The Khalas Tv Blog India CBSE ਕੱਲ੍ਹ ਜਾਰੀ ਕਰੇਗੀ 12ਵੀਂ ਕੰਪਾਰਟਮੈਂਟ ਪ੍ਰੀਖਿਆਵਾਂ ਦੇ ਨਤੀਜੇ
India

CBSE ਕੱਲ੍ਹ ਜਾਰੀ ਕਰੇਗੀ 12ਵੀਂ ਕੰਪਾਰਟਮੈਂਟ ਪ੍ਰੀਖਿਆਵਾਂ ਦੇ ਨਤੀਜੇ

‘ਦ ਖ਼ਾਲਸ ਬਿਊਰੋ :- ਕੋਰੋਨਾ ਕਾਲ ‘ਚ ਹੋਏ CBSE ਵੱਲੋਂ 12ਵੀਂ ਕਲਾਸ ਦੇ ਕੰਪਾਰਟਮੈਂਟ ਪ੍ਰੀਖਿਆਵਾਂ ਦੇ ਕੱਲ ਯਾਨੀ 10 ਅਕਤੂਬਰ 2020 ਨੂੰ ਨਤੀਜਿਆਂ ਦਾ ਐਲਾਨ ਹੋਣ ਜਾ ਰਿਹਾ ਹੈ। ਬੋਰਡ ਕੱਲ ਆਪਣੀ ਅਧਿਕਾਰਿਕ ਵੈੱਬਸਾਈਟ Cbse.nic.in ‘ਤੇ ਨਤੀਜੇ ਜਾਰੀ ਕਰੇਗਾ, ਤਾਂ ਜੋ ਵੀ ਵਿਦਿਆਰਥੀ ਰਿਜ਼ਲਟ ਦਾ ਇੰਤਜ਼ਾਰ ਕਰ ਰਹੇ ਨੇ ਉਹ ਆਪਣਾ ਸਕੋਰ ਚੈੱਕ ਕਰ ਸਕਣਗੇ।

ਇਸ ਤਰ੍ਹਾਂ ਚੈੱਕ ਕਰੋਂ ਆਪਣਾ ਰਿਜ਼ਲਟ 

CBSE 12ਵੀਂ  ਦੀ ਕੰਪਾਰਟਮੈਂਟ ਪ੍ਰੀਖਿਆ ਦਾ ਰਿਜ਼ਲਟ ਵੇਖਣ ਦੇ ਲਈ ਇੰਨਾਂ ਸਟੈਪਸ ਨੂੰ ਧਿਆਨ ਵਿੱਚ ਰੱਖੋਂ :-

1. CBSE ਦੀ ਅਧਿਕਾਰਿਕ ਵੈੱਬਸਾਈਟ Cbse.nic.in ‘ਤੇ ਜਾਓ
2. ਹੋਮਪੇਜ ਵਿੱਚ ਟਾਪ ‘ਤੇ ਵਿਖਾਈ ਦੇ ਰਹੇ ਰਿਜ਼ਲਟ ਪੋਰਟਲ ‘ਤੇ ਕਲਿੱਕ ਕਰੋਂ
3. ਫਿਰ ਆਪਣੀ ਕਲਾਸ ਸਿਲੈੱਕਟ ਕਰੋ
4. ਹੁਣ ਲਾਗਇਨ ਕਰੋ ਅਤੇ ਰਿਜ਼ਲਟ ਚੈੱਕ ਕਰਨ ਦੇ ਲਈ ਲਾਗਿਨ ਕ੍ਰੇਡੇਂਸ਼ੀਅਲ ਦਰਜ ਕਰੋ
5. ਇਸ ਦੇ ਬਾਅਦ ਪਾਸਵਰਡ ਐਂਟਰ ਕਰੋ ਅਤੇ ਨਤੀਜਾ ਵੇਖੋ

10ਵੀਂ ਦੀ ਪ੍ਰੀਖਿਆ 22 ਸਤੰਬਰ ਤੋਂ 28 ਸਤੰਬਰ 2020 ਵਿੱਚ ਹੋਇਆ ਸਨ, ਜਦਕਿ 12ਵੀਂ ਦੀਆਂ ਪ੍ਰੀਖਿਆ 22 ਤੋਂ 29 ਸਤੰਬਰ ਨੂੰ ਹੋਇਆ ਸਨ,ਤਕਰੀਬਨ 2 ਲੱਖ ਵਿਦਿਆਰਥੀਆਂ ਨੇ ਕੰਪਾਰਟਮੈਂਟ ਦਾ ਇਮਤਿਹਾਨ ਦਿੱਤਾ ਸੀ

Exit mobile version