The Khalas Tv Blog Punjab CBI ਨੂੰ ਮਿਲਿਆ ਸਸਪੈਂਡ DIG ਭੁੱਲਰ ਦੇ ਕਰੀਬੀ ਦਾ ਰਿਮਾਂਡ, ਮੁਲਜ਼ਮ ਕ੍ਰਿਸ਼ਨੂੰ ਸ਼ਾਰਦਾ 9 ਦਿਨਾਂ ਦੇ ਰਿਮਾਂਡ ’ਤੇ
Punjab

CBI ਨੂੰ ਮਿਲਿਆ ਸਸਪੈਂਡ DIG ਭੁੱਲਰ ਦੇ ਕਰੀਬੀ ਦਾ ਰਿਮਾਂਡ, ਮੁਲਜ਼ਮ ਕ੍ਰਿਸ਼ਨੂੰ ਸ਼ਾਰਦਾ 9 ਦਿਨਾਂ ਦੇ ਰਿਮਾਂਡ ’ਤੇ

ਡੀਆਈਜੀ ਹਰਚਰਨ ਸਿੰਘ ਭੁੱਲਰ ਮਾਮਲੇ ਵਿੱਚ ਸੀਬੀਆਈ ਅਦਾਲਤ ਨੇ ਵਿਚੋਲੇ ਕ੍ਰਿਸ਼ਨੂ ਨੂੰ ਨੌਂ ਦਿਨਾਂ ਦੇ ਸੀਬੀਆਈ ਰਿਮਾਂਡ ‘ਤੇ ਭੇਜ ਦਿੱਤਾ ਹੈ। ਅਦਾਲਤ ਨੇ ਅੱਜ ਸਵੇਰੇ ਸੀਬੀਆਈ ਟੀਮ ਵੱਲੋਂ ਦਾਇਰ ਅਰਜ਼ੀ ‘ਤੇ ਸੁਣਵਾਈ ਕੀਤੀ। ਸਰਕਾਰੀ ਵਕੀਲ ਨੇ ਮੁਲਜ਼ਮ ਦੇ ਰਿਮਾਂਡ ਦੀ ਬੇਨਤੀ ਕੀਤੀ। ਹਾਲਾਂਕਿ, ਮੁਲਜ਼ਮ ਕ੍ਰਿਸ਼ਨੂ ਦੇ ਵਕੀਲ ਨੇ ਸਰਕਾਰੀ ਵਕੀਲ ਦੀ ਬੇਨਤੀ ਦਾ ਵਿਰੋਧ ਕੀਤਾ।

ਅੱਜ ਸਵੇਰੇ ਜੇਲ੍ਹ ਵਿੱਚ ਬੰਦ ਮੁਲਜ਼ਮ ਵਿਚੋਲੇ ਕ੍ਰਿਸ਼ਨੂ ਨੂੰ ਚੰਡੀਗੜ੍ਹ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸਰਕਾਰੀ ਵਕੀਲ ਨੇ ਕਿਹਾ ਕਿ ਮੁਲਜ਼ਮ ਇਸ ਮਾਮਲੇ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ। ਜਾਂਚ ਵਿੱਚ ਇੱਕ ਡਾਇਰੀ, 100 ਜੀਬੀ ਚੈਟ ਡੇਟਾ ਅਤੇ ਹੋਰ ਸਬੂਤ ਬਰਾਮਦ ਹੋਏ ਹਨ, ਜਿਨ੍ਹਾਂ ਵਿੱਚ ਭੁੱਲਰ ਦੇ ਸੰਪਰਕਾਂ ਅਤੇ ਰਿਸ਼ਵਤੀ ਲੈਣ-ਦੇਣ ਦੇ ਪਹਿਲੂ ਸ਼ਾਮਲ ਹਨ। ਇਨ੍ਹਾਂ ਨੂੰ ਡੀਡਾਈਟ ਕਰਨ ਅਤੇ ਪੁੱਛਗਿੱਛ ਲਈ ਰਿਮਾਂਡ ਜ਼ਰੂਰੀ ਹੈ। ਪਰ, ਮੁਲਜ਼ਮ ਵਕੀਲ ਗੁਰਬੀਰ ਸਿੰਘ ਸੰਧੂ ਨੇ ਵਿਰੋਧ ਕੀਤਾ।

ਉਨ੍ਹਾਂ ਨੇ ਕਿਹਾ ਕਿ ਕ੍ਰਿਸ਼ਨੂ ਰਾਸ਼ਟਰੀ ਹਾਕੀ ਖਿਡਾਰੀ ਹੈ, ਪੁਲਿਸ ਅਤੇ ਸਿਆਸੀ ਲੋਕਾਂ ਨਾਲ ਉਸ ਦੇ ਸੰਪਰਕ ਹਨ, ਪਰ ਰਿਸ਼ਵਤ ਨਾਲ ਉਸਦਾ ਕੋਈ ਲੈਣ-ਦੇਣ ਨਹੀਂ। ਉਸ ਨੇ ਸ਼ਿਕਾਇਤਕਰਤਾ ਅਕਾਸ਼ ਬੱਤਾ ਨਾਲ ਭੁੱਲਰ ਨੂੰ ਜੋੜਿਆ ਸੀ, ਪਰ ਉਸ ਤੋਂ ਰੁਪਏ ਬਰਾਮਦ ਨਹੀਂ ਹੋਏ। ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਦੁਪਹਿਰ 1 ਵਜੇ ਫੈਸਲਾ ਸੁਣਾਇਆ

 

 

Exit mobile version