The Khalas Tv Blog Punjab ਪ੍ਰਧਾਨ ਮੰਤਰੀ ਦਾ ਕਾਫਲਾ ਰੋਕਣਾ ਕਿਸਾਨਾਂ ਨੂੰ ਪਿਆ ਮਹਿੰਗਾ, ਹੋਰ ਧਾਰਾਵਾਂ ਲਗਾਇਆ
Punjab

ਪ੍ਰਧਾਨ ਮੰਤਰੀ ਦਾ ਕਾਫਲਾ ਰੋਕਣਾ ਕਿਸਾਨਾਂ ਨੂੰ ਪਿਆ ਮਹਿੰਗਾ, ਹੋਰ ਧਾਰਾਵਾਂ ਲਗਾਇਆ

ਬਿਉਰੋ ਰਿਪੋਰਟ – ਫਿਰੋਜ਼ਪੁਰ ‘ਚ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਰੋਕਣ ਵਾਲੇ ਕਿਸਾਨਾਂ ਖਿਲਾਫ ਇਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਤਿੰਨ ਸਾਲ ਬਾਅਦ ਫਿਰੋਜ਼ਪੁਰ ਦੀ ਜ਼ਿਲ੍ਹਾ ਅਦਾਲਤ ਵੱਲੋਂ ਸਖਤੀ ਕਰਦਿਆਂ ਪਹਿਲਾਂ ਤੋਂ ਦਰਜ ਕੀਤੇ ਮਾਮਲੇ ਵਿਚ ਕਤਲ ਦੀਆਂ ਧਾਰਾਵਾਂ ਜੋੜ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਦੀ ਅਦਾਲਤ ਨੇ ਸਖਤੀ ਕਰਦਿਆਂ ਇਕ ਵਿਅਕਤੀ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ। ਦੱਸ ਦੇਈਏ ਕਿ ਇਸ ਘਟਨਾ ਤੋਂ ਬਾਅਦ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ, ਜਿਸ ਨੇ ਜਾਂਚ ਕਰਦਿਆਂ 20 ਦਸੰਬਰ 2022 ਨੂੰ ਇਸ ਮਾਮਲੇ ‘ਚ ਧਾਰਾ 307, 353, 341, 186, 149 ਅਤੇ 8 ਬੀ ਨੈਸ਼ਨਲ ਹਾਈਵੇ ਐਕਟ ਲਗਾ ਦਿੱਤਾ ਹੈ। ਇਸ ਤੋਂ ਪਹਿਲਾਂ ਆਈਪੀਸੀ ਦੀ ਧਾਰਾ 283 ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਸੀ। ਇਸ ਬਾਬਤ ਪੁਲਿਸ ਨੇ ਅਦਾਲਤ ‘ਚ ਰਿਕਾਰਡ ਪੇਸ਼ ਕਰਦੇ ਹੋਏ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਰੋਕਣਾ ਇਕ ਬਹੁਤ ਵੱਡਾ ਗੰਭੀਰ ਮਾਮਲਾ ਹੈ। ਦੱਸ ਦੇਈਏ ਕਿ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਵੱਲੋਂ ਫਿਰੋਜ਼ਪੁਰ ਵਿਖੇ ਆਉਣਾ ਸੀ ਤਾਂ ਉਸ ਦਿਨ ਸੂਬੇ ਵਿਚ ਭਾਰੀ ਮੀਂਹ ਪੈ ਰਿਹਾ ਸੀ ਤੇ ਦੂਜੇ ਪਾਸੇ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਸੀ ਪਰ ਪੁਲਿਸ ਨੇ ਵੀ ਕਾਫੀ ਸਖਤੀ ਕੀਤੀ ਹੋਈ ਸੀ ਪਰ ਕਿਸਾਨਾਂ ਦੀ ਗਿਣਤੀ ਵੱਡੀ ਗਿਣਤੀ ਵਿਚ ਸੀ ਪਰ ਪ੍ਰਧਾਨ ਮੰਤਰੀ ਮੋਦੀ ਮੀਂਂਹ ਪੈਣ ਕਾਰਨ ਹੈਲੀਕਾਪਟਰ ਰਾਂਹੀ ਨਹੀਂ ਜਾ ਸਕਦੇ ਸੀ, ਇਸ ਕਰਕੇ ਉਨ੍ਹਾਂ ਸੜਕੀ ਰਸਤਾ ਅਪਣਾਇਆ ਪਰ ਉਨ੍ਹਾਂ ਦੇ ਕਾਫਲੇ ਨੂੰ ਸੜਕੀ ਰਸਤੇ ਰਾਹੀ ਅੱਗੇ ਨਹੀਂ ਜਾਣ ਦਿੱਤਾ ਗਿਆ, ਜਿਸ ਕਰਕੇ ਉਨ੍ਹਾਂ ਨੂੰ ਫਿਰੋਜ਼ਪੁਰ ਦੌਰਾ ਰੱਦ ਕਰਨਾ ਪਿਆ ਸੀ ਤਾਂ ਉਹ ਜਾਂਦੇ-ਜਾਂਦੇ ਪੰਜਾਬ ਦੇ ਅਫਸਰਾਂ ਨੂੰ ਕਹਿ ਗਏ ਸੀ ਕਿ ਆਪਣੇ ਮੁੱਖ ਮੰਤਰੀ ਨੂੰ ਕਹਿ ਦੇਣਾ ਕਿ ਮੈਂ ਤੁਹਾਡੇ ਰਾਜ ‘ਚੋਂ ਜਿੰਦਾ ਬਚ ਕੇ ਨਿਕਲ ਚੱਲਿਆ ਹਾਂ। ਇਸ ਤੋਂ ਬਾਅਦ ਪੂਰੇ ਦੇਸ਼ ਵਿਚ ਕਾਫੀ ਬਵਾਲ ਮੱਚਿਆ ਸੀ।

ਇਹ ਵੀ ਪੜ੍ਹੋ – ਸੂਬੇ ‘ਚ 79 ਹਜ਼ਾਰ ਐਫਆਈਆਰ ਪੈਂਡਿੰਗ, ਹਾਈਕੋਰਟ ਸਖਤ

 

Exit mobile version