The Khalas Tv Blog India CBSE ਤੇ ICSE ਬੋਰਡ 10ਵੀਂ, 12ਵੀਂ ਦੇ ਬਿਨਾਂ ਪੇਪਰ ਲਏ ਨਤੀਜੇ 15 ਜੁਲਾਈ ਤੱਕ ਆਉਣਗੇ
India Punjab

CBSE ਤੇ ICSE ਬੋਰਡ 10ਵੀਂ, 12ਵੀਂ ਦੇ ਬਿਨਾਂ ਪੇਪਰ ਲਏ ਨਤੀਜੇ 15 ਜੁਲਾਈ ਤੱਕ ਆਉਣਗੇ

‘ਦ ਖਾਲਸ ਬਿਊਰੋ:- ਪੂਰੇ ਭਾਰਤ ‘ਚ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ 15 ਜੁਲਾਈ ਤੱਕ ਐਲਾਨੇ ਜਾਣਗੇ। ਜਿਸ ਦੀ ਜਾਣਕਾਰੀ CBSE ਅਤੇ ICSE ਬੋਰਡ ਨੇ ਅੱਜ 26 ਜੂਨ ਨੂੰ ਸੁਪਰੀਮ ਕੋਰਟ ਨੂੰ ਦਿੱਤੀ ਹੈ। ਜਸਟਿਸ ਏਐੱਮ ਖਾਨਵਿਲਕਰ ਦੀ ਅਗਵਾਈ ਵਾਲੇ ਬੈਂਚ ਨੇ ਸੀਬੀਐੱਸਈ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਦੇ ਤਹਿਤ 1 ਜੁਲਾਈ ਤੋਂ ਹੋਣ ਵਾਲੀਆਂ 10 ਵੀਂ ਅਤੇ 12ਵੀਂ ਦੀਆਂ ਰਹਿੰਦੀਆਂ ਪ੍ਰੀਖਿਆਵਾਂ ਰੱਦ ਕੀਤੀਆਂ ਗਈਆਂ ਹਨ।

 

ਬੈਂਚ ਨੇ CBSE ਬੋਰਡ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਆਗਿਆ ਦੇ ਦਿੱਤੀ ਹੈ। ਆਈਸੀਐੱਸਈ ਦੇ ਵਕੀਲ ਨੇ ਬੈਂਚ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ, ਉਹ ਇਸ ਮਾਮਲੇ ਵਿੱਚ ਸੀਬੀਐੱਸਈ ਦੁਆਰਾ ਬਣਾਈ ਗਈ ਯੋਜਨਾ ਨਾਲ ਸਹਿਮਤ ਹਨ।

 

ਹਾਲਾਂਕਿ, ICSE ਬੋਰਡ ਨੇ ਤਾਂ ਧਾਰ ਲਿਆ ਹੈ ਕਿ, ਜਦੋ ਤੱਕ COVID-19 ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੁੰਦਾ ਉਦੋ ਤੱਕ  ਉਹ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਇਮਤਿਹਾਨ ਦੇਣ ਦਾ ਵਿਕਲਪ ਨਹੀਂ ਦੇਵੇਗਾ। ਨਾਲ ਹੀ ਬੋਰਡ ਨੇ ਇਹ ਵੀ ਸ਼ਪੱਸ਼ਟ ਕੀਤਾ ਹੈ ਕਿ, ਉਹ ਵਿਦਿਆਰਥੀਆਂ ਨੂੰ ਨੰਬਰ ਦੇਣ ਵਿੱਚ CBSE  ਨਾਲੋਂ ਵੱਖਰੀ ਯੋਜਨਾ ਤਿਆਰ ਕਰੇਗਾ ਅਤੇ ਉਸ ਦੀ ਤਿਆਰ ਕੀਤੀ ਯੋਜਨਾ ਦੀ ਪਾਲਣਾ ਕਰੇਗਾ।

Exit mobile version