The Khalas Tv Blog India CAS ਦੇ ਨਵੇਂ ਫੈਸਲੇ ਨੇ ਵਿਨੇਸ਼ ਫੋਗਾਟ ਨੂੰ ਮੈਡਲ ਮਿਲਣ ਦੀ ਜਗਾਈ ਉਮੀਦ
India Sports

CAS ਦੇ ਨਵੇਂ ਫੈਸਲੇ ਨੇ ਵਿਨੇਸ਼ ਫੋਗਾਟ ਨੂੰ ਮੈਡਲ ਮਿਲਣ ਦੀ ਜਗਾਈ ਉਮੀਦ

ਬਿਉਰੋ ਰਿਪੋਰਟ – ਕੋਰਟ ਆਫ ਆਰਬੀਟ੍ਰੇਸ਼ਨ ਫਾਰ ਸਪੋਰਟਸ (CAS) ਦੇ ਇਕ ਫੈਸਲੇ ਨੇ ਵਿਨੇਸ਼ ਫੋਗਾਟ (VINESH PHOGAT) ਦੀ ਮੈਡਲ ਮਿਲਣ ਦੀ ਉਮੀਦ ਨੂੰ ਜਗਾ ਦਿੱਤਾ ਹੈ। ਦਰਅਸਲ ਅਮਰੀਕਾ ਦੀ ਜੌਰਡਨ ਚਿਲੀਜ਼ ਨੇ ਪੈਰਿਸ ਓਲੰਪਿਕ ਦੇ ਮਹਿਲਾ ਆਰਟਿਸਟਿਕ ਜਿਮਨਾਸਟਿਕ ਫਲੋਰ ਖੇਡ ਵਿੱਚ 13.766 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ। ਰੋਮਾਨੀਆ ਦੀ ਅਨਾ ਬਾਰਬੋਸੂ 13.700 ਅੰਕਾਂ ਨਾਲ ਚੌਥੇ ਨੰਬਰ ’ਤੇ ਰਹੀ। ਰੋਮਾਨੀਆ ਦੀ ਬਾਰਬੋਸੂ ਨੇ ਅਮਰੀਕੀ ਦੀ ਖਿਡਾਰਣ ਜੌਰਡਨ ਚਿਲੀਜ਼ ਨੂੰ ਗ਼ਲਤ ਤਰੀਕੇ ਨਾਲ ਅੰਕ ਦੇਣ ਖ਼ਿਲਾਫ਼ ਕੋਰਟ ਆਫ ਆਰਬੀਟ੍ਰੇਸ਼ਨ ਫਾਰ ਸਪੋਰਟਸ (CAS) ਵਿੱਚ ਅਪੀਲ ਕੀਤੀ ਸੀ। ਇਸ ਮਾਮਲੇ ਵਿੱਚ ਸੁਣਵਾਈ ਪੂਰੀ ਹੋਣ ਤੋਂ ਬਾਅਦ CIA ਨੇ ਰੋਮਾਨੀਆ ਦੀ ਬਾਰਬੋਸੂ ਦੀ ਚੁਣੌਤੀ ਨੂੰ ਸਹੀ ਠਹਿਰਾਇਆ ਹੈ।

CAS ਨੇ ਕਿਹਾ ਓਲੰਪਿਕ ਦੇ ਪੈਨਲ ਨੇ ਗ਼ਲਤ ਤਰੀਕ ਨਾਲ ਅੰਕ ਵਧਾ ਦਿੱਦੇ, ਜਿਸ ਕਾਰਨ ਅਮਰੀਕਾ ਦੀ ਜੌਰਡਨ ਚਿਲੀਜ਼ 5ਵੇਂ ਨੰਬਰ ਤੋਂ ਸਿੱਧਾ ਤੀਜੇ ਨੰਬਰ ’ਤੇ ਆ ਗਈ। ਇਸ ਫੈਸਲੇ ਤੋਂ ਬਾਅਦ ਹੁਣ ਚਿਲੀਜ਼ ਦੇ ਅੰਕ ਘੱਟ ਗਏ ਅਤੇ ਉਹ ਹੁਣ 13.666 ਅੰਕ ਤੇ ਪਹੁੰਚ ਗਈ, ਜਿਸ ਤੋਂ ਬਾਅਦ ਹੁਣ ਰੋਮਾਨੀਆ ਦੀ ਜਿਮਨਾਸਟ ਅਨਾ ਬਾਰਬੋਸੂ ਨੂੰ ਕਾਂਸੀ ਦਾ ਤਗਮਾ ਮਿਲਿਆ ਹੈ। ਅਮਰੀਕਾ ਦੀ ਜੌਰਡਨ ਚਿਲੀਜ਼ ਨੂੰ ਮੈਡਲ ਵਾਪਸ ਕਰਨ ਦੇ ਲਈ ਕਿਹਾ ਗਿਆ ਹੈ।

ਜਦੋਂ ਜਿਮਨਾਸਟਿਕ ਦਾ ਮੁਕਾਬਲਾ ਚੱਲ ਰਿਹਾ ਸੀ ਤਾਂ ਜੌਰਡਨ ਚਿਲੀਜ਼ ਨੂੰ ਫਰਸ਼ ’ਤੇ ਕੁਝ ਗ਼ਲਤ ਮਿਲਿਆ ਸੀ ਜਿਸ ਤੋਂ ਬਾਅਦ ਉਸ ਨੇ ਪੈਨਲ ਨੂੰ ਇਸ ਦਾ ਸ਼ਿਕਾਇਤ ਕੀਤੀ ਗਈ। ਪੈਨਲ ਨੇ ਉਸ ਗੱਲ ਨੂੰ ਮੰਨ ਲਿਆ ਅਤੇ ਵਾਧੂ ਅੰਕ ਦੇ ਦਿੱਤੇ ਪਰ ਰੋਮਾਨੀਆ ਦੀ ਅਨਾ ਬਾਰਬੋਸ ਨੇ ਇਸ ਦਾ ਇਹ ਕਹਿਕੇ ਵਿਰੋਧ ਕੀਤਾ ਕਿ ਸ਼ਿਕਾਇਤ ਦਰਜ ਕਰਵਾਉਣ ਦਾ 1 ਮਿੰਟ ਸਮਾਂ ਹੁੰਦਾ ਹੈ ਜਦਕਿ ਅਮਰੀਕਾ ਦੇ ਖਿਡਾਰੀ ਨੇ ਸਮੇਂ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਈ ਸੀ। ਇਸ ਲਈ ਉਸ ਨੂੰ ਅੰਕ ਨਹੀਂ ਮਿਲਣੇ ਚਾਹੀਦੇ ਸਨ।

ਵਿਨੇਸ਼ ਫੋਗਾਟ ਲਈ ਵੀ ਉਮੀਦ ਜਾਗੀ

CAS ਨੇ ਜਿਸ ਤਰ੍ਹਾਂ ਰੋਮਾਨੀਆ ਦੇ ਖਿਡਾਰੀ ਦੇ ਹੱਕ ਵਿੱਚ ਫੈਸਲਾ ਦਿੱਤਾ ਹੈ ਉਸ ਤੋਂ ਉਮੀਦ ਜਗੀ ਹੈ ਕਿ ਵਿਨੇਸ਼ ਫੋਗਾਟ ਨੂੰ ਵੀ ਮੈਡਲ ਮਿਲ ਸਕਦਾ ਹੈ। ਵਿਨੇਸ਼ ਫੋਗਾਟ ਵੱਲੋਂ ਮਸ਼ਹੂਰ ਵਕੀਲ ਹਰੀਸ਼ ਸਾਲਵੇ ਨੇ ਆਪਣਾ ਪੱਖ ਰੱਖਿਆ ਹੈ। ਪਹਿਲਾਂ ਫੈਸਲਾ 9 ਅਗਸਤ ਨੂੰ ਆਉਣਾ ਸੀ ਪਰ ਫਿਰ 1 ਦਿਨ ਲਈ ਟਾਲ ਦਿੱਤਾ ਗਿਆ ਅਤੇ 10 ਅਗਸਤ ਰਾਤ ਸਾਢੇ 9 ਵਜੇ ਫ਼ੈਸਲੇ ਦੀ ਤਰੀਕ ਤੈਅ ਹੋਈ ਅਤੇ ਫਿਰ ਦੂਜੀ ਵਾਰ ਵੀ ਫੈਸਲਾ ਟਾਲਣ ਦੇ ਬਾਅਦ ਹੁਣ ਵਿਨੇਸ਼ ਮਾਮਲੇ ’ਤੇ CAS ਦਾ ਫੈਸਲਾ 13 ਅਗਸਤ ਨੂੰ ਆਉਣਾ ਹੈ।

ਇਹ ਵੀ ਪੜ੍ਹੋ – ਸਾਬਕਾ ਮੰਤਰੀ ਆਸ਼ੂ ਨੂੰ 14 ਦਿਨਾਂ ਲਈ ਜ਼ੂਡੀਸ਼ੀਅਲ ਹਿਰਾਸਤ ਚ ਭੇਜਿਆ
Exit mobile version