The Khalas Tv Blog Punjab ਟਾਪ 5 ਪ੍ਰਭਾਵਿਤ ਦੇਸ਼ਾਂ ਦੀ ਲਿਸਟ ‘ਚ ਪਹੁੰਚਿਆ ਭਾਰਤ ! 24 ਘੰਟੇ ‘ਚ ਰਿਕਾਰਡ ਕੇਸ !
Punjab

ਟਾਪ 5 ਪ੍ਰਭਾਵਿਤ ਦੇਸ਼ਾਂ ਦੀ ਲਿਸਟ ‘ਚ ਪਹੁੰਚਿਆ ਭਾਰਤ ! 24 ਘੰਟੇ ‘ਚ ਰਿਕਾਰਡ ਕੇਸ !

ਬਿਊਰੋ ਰਿਪੋਰਟ : ਕੋਰੋਨਾ ਜਿਸ ਤਰ੍ਹਾਂ ਨਾਲ ਮੁੜ ਤੋਂ ਤੇਜੀ ਨਾਲ ਭਾਰਤ ਵਿੱਚ ਫੈਲ ਰਿਹਾ ਹੈ ਇਸ ਦੇ ਅੰਕੜੇ ਹੁਣ ਡਰਾਉਣ ਲੱਗੇ ਹਨ। ਭਾਤਰ ਇੱਕ ਵਾਰ ਮੁੜ ਤੋਂ ਦੁਨੀਆ ਦੇ ਉਨ੍ਹਾਂ ਪੰਜ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ ਜਿੱਥੇ ਕੋਵਿਡ ਦੇ ਮਾਮਲਿਆਂ ਵਿੱਚ ਤੇਜ਼ੀ ਵੇਖੀ ਜਾ ਰਹੀ ਹੈ । ਦਿੱਲੀ,ਹਰਿਆਣਾ,ਮਹਾਰਾਸ਼ਟਰ,ਰਾਜਸ਼ਤਾਨ,ਕਰਨਾਟਕਾ ਸਮੇਤ ਦੇਸ਼ ਕਈ ਕਈ ਸੂਬਿਆਂ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਤੇਜ਼ੀ ਵੇਖੀ ਗਈ ਹੈ । 24 ਘੰਟੇ ਦੇ ਅੰਦਰ ਦੇਸ਼ ਵਿੱਚ ਕੋਰੋਨਾ ਦੇ ਰਿਕਾਰਡ ਮਾਮਲੇ ਦਰਜ ਕੀਤੇ ਗਏ ਹਨ । 3,641 ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ । ਇਸੇ ਦੇ ਨਾਲ ਪੋਜ਼ੀਟਿਵ ਮਰੀਜ਼ਾ ਦੀ ਗਿਣਤੀ ਵੱਧ ਕੇ 20 ਹਜ਼ਾਰ 219 ਹੋ ਗਈ ਹੈ ।

ਕੇਂਦਰੀ ਸਹਿਤ ਮੰਤਰਾਲਾ ਮੁਤਾਬਿਕ ਐਤਵਾਰ ਨੂੰ ਕੋਵਿਡ ਦੀ ਚਪੇਟ ਵਿੱਚ ਆਉਣ ਨਾਲ 11 ਲੋਕਾਂ ਦੀ ਮੌਤ ਹੋ ਗਈ ਹੈ । ਇਸ ਵਿੱਚ ਚਾਰ ਕੇਰਲ, 3 ਮਹਾਰਾਸ਼ਟਰ ਅਤੇ ਦਿੱਲੀ,ਕਰਨਾਟਕਾ ਅਤੇ ਰਾਜਸਥਾਨ ਤੋਂ 1-1 ਮੌਤ ਕੋਵਿਡ ਦੀ ਵਜ੍ਹਾ ਕਰਕੇ ਹੋਈਆ ਹਨ । ਇਸੇ ਨਾਲ ਕੋਰੋਨਾ ਨਾਲ ਜਾਨ ਗਵਾਉਣ ਵਾਲਿਆਂ ਦੀ ਗਿਣਤੀ 5 ਲੱਖ 30 ਹਜ਼ਾਰ 892 ਹੋ ਗਈ ਹੈ ।

ਭਾਰਤ ਕੋਵਿਡ ਪ੍ਰਭਾਵਿਤ ਦੇਸ਼ਾਂ ਦੀ ਲਿਸਟ ‘ਚ ਪੰਜਵੇਂ ਨੰਬਰ ‘ਤੇ

ਦੁਨੀਆ ਭਰ ਦੇ ਅੰਕੜਿਆ ਮੁਤਾਬਿਕ ਭਾਰਤ ਇੱਕ ਵਾਰ ਮੁੜ ਤੋਂ ਉਨ੍ਹਾਂ 5 ਦੇਸ਼ਾਂ ਦੀ ਲਿਸਟ ਵਿੱਚ ਸ਼ਾਮਲ ਹੋ ਗਿਆ ਹੈ ਜਿੱਥੇ ਸਭ ਤੋਂ ਵੱਧ ਕੋਵਿਡ ਪ੍ਰਭਾਵਿਤ ਹਨ । ਐਤਵਾਰ ਨੂੰ ਦੱਖਣੀ ਕੋਰੀਆ ਵਿੱਚ ਸਭ ਤੋਂ ਵੱਧ 9724 ਲੋਕਾਂ ਦੇ ਕੋਵਿਡ ਪੋਜ਼ੀਟਿਵ ਹੋਣ ਦੇ ਮਾਮਲੇ ਆਏ । ਦੂਜੇ ਨੰਬਰ ‘ਤੇ ਰੂਸ ਰਿਹਾ ਜਿੱਥੇ 9,591 ਕੋਵਿਡ ਦੇ ਮਾਮਲੇ ਆਏ, 6290 ਨਵੇਂ ਕੇਸਾਂ ਨਾਲ ਜਾਪਾਨ ਤੀਜੇ ਨੰਬਰ ‘ਤੇ ਰਿਹਾ, ਫਰਾਂਸ ਵਿੱਚ 6027 ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਰਿਹਾ ਜਦਕਿ ਪੰਜਵੇਂ ਨੰਬਰ ‘ਤੇ 3,641 ਨਵੇਂ ਕੇਸਾਂ ਨਾਲ ਭਾਰਤ ਰਿਹਾ ।

ਕੋਰੋਨਾ ਨਾਲ ਜੁੜੇ ਹੋਰ ਅੰਕੜੇ

ਦੇਸ਼ ਵਿੱਚ ਰੋਜ਼ਾਨਾ ਕੋਵਿਡ ਫੀਸਦ 6.12 ਹੋ ਗਿਆ ਜਦਕਿ ਹਫਤਾਵਰੀ ਕੋਵਿਡ ਦੇ ਵਧਣ ਦੀ ਦਰ 2.45 ਫੀਸਦੀ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਹੁਣ ਤੱਕ 4 ਕਰੋੜ 47 ਲੱਖ 26 ਹਜ਼ਾਰ 246 ਲੋਕ ਕੋਰੋਨਾ ਦੀ ਚਪੇਟ ਵਿੱਚ ਆ ਚੁੱਕੇ ਹਨ । ਜਦਕਿ 4 ਕਰੋੜ 41 ਲੱਖ 75 ਹਜ਼ਾਰ 135 ਲੋਕ ਠੀਕ ਹੋ ਚੁੱਕੇ ਹਨ । 1.1 ਫੀਸਦੀ ਲੋਕਾਂ ਦੀ ਮੌਤ ਹੋ ਚੁੱਕੀ ਹੈ ।

 

Exit mobile version