ਦਿੱਲੀ ਦੀ ਐਕਸਾਇਜ਼ ਪਾਲਿਸੀ ਨੂੰ ਲੈ ਕੇ 7 ਹੋਰ ਸੂਬਿਆਂ ਵਿੱਚ CBI ਵੱਲੋਂ ਰੇਡ ਕੀਤੀ ਜਾ ਰਹੀ ਹੈ ਛਾਪੇਮਾਰੀ
ਖਾਲਸ ਬਿਊਰੋ : ਕੇਜਰੀਵਾਲ ਸਰਕਾਰ ਦੇ ਦੂਜੇ ਸਭ ਤੋਂ ਵੱਡੇ ਮੰਤਰੀ ਖਿਲਾਫ਼ ਕੇਂਦਰੀ ਏਜੰਸੀ ਨੇ ਸ਼ਿਕੰਜਾ ਕੱਸ ਲਿਆ ਹੈ। ਪਹਿਲਾਂ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਈਡੀ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਹੁਣ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖਿਲਾਫ਼ CBI ਨੇ ਕਾਰਵਾਈ ਕੀਤੀ ਹੈ। ਦਿੱਲੀ ਦੀ ਨਵੀਂ ਐਕਸਾਇਜ਼ ਪਾਲਿਸੀ ਨੂੰ ਲੈ ਕੇ CBI ਨੇ ਸ਼ੁੱਕਰਵਾਰ ਸਵੇਰੇ ਮਨੀਸ਼ ਸਿਸੋਦੀਆ ਦੇ ਘਰ ਰੇਡ ਮਾਰੀ। ਇਸ ਤੋਂ ਇਲਾਵਾ CBI ਦੀ ਇੱਕ ਟੀਮ ਦਿੱਲੀ ਸਕੱਤਰੇਤ ਵੀ ਪਹੁੰਚੀ ਹੈ। ਦਿੱਲੀ ਦੇ ਐਕਸਾਇਜ਼ ਕਮਿਸ਼ਨ ਗੋਪੀ ਕ੍ਰਿਸ਼ਨ ਦੇ ਘਰ ਵੀ CBI ਦੀ ਰੇਡ ਚੱਲ ਰਹੀ ਹੈ। ਰੇਡ ਤੋਂ ਬਾਅਦ ਮਨੀਸ਼ ਸਿਸੋਦੀਆ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ‘ CBI ਆਈ ਹੈ ਉਸ ਦਾ ਸੁਆਗਤ ਹੈ, ਅਸੀ ਕੱਟੜ ਇਮਾਨਦਾਰ ਹਾਂ, ਲੱਖਾਂ ਬੱਚਿਆਂ ਦਾ ਭਵਿੱਖ ਬਣਾ ਰਹੇ ਹਾਂ। ਜੋ ਚੰਗਾ ਕੰਮ ਕਰਦਾ ਹੈ, ਉਸ ਨੂੰ ਇਸੇ ਤਰ੍ਹਾਂ ਪਰੇਸ਼ਾਨ ਕੀਤਾ ਜਾਂਦਾ ਹੈ। ਇਸੇ ਲਈ ਸਾਡਾ ਦੇਸ਼ ਨੰਬਰ 1 ਨਹੀਂ ਬਣ ਸਕਿਆ ਹੈ’।
हम सीबीआई का स्वागत करते हैं. जाँच में पूरा सहयोग देंगे ताकि सच जल्द सामने आ सके. अभी तक मुझ पर कई केस किए लेकिन कुछ नहीं निकला. इसमें भी कुछ नहीं निकलेगा. देश में अच्छी शिक्षा के लिए मेरा काम रोका नहीं जा सकता.
— Manish Sisodia (@msisodia) August 19, 2022
ਕੇਜਰੀਵਾਲ ਨੇ ਸਿਸੋਦੀਆ ਦੇ ਬਿਆਨ ਨੂੰ ਰੀ-ਟਵੀਟ ਕਰਦੇ ਹੋਏ ਲਿਖਿਆ ‘ਜਿਸ ਦਿਨ ਅਮਰੀਕਾ ਦੇ ਸਭ ਤੋਂ ਵੱਡੇ ਅਖ਼ਬਾਰ ਨਿਊਯਾਰਕ ਟਾਇਮਸ ਵਿੱਚ ਦਿੱਲੀ ਦੇ ਸਿੱਖਿਆ ਮਾਡਲ ਦੀ ਤਾਰੀਫ਼ ਹੋਈ ਅਤੇ ਮਨੀਸ਼ ਸਿਸੋਦੀਆ ਦੀ ਫੋਟੋ ਛਪੀ, ਉਸੇ ਦਿਨ ਕੇਂਦਰ ਸਰਕਾਰ ਨੇ CBI ਭੇਜੀ। CBI ਦਾ ਸੁਆਗਤ ਹੈ, ਪੂਰਾ Cooperate ਕਰਾਂਗੇ। ਪਹਿਲਾਂ ਵੀ ਕਈ ਜਾਂਚ ਅਤੇ ਰੇਡ ਹੋਈਆਂ ਹਨ, ਕੁਝ ਨਹੀਂ ਮਿਲਿਆ, ਹੁਣ ਵੀ ਕੁਝ ਨਹੀਂ ਮਿਲੇਗਾ’।
जिस दिन अमेरिका के सबसे बड़े अख़बार NYT के फ़्रंट पेज पर दिल्ली शिक्षा मॉडल की तारीफ़ और मनीष सिसोदिया की तस्वीर छपी, उसी दिन मनीष के घर केंद्र ने CBI भेजी
CBI का स्वागत है। पूरा cooperate करेंगे। पहले भी कई जाँच/रेड हुईं। कुछ नहीं निकला। अब भी कुछ नहीं निकलेगा https://t.co/oQXitimbYZ
— Arvind Kejriwal (@ArvindKejriwal) August 19, 2022
ਦਿੱਲੀ ਦੇ LG ਨੇ CBI ਜਾਂਚ ਦੀ ਸਿਫਾਰਿਸ਼ ਕੀਤੀ ਸੀ
ਦਿੱਲੀ ਦੇ LG ਵੀਕੇ ਸਕਸੈਨਾ ਨੇ ਐਕਸਾਇਜ਼ ਪਾਲਿਸੀ ਨੂੰ ਲੈ ਕੇ CBI ਜਾਂਚ ਦੀ ਸਿਫਾਰਿਸ਼ ਕੀਤੀ ਸੀ। ਮੁੱਖ ਸਕੱਤਰ ਨਰੇਸ਼ ਕੁਮਾਰ ਦੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਨਵੀਂ ਐਕਸਾਇਜ਼ ਪਾਲਿਸੀ ਦੇ ਜ਼ਰੀਏ ਸ਼ਰਾਬ ਲਾਇਸੈਂਸ ਹੋਲਡਰਾਂ ਨੂੰ ਫਾਇਦਾ ਪਹੁੰਚਾਇਆ ਗਿਆ ਹੈ। ਰਿਪੋਰਟ ਵਿੱਚ ਮਨੀਸ਼ ਸਿਸੋਦੀਆ ਦਾ ਨਾਂ ਲਿਆ ਸੀ। ਮੁੱਖ ਸਕੱਤਰ ਨੇ ਇਹ ਰਿਪੋਰਟ LG ਨੂੰ ਸੌਂਪੀ ਸੀ। ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਕਈ ਵਾਰ ਕਹਿ ਚੁੱਕੇ ਸਨ ਕਿ ਕੇਂਦਰ ਸਰਕਾਰ ਮਨੀਸ਼ ਸਿਸੋਦੀਆ ਨੂੰ ਝੂਠੇ ਕੇਸ ਵਿੱਚ ਫਸਾਉਣਾ ਚਾਹੁੰਦੀ ਹੈ। ਹਾਲਾਂਕਿ ਦਿੱਲੀ ਸਰਕਾਰ ਨੇ ਮੁੜ ਤੋਂ ਪੁਰਾਣੀ ਐਕਸਾਇਜ਼ ਨੀਤੀ ਲਾਗੂ ਕਰ ਦਿੱਤੀ ਸੀ। ਐਕਸਾਇਜ਼ ਪਾਲਿਸੀ ਅਧੀਨ ਮਨੀਸ਼ ਸਿਸੋਦੀਆ ਤੋਂ ਇਲਾਵਾ 4 ਹੋਰ ਲੋਕਾਂ ਦੇ ਨਾਂ ਸ਼ਾਮਲ ਹਨ।
ਭਗਵੰਤ ਤੇ ਰਾਘਵ ਚੱਡਾ ਦਾ ਬਿਆਨ
ਉੱਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਮਨੀਸ਼ ਸਿਸੋਦੀਆ ਦੇ ਘਰ CBI ਰੇਡ ਨੂੰ ਲੈ ਕੇ ਅਹਿਮ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਹੈ ‘ਮਨੀਸ਼ ਸਿਸੋਦੀਆ ਭਾਰਤ ਦੇ ਸਭ ਤੋਂ ਚੰਗੇ ਸਿੱਖਿਆ ਮੰਤਰੀ ਹਨ। ਅੱਜ ਹੀ US ਦੇ ਸਭ ਤੋਂ ਵੱਡੇ ਅਖ਼ਬਾਰ ਨਿਊਯਾਰਕ ਟਾਇਮਸ ਦੇ ਫਰੰਟ ਪੇਜ ‘ਤੇ ਉਨ੍ਹਾਂ ਦੀ ਫੋਟੋ ਛਪੀ ਹੈ ਅਤੇ ਅੱਜ ਹੀ ਮੋਦੀ ਜੀ ਨੇ ਉਨ੍ਹਾਂ ਦੇ ਘਰ CBI ਭੇਜ ਦਿੱਤੀ। ਭਾਰਤ ਕਿਵੇਂ ਅੱਗੇ ਵਧੇਗਾ’ ?
मनीष सिसोदिया आज़ाद भारत के सबसे बेहतरीन शिक्षा मंत्री हैं। आज US के सबसे बड़े अख़बार NYT ने फ़्रंट पेज पर उनकी फ़ोटो छापी। और आज ही मोदी जी ने उनके घर CBI भेज दी। ऐसे भारत कैसे आगे बढ़ेगा?
— Bhagwant Mann (@BhagwantMann) August 19, 2022
ਉੱਧਰ ਪੰਜਾਬ ਤੋਂ ਰਾਜਸਭਾ ਐੱਮਪੀ ਰਾਘਵ ਚੱਢਾ ਨੇ ਵੀ ਮਨੀਸ਼ ਸਿਸੋਦੀਆ ਦੇ ਘਰ ਰੇਡ ਨੂੰ ਲੈ ਕੇ ਟਵੀਟ ਕੀਤਾ। ਉਨ੍ਹਾਂ ਨੇ ਵੀ ਲਿਖਿਆ ਕਿ ‘ਅੱਜ ਨਿਊਯਾਰਕ ਟਾਇਮਸ ਵਿੱਚ ਕੇਜਰੀਵਾਲ ਸਰਕਾਰ ਦੇ ਸਿੱਖਿਆ ਮਾਡਲ ਦੀ ਚੰਗੀ ਤਾਰੀਫ਼ ਹੋਈ ਹੈ। ਉਸੇ ਸਵੇਰ ਸਿੱਖਿਆ ਕ੍ਰਾਂਤੀ ਦੇ ਨਾਇਕ ਮਨੀਸ਼ ਸਿਸੋਦੀਆ ਦੇ ਘਰ ਬੀਜੇਪੀ ਦੀ CBI ਨੇ ਰੇਡ ਕਰ ਦਿੱਤੀ। ਇਨ੍ਹਾਂ ਨੇ 8 ਸਾਲਾਂ ਵਿੱਚ ਵੀ ਕਾਫੀ ਰੇਡ ਕਰਵਾਈ ਪਰ ਕੁਝ ਨਹੀਂ ਮਿਲਿਆ,ਅੱਗੇ ਵੀ ਕਰਵਾਉਂਦੇ ਰਹੋ, ਅਸੀਂ ਜਾਂਚ ਵਿੱਚ ਪੂਰਾ ਸਹਿਯੋਗ ਕਰਾਂਗੇ’।
आज के New York Times में केजरीवाल सरकार की शिक्षा क्रांति की खूब वाहवाही हुई है. उसी सुबह उस शिक्षा क्रांति के नायक मनीष सिसोदिया के घर भाजपा की CBI ने रेड कर दी.
इन्होंने 8 साल में खूब रेड करवाई, लेकिन कुछ मिला नहीं. आगे भी करवाते रहिए- हम जांच में पूरा सहयोग करेंगे.— Raghav Chadha (@raghav_chadha) August 19, 2022
ਬੀਜੇਪੀ ਦਾ ਇਲਜ਼ਾਮ
ਆਮ ਆਦਮੀ ਪਾਰਟੀ ‘ਤੇ ਲੱਗ ਰਹੇ ਇਲਜ਼ਾਮਾਂ ‘ਤੇ ਭਾਰਤੀ ਜਨਤਾ ਪਾਰਟੀ ਦਾ ਵੀ ਬਿਆਨ ਸਾਹਮਣੇ ਆਇਆ ਹੈ। ਐੱਮਪੀ ਮੀਨਾਕਸ਼ੀ ਲੇਖੀ ਨੇ ਕਿਹਾ ਕਿ 14 ਜੁਲਾਈ 2022 ਨੂੰ ਬਿਨਾਂ ਕੈਬਨਿਟ ਨੋਟ ਅਤੇ ਐਕਸਾਇਜ਼ ਨਿਯਮਾਂ ਦਾ ਪਾਲਣ ਕੀਤੇ ਜਲਦਬਾਜ਼ੀ ਵਿੱਚ 144.36 ਕਰੋੜ ਰੁਪਏ ਦੀ ਛੋਟ ਦਿੱਤੀ ਗਈ। ਉੱਧਰ ਐੱਮਪੀ ਗੌਤਮ ਗੰਭੀਰ ਨੇ ਵੀ ਟਵੀਟ ਕਰਦੇ ਹੋਏ ਲਿਖਿਆ ‘ਸ਼ਰਾਬ ਨਾਲ ਪਿਆਰ ਅਤੇ ਦਿੱਲੀ ਦੇ ਵਾਰ,ਇਹ ਹੈ ਆਪ ਦੀ ਸਰਕਾਰ’। ਗੰਭੀਰ ਨੇ ਕਿਹਾ ਕਿ ਝੂਠ ਬੋਲਣ ਵਿੱਚ ਅਰਵਿੰਦ ਕੇਜਰੀਵਾਲ ਹੁਣ ਠੱਗਾਂ ਦੇ ਸਰਕਾਰ ਬਣ ਚੁੱਕੇ ਹਨ।
ਮਨੀਸ਼ ਸਿਸੋਦੀਆ ਖਿਲਾਫ਼ ਇਹ ਇਲਜ਼ਾਮ
ਦਿੱਲੀ ਦੇ ਮੁੱਖ ਸਕੱਤਰ ਨੇ ਐਕਸਾਇਜ਼ ਪਾਲਿਸੀ ਨੂੰ ਲੈ ਕੇ ਜਿਹੜੀ ਰਿਪੋਰਟ ਦਿੱਤੀ ਸੀ, ਉਸ ਵਿੱਚ ਕਿਹਾ ਗਿਆ ਸੀ ਕਿ GNCTD ਦੇ ਕਾਨੂੰਨ 1991, ਵਪਾਰਕ ਨਿਯਮਾਂ ਵਿੱਚ ਲੈਣ-ਦੇਣ TOBR 1993,ਦਿੱਲੀ ਉਤਪਾਦ ਸ਼ੁਲਕ ਕਾਨੂੰਨ 2009 ਅਤੇ ਦਿੱਲੀ ਉਤਪਾਦ ਸ਼ੁਲਕ 2010 ਦੀ ਉਲੰਗਨਾਂ ਦੇ ਬਾਰੇ ਲਿਖਿਆ ਹੈ। ਰਿਪੋਰਟ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਸ਼ਰਾਬ ਮਾਫੀਆ ‘ਤੇ ਹੋਈ ਮਿਹਰਬਾਨੀ ਦੀ ਵਜ੍ਹਾ ਕਰਕੇ ਖ਼ਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਤੋਂ ਬਾਅਦ LG ਨੇ ਕਿਹਾ ਸੀ ਕਿ ਸ਼ਰਾਬ ਮਾਫੀਆ ਨੂੰ ਫਾਇਦਾ ਪਹੁੰਚਾਉਣ ਦੇ ਲਈ ਨੀਤੀ ਬਣਾਈ ਗਈ ਸੀ। ਉਨ੍ਹਾਂ ਕਿਹਾ ਸੀ ਕਿ ਸਿਸੋਦੀਆ ਦੀ ਭੂਮਿਕਾ ਜਾਂਚ ਦੇ ਘੇਰੇ ਵਿੱਚ ਆਉਂਦੀ ਹੈ। 2021-22 ਦੇ ਲਈ ਸ਼ਰਾਬ ਦੇ ਲਾਇਸੈਂਸ ਹੋਲਡਰਾਂ ਨੂੰ 144 ਕਰੋੜ ਦਾ ਫਾਇਦਾ ਪਹੁੰਚਾਇਆ ਗਿਆ ਹੈ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਿਸੋਦੀਆ ਕੋਲ 19 ਵਿਭਾਗਾਂ ਦੀ ਜ਼ਿੰਮੇਵਾਰੀ ਸੀ।