ ਸੀਬੀਐਸਈ ਦੇ ਸਕੱਤਰ ਹਿਮਾਂਸ਼ੂ ਗੁਪਤਾ ਨੇ ਕਿਹਾ, “ਐਡਵਾਂਸਡ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਾਹੀਂ CBSE ਵੱਲੋਂ ਸੀਬੀਐਸਈ ਨਾਲ ਸਬੰਧਤ 500 ਸਕੂਲਾਂ ਵਿੱਚ ਕੁਝ ਵਿਸ਼ਿਆਂ ਦੇ 50 ਫ਼ੀਸਦੀ ਜਾਂ ਇਸ ਤੋਂ ਵੱਧ ਵਿਦਿਆਰਥੀਆਂ ਦੀਆਂ ਲਿਖਤੀ ਤੇ ਪ੍ਰਯੋਗੀ ਪ੍ਰੀਖਿਆਵਾਂ ਵਿੱਚ ਪ੍ਰਾਪਤ ਅੰਕਾਂ ਵਿੱਚ ਵੱਡੀਆਂ ਬੇਨਿਯਮੀਆਂ ਪਾਈਆਂ ਗਈਆਂ ਹਨ। ਇਸ ਲਈ ਸਕੂਲਾਂ ਨੂੰ ਮੁੜ ਪ੍ਰੈਕਟੀਕਲ ਦੇ ਮੁਲਾਂਕਣ ਵਿੱਚ ਨਿਰਪੱਖਤਾ ਅਤੇ ਸ਼ੁੱਧਤਾ ਨੂੰ ਪਹਿਲ ਦੇਣ ਲਈ ਕਿਹਾ ਗਿਆ ਹੈ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਪ੍ਰਕਿਰਿਆ ਨੂੰ ਸਹੀ ਢੰਗ ਨਾਲ ਪੂਰਾ ਕੀਤਾ ਜਾਵੇ ਅਤੇ ਵਿਦਿਆਰਥੀਆਂ ਦੀ ਅਕਾਦਮਿਕਤਾ ਵਿੱਚ ਲੋੜੀਂਦੀਆਂ ਤਬਦੀਲੀਆਂ ਕੀਤੀਆਂ ਜਾਣ।”

ਜਾਣਕਾਰੀ ਮੁਤਾਬਕ ਸੀਬੀਐਸਈ ਨੇ ਪਿਛਲੇ ਸਾਲ ਦੇ ਨਤੀਜਿਆਂ ਦੇ ਅੰਕੜਿਆਂ ਦੇ ਅਧਾਰ ਤੇ, ਲਗਭਗ 500 ਸੀਬੀਐਸਈ ਨਾਲ ਸਬੰਧਿਤ ਸਕੂਲਾਂ ਵਿਚ 50 ਫ਼ੀਸਦੀ ਜਾਂ ਇਸ ਤੋਂ ਵੱਧ ਵਿਦਿਆਰਥੀਆਂ ਦੇ ਨਤੀਜਿਆਂ ਵਿੱਚ ਗੜਬੜੀ ਪਾਈ ਗਈ ਹੈ। ਇਨ੍ਹਾਂ ਦੇ ਕੁਝ ਵਿਸ਼ਿਆਂ ਵਿੱਚ ਲਿਖਤੀ ਤੇ ਪ੍ਰਯੋਗੀ ਪ੍ਰੀਖਿਆਵਾਂ ਦੇ ਅੰਕਾਂ ਵਿੱਚ ਵੱਡਾ ਅੰਤਰ ਪਾਇਆ ਗਿਆ ਹੈ। ਬੋਰਡ ਨੇ ਨਤੀਜਿਆਂ ਦਾ ਵਿਸ਼ਲੇਸ਼ਣ ਕਰਨ ਲਈ ਵਰਤੇ ਜਾਣ ਵਾਲੇ ਐਡਵਾਂਸਡ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਟੂਲਸ ਦੀ ਵਰਤੋਂ ਕੀਤੀ ਜਿਸ ਵਿੱਚ ਇਹ ਬੇਨਿਯਮੀਆਂ ਪਾਈਆਂ ਗਈਆਂ ਹਨ।

ਸੀਬੀਐਸਈ ਦੇ ਸਕੱਤਰ ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਇਹ ਅੰਤਰ ਦੱਸ ਰਿਹਾ ਹੈ ਕਿ ਸਕੂਲਾਂ ਵਿੱਚ ਪ੍ਰਯੋਗੀ ਪ੍ਰੀਖਿਆਵਾਂ ਦੌਰਾਨ ਧਿਆਨ ਨਾਲ ਮੁਲਾਂਕਣ ਕਰਨ ਦੀ ਲੋੜ ਹੈ। ਇਸ ਤੋਂ ਬਾਅਦ ਬੋਰਡ ਨੇ ਨੋਟਿਸ ਜਾਰੀ ਕਰਕੇ ਅਜਿਹੇ ਸਕੂਲਾਂ ਨੂੰ ਆਪਣੀ ਅੰਦਰੂਨੀ ਸਹਾਇਕ ਪ੍ਰਕਿਰਿਆ ਦੀ ਮੁੜ ਸਮੀਖਿਆ ਕਰਨ ਦੀ ਸਲਾਹ ਦਿੱਤੀ ਹੈ।

Exit mobile version