The Khalas Tv Blog India ਸੀਬੀਆਈ ਵੱਲੋਂ ਲਾਲੂ ਪ੍ਰਸਾਦ ਦੇ ਟਿਕਾਿਆਂ ‘ਤੇ ਛਾਪੇ ਮਾ ਰੀ
India

ਸੀਬੀਆਈ ਵੱਲੋਂ ਲਾਲੂ ਪ੍ਰਸਾਦ ਦੇ ਟਿਕਾਿਆਂ ‘ਤੇ ਛਾਪੇ ਮਾ ਰੀ

‘ਦ ਖ਼ਾਲਸ ਬਿਊਰੋ : ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਉਨ੍ਹਾਂ ਦੀ ਧੀ ਦੇ ਖਿ ਲਾਫ ਕਥਿਤ “ਰੇਲਵੇ ਨੌਕਰੀ ਘੁਟਾਲੇ ਲਈ ਜ਼ਮੀਨ” ਨਾਲ ਸਬੰਧਤ ਸ਼ਿਕਾਇਤ ਵਿੱਚ ਸੀਬੀਆਈ ਨੇ ਇੱਕ ਨਵਾਂ ਕੇਸ ਦਰਜ ਕੀਤਾ ਹੈ। ਇਸ ਤੋਂ ਇਲਾਵਾ ਸੀਬੀਆਈ ਵੱਲੋਂ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਕਈ ਥਾਵਾਂ ‘ਤੇ ਛਾਪੇ ਮਾ ਰੀ ਵੀ ਕੀਤੀ ਹੈ। ਸੀਬੀਆਈ ਦੀ ਟੀਮ ਸਾਬਕਾ ਸੀਐਮ ਤੇ ਲਾਲੂ ਯਾਦਵ ਦੀ ਪਤਨੀ ਰਾਬੜੀ ਦੇਵੀ ਦੇ ਪਟਨਾ ਸਥਿਤ ਘਰ ਵੀ ਪਹੁੰਚ ਗਈ ਹੈ।

ਜਾਣਕਾਰੀ ਮੁਤਾਬਿਕ ਰੇਲਵੇ ਨੌਕਰੀ ਘੁਟਾਲੇ ਲਈ ਜ਼ਮੀਨ’ ਨਾਲ ਜੁੜੇ ਇਕ ਮਾਮਲੇ ‘ਚ ਲਾਲੂ ਯਾਦਵ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ 2004 ਤੋਂ 2009 ਤੱਕ ਜਦੋਂ ਲਾਲੂ ਰੇਲ ਮੰਤਰੀ ਸਨ ਤਾਂ  ਇਹ ਘਪਲਾ ਹੋਇਆ ਸੀ। ਇਸ ਤੋਂ ਇਲਾਵਾ ਲਾਲੂ ਯਾਦਵ ਦੇ ਰਿਸ਼ਤੇਦਾਰਾਂ ਨੂੰ ਦਿੱਲੀ, ਪਟਨਾ, ਦਾਨਾਪੁਰ ਸਮੇਤ ਕਈ ਥਾਵਾਂ ‘ਤੇ ਜ਼ਮੀਨ ਮਿਲੀ। ਸੂਤਰਾਂ ਮੁਤਾਬਕ ਸੀਬੀਆਈ ਦੀ ਟੀਮ ਦਿੱਲੀ ਤੇ ਬਿਹਾਰ ਦੇ ਪਟਨਾ ਤੇ ਗੋਪਾਲਗੰਜ ‘ਚ 17 ਥਾਵਾਂ ‘ਤੇ ਛਾਪੇਮਾ ਰੀ ਕਰ ਰਹੀ ਹੈ।

Exit mobile version