The Khalas Tv Blog India ‘CBSE ਨੇ 10ਵੀਂ ਤੇ 12ਵੀਂ ਦੇ ਪੇਪਰਾਂ ਵਿੱਚ ਕੀਤਾ ਵੱਡਾ ਬਦਲਾਅ, ਜਾਣੋ ਪੂਰੀ ਡਿਟੇਲ
India

‘CBSE ਨੇ 10ਵੀਂ ਤੇ 12ਵੀਂ ਦੇ ਪੇਪਰਾਂ ਵਿੱਚ ਕੀਤਾ ਵੱਡਾ ਬਦਲਾਅ, ਜਾਣੋ ਪੂਰੀ ਡਿਟੇਲ

‘ਦ ਖ਼ਾਲਸ ਬਿਊਰੋ :- ਮਹਾਂਮਾਰੀ ਕੋਰੋਨਾਵਾਇਰਸ ਦੀ ਵਜ੍ਹਾਂ ਕਰਕੇ ਇਸ ਸਾਲ 10ਵੀਂ ਤੇ 12ਵੀਂ ਦੇ ਬੋਰਡ ਦੇ ਇਮਤਿਹਾਨਾਂ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। CBSE ਬੋਰਡ ਵੱਲੋਂ ਹੁਣ ਇਮਤਿਹਾਨ ਵਿੱਚ 10 ਫ਼ੀਸਦੀ ਸਵਾਲ  ਸਟੱਡੀ ਤੋਂ ਪੁੱਛੇ ਜਾਣਗੇ। ਬੋਰਡ ਦੀ ਜਾਣਕਾਰੀ ਮੁਤਾਬਿਕ 10ਵੀਂ ਤੇ 12ਵੀਂ 2021 ਦੀ ਪ੍ਰੀਖਿਆ ਵਿੱਚ 80 ਨੰਬਰ ਵਾਲੇ ਸਵਾਲਾਂ ਦੇ ਵਿੱਚ ਪਾਸ ਹੋਣ ਲਈ 27 ਅੰਕ ਜਦਕਿ 70 ਅੰਕ ਦੇ ਪੇਪਰ ਵਿੱਚ ਪਾਸ ਹੋਣ ਲਈ ਵਿਦਿਆਰਥੀ ਨੂੰ 23 ਅੰਕ ਹਾਸਲ ਕਰਨੇ ਹੋਣਗੇ।

ਠੀਕ ਇਸੇ ਤਰ੍ਹਾਂ ਮਨੋਵਿਗਿਆਨੀ ਵਿਸ਼ੇ ਦੇ ਪੇਪਰ ਪੈਟਰਨ ਵਿੱਚ ਬਦਲਾਅ ਕੀਤਾ ਗਿਆ ਹੈ, ਇਸ ਵਿਸ਼ੇ ਵਿੱਚ ਹੁਣ 32 ਦੀ ਥਾਂ 31 ਪ੍ਰਸ਼ਨ ਹੀ ਪੁੱਛੇ ਜਾਣਗੇ, ਨਾਲ ਹੀ 10 ਫ਼ੀਸਦੀ ਸਵਾਲ ਕੇਸ ਸਟਡੀ ਤੋਂ ਪੁੱਛੇ ਜਾਣਗੇ। ਇਸ ਦੇ ਇਲਾਵਾ ਇੰਟਰਮੀਡੀਏਟ ਦੀ ਪ੍ਰੀਖਿਆ ਵਿੱਚ ਜੀਵ ਵਿਗਿਆਨ ਦੇ ਪੇਪਰ ਵਿੱਚ ਸਵਾਲਾਂ ਦੀ ਗਿਣਤੀ 27 ਤੋਂ ਵੱਧ ਕੇ 33 ਕਰ ਦਿੱਤੀ ਗਈ ਹੈ ਨਾਲ ਹੀ ਐਕਾਉਂਟੈਂਸੀ ਦੇ ਪੇਪਰ ਵਿੱਚ 4 ਖੰਡ ਹੋਣਗੇ ਪਹਿਲਾਂ 2 ਹਿੱਸਿਆ ਵਿੱਚ ਹੁੰਦੇ ਸਨ।
Exit mobile version