The Khalas Tv Blog India CBSE ਨੇ ਐਲਾਨਿਆ 10ਵੀਂ ਦਾ ਨਤੀਜਾ, 93.60% ਵਿਦਿਆਰਥੀ ਹੋਏ ਪਾਸ
India

CBSE ਨੇ ਐਲਾਨਿਆ 10ਵੀਂ ਦਾ ਨਤੀਜਾ, 93.60% ਵਿਦਿਆਰਥੀ ਹੋਏ ਪਾਸ

12ਵੀਂ ਜਮਾਤ ਤੋਂ ਬਾਅਦ, ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 10ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਵੀ ਜਾਰੀ ਕਰ ਦਿੱਤਾ ਹੈ। ਇਸ ਵਾਰ ਨਤੀਜਾ 93.66 ਪ੍ਰਤੀਸ਼ਤ ਰਿਹਾ। ਪਿਛਲੀ ਵਾਰ ਨਤੀਜਾ 93.60 ਪ੍ਰਤੀਸ਼ਤ ਸੀ। ਭਾਵ ਇਸ ਵਾਰ 10ਵੀਂ ਦੇ ਨਤੀਜੇ ਵਿੱਚ 0.06% ਦਾ ਵਾਧਾ ਹੋਇਆ ਹੈ।

ਦਸਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰਦੇ ਹੋਏ, ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੇ ਪ੍ਰੀਖਿਆ ਕੰਟਰੋਲਰ ਡਾ. ਸੰਯਮ ਭਾਰਦਵਾਜ ਨੇ ਕਿਹਾ ਕਿ ਇਸ ਸਾਲ ਕੁੱਲ 23850796 ਵਿਦਿਆਰਥੀਆਂ ਨੇ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿੱਚੋਂ 2371939 ਨੇ ਪ੍ਰੀਖਿਆ ਦਿੱਤੀ ਅਤੇ ਉਨ੍ਹਾਂ ਵਿੱਚੋਂ 2221636 ਪਾਸ ਹੋਏ।CBSE 10ਵੀਂ ਦੇ ਨਤੀਜੇ 2025 ਦੇ ਲਾਈਵ ਅਪਡੇਟਸ: CBSE ਦੇ ਵਿਦਿਆਰਥੀ ਇਨ੍ਹਾਂ ਅਧਿਕਾਰਤ ਵੈੱਬਸਾਈਟਾਂ ‘ਤੇ ਜਾ ਕੇ 10ਵੀਂ ਬੋਰਡ ਪ੍ਰੀਖਿਆ ਦੇ ਨਤੀਜੇ ਦੇਖ ਸਕਦੇ ਹਨ।

  • cbseresults.nic.in
  • results.cbse.nic.in
  • cbse.nic.in
  • results.digilocker.gov.in and
  • results.gov.in.
Exit mobile version