ਬਿਊਰੋ ਰਿਪੋਰਟ (ਚੰਡੀਗੜ੍ਹ, 7 ਨਵੰਬਰ 2025): CBI ਨੇ ਬੀਤੇ ਕੱਲ੍ਹ ਅਕੀਲ ਅਖ਼ਤਰ ਕਤਲ ਮਾਮਲੇ ਵਿੱਚ ਸਾਬਕਾ DGP ਮੁਹੰਮਦ ਮੁਸਤਫ਼ਾ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। CBI ਨੇ ਸੀਆਰਪੀਸੀ, 2023 ਦੀ ਧਾਰਾ 103(1) ਅਤੇ 61 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਐਫਆਈਆਰ ਮੁਹੰਮਦ ਮੁਸਤਫਾ, ਰਜ਼ੀਆ ਸੁਲਤਾਨਾ, ਮ੍ਰਿਤਕ ਦੀ ਪਤਨੀ ਅਤੇ ਮ੍ਰਿਤਕ ਦੀ ਭੈਣ ਦੇ ਖਿਲਾਫ ਦਰਜ ਕੀਤੀ ਗਈ ਹੈ।
ਦੱਸ ਦੇਈਏ ਸਾਬਕਾ DGP ਮੁਹੰਮਦ ਮੁਸਤਫ਼ਾ ਦੇ ਪੁੱਤਰ ਅਕੀਲ ਅਖ਼ਤਰ ਦੀ 16 ਅਕਤੂਬਰ ਨੂੰ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਈ ਸੀ। 27 ਅਗਸਤ ਨੂੰ, ਅਕੀਲ ਨੇ ਇੱਕ ਵੀਡੀਓ ਬਣਾਈ ਜਿਸ ਵਿੱਚ ਉਸਨੇ ਆਪਣੇ ਪਿਤਾ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ, ਉਸਦੀ ਮਾਂ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ, ਅਤੇ ਉਸਦੀ ਪਤਨੀ ਅਤੇ ਭੈਣ ਦੇ ਖਿਲਾਫ ਗੰਭੀਰ ਇਲਜ਼ਾਮ ਲਾਏ ਸਨ।
ਸਾਬਕਾ DGP ਮੁਹੰਮਦ ਮੁਸਤਫ਼ਾ ਖ਼ਿਲਾਫ਼ ਪਰਿਵਾਰ ਸਣੇ FIR ਦਰਜ

