The Khalas Tv Blog Punjab ਪੰਜਾਬ ਦੀ ਰਾਜਧਾਨੀ ‘ਚ ਸਾਰਿਆਂ ‘ਤੇ ਦਰਜ ਕੀਤਾ ਜਾਂਦਾ ਹੈ ਕੇਸ – ਚੀਮਾ
Punjab

ਪੰਜਾਬ ਦੀ ਰਾਜਧਾਨੀ ‘ਚ ਸਾਰਿਆਂ ‘ਤੇ ਦਰਜ ਕੀਤਾ ਜਾਂਦਾ ਹੈ ਕੇਸ – ਚੀਮਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਆਪਣੇ ਹੱਕਾਂ ਵਾਸਤੇ ਸੰਘਰਸ਼ ਕਰ ਰਹੇ ਕਿਸਾਨ ਲੀਡਰਾਂ ‘ਤੇ ਕੱਲ੍ਹ ਦਰਜ ਕੀਤੇ ਗਏ ਕੇਸਾਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਗਵਰਨਰਾਂ ਨੂੰ ਮੰਗ ਪੱਤਰ ਸੌਂਪਣ ਵਾਸਤੇ ਦੋਵਾਂ ਸੂਬਿਆਂ ਦੇ ਕਿਸਾਨ ਉਚੇਚੇ ਤੌਰ ‘ਤੇ ਪਹੁੰਚੇ ਸਨ। ਪਰ ਚੰਡੀਗੜ੍ਹ ਦੇ ਵਿੱਚ ਲੋਕਤੰਤਰ ਨੂੰ ਹੌਲੀ-ਹੌਲੀ ਖਤਮ ਕੀਤਾ ਜਾ ਰਿਹਾ ਹੈ। ਕੋਈ ਵੀ ਸੰਸਥਾ ਜਾਂ ਪਾਰਟੀ ਆਪਣੀਆਂ ਹੱਕੀ ਮੰਗਾਂ ਵਾਸਤੇ ਮੰਗ ਪੱਤਰ ਸੌਂਪਣ ਲਈ ਜੇ ਚੰਡੀਗੜ੍ਹ ਪਹੁੰਚਦੀ ਹੈ ਤਾਂ ਇਹ ਆਮ ਆਦਤ ਬਣ ਗਈ ਹੈ ਕਿ ਸਾਰਿਆਂ ‘ਤੇ ਕੇਸ ਦਰਜ ਕੀਤਾ ਜਾਵੇ। ਇਹ ਬਹੁਤ ਹੀ ਗੈਰ-ਲੋਕਤੰਤਰਿਕ ਹੈ।

Exit mobile version