The Khalas Tv Blog Punjab ਕਾਰ ਦੇ ਟਾਇਰ ਖ਼ਰਾਬ ਹੋਣ ‘ਤੇ ਪੰਜਾਬ ਦੇ ਇਸ ਟੋਲ ਪਲਾਜ਼ਾ ਨੂੰ ਭਰਨਾ ਪਿਆ 50 ਹਜ਼ਾਰ ਦਾ ਜੁਰਮਾਨਾ !
Punjab

ਕਾਰ ਦੇ ਟਾਇਰ ਖ਼ਰਾਬ ਹੋਣ ‘ਤੇ ਪੰਜਾਬ ਦੇ ਇਸ ਟੋਲ ਪਲਾਜ਼ਾ ਨੂੰ ਭਰਨਾ ਪਿਆ 50 ਹਜ਼ਾਰ ਦਾ ਜੁਰਮਾਨਾ !

Counsumer forum ਨੇ 6 ਸਾਲ ਬਾਅਦ ਸੁਣਾਇਆ ਫੈਸਲਾ ।

ਲੁਧਿਆਣਾ : ਸਰਕਾਰ ਟੋਲ ਟੈਕਸ ਲਗਾਉਣ ਦੇ ਪਿੱਛੇ ਇਹ ਤਰਕ ਦਿੰਦੀ ਹੈ ਕਿ ਲੋਕਾਂ ਨੂੰ ਚੰਗੀਆਂ ਸੜਕਾਂ ਦੇਣ ਲਈ ਇਹ ਜ਼ਰੂਰੀ ਹੈ । ਪਰ ਸ਼ਾਇਦ ਸਰਕਾਰ ਸੜਕਾਂ ਬਣਾਉਣ ਤੋਂ ਬਾਅਦ ਇਹ ਭੁੱਲ ਜਾਂਦੀ ਹੈ ਕਿ ਹਰ ਇੱਕ ਚੀਜ਼ ਦੀ ਮਿਆਦ ਹੁੰਦੀ ਹੈ। ਉਸ ਤੋਂ ਬਾਅਦ ਉਸ ਨੂੰ ਮਰਮਤ ਦੀ ਜ਼ਰੂਰਤ ਹੁੰਦੀ ਹੈ। ਟੋਲ ਪਲਾਜ਼ਾ (Toll plaza) ਅਧੀਨ ਆਉਣ ਵਾਲੀਆਂ ਸੜਕਾਂ ਦਾ ਇੰਨਾਂ ਬੁਰਾ ਹਾਲ ਹੈ ਕਿ ਕਈ ਲੋਕ ਅਕਸਰ ਹਾਦਸੇ ਦਾ ਸ਼ਿਕਾਰ ਹੁੰਦੇ ਹਨ ਜਾਂ ਫਿਰ ਉਨ੍ਹਾਂ ਦੀਆਂ ਗੱਡੀਆਂ ਨੂੰ ਨੁਕਸਾਨ ਪਹੁੰਚ ਦਾ ਹੈ। ਸਰਕਾਰ ਟੋਲ ਪਲਾਜ਼ਾ ਦਾ ਟੈਕਸ ਹਰ ਸਾਲ ਵਧਾ ਰਹੀ ਹੈ ਪਰ ਉਨ੍ਹਾਂ ਦੀ ਹਾਲਤ ਸੁਧਾਰਨ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਤੋਂ ਜਿੱਥੇ ਇੱਕ ਮਹਿਲਾ ਦੀ ਨੇ ਟੋਲ ਪਲਾਜ਼ਾ ਨੂੰ ਸਬਕ ਲਿਖਾਇਆ ਹੈ । ਉਨ੍ਹਾਂ ਦੀ ਸ਼ਿਕਾਇਤ ‘ਤੇ ਟੋਲ ਪਲਾਜ਼ਾ ਚਲਾਉਣ ਵਾਲੀ ਕੰਪਨੀ ਸੋਮਾ ‘ਤੇ ਖਪਤਕਾਰ ਫੋਰਮ (counsumer forum) ਨੇ 50 ਹਜ਼ਾਰ ਦਾ ਜੁਰਮਾਨਾ ਲਗਾਇਆ ਹੈ ।

ਇਸ ਵਜ੍ਹਾ ਨਾਲ ਲੱਗਿਆ ਜੁਰਮਾਨਾ

ਲੁਧਿਆਣਾ ਦੇ ਵਕੀਲ ਹਰੀਓਮ ਜਿੰਦਨ ਨੇ ਦੱਸਿਆ ਕਿ 2016 ਵਿੱਚ ਕਿਚਲੂ ਨਗਰ ਦੀ ਸਮਿਤੀ ਜਿੰਦਨ ਆਪਣੀ ਕਾਰ ‘ਤੇ ਅੰਬਾਲਾ ਤੋਂ ਲੁਧਿਆਣਾ ਵਾਪਸ ਆ ਰਹੀ ਸੀ। ਜਿਵੇਂ ਹੀ ਉਹ ਖੰਨਾ ਦੇ ਕੋਲ ਪਹੁੰਚੀ ਸੜਕ ਦੇ ਖੱਡੇ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਦੀ ਕਾਰ ਦੇ ਟਾਇਰ ਡੈਮੇਜ ਹੋ ਗਏ। ਸਿਰਫ਼ ਇੰਨਾਂ ਹੀ ਨਹੀਂ ਉਨ੍ਹਾਂ ਨੂੰ ਖੱਡਿਆਂ ਦੀ ਵਜ੍ਹਾ ਕਰਕੇ ਪੂਰੇ ਰਸਤੇ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਖਪਤਕਾਰ ਫੋਰਮ ਵਿੱਚ ਸ਼ਿਕਾਇਤ ਕਰਦ ਕੀਤੀ । ਤਕਰੀਬਨ 6 ਸਾਲ ਬਾਅਦ ਸਮਿਤੀ ਜ਼ਿੰਦਲ ਦੇ ਹੱਕ ਵਿੱਚ ਖਪਤਕਾਰ ਫੋਰਮ ਨੇ ਫੈਸਲਾ ਸੁਣਾਉਂਦੇ ਹੋਏ ਸੋਮਾ ਟੋਲ ਪਲਾਜ਼ਾ ‘ਤੇ 50 ਹਜ਼ਾਰ ਦਾ ਜੁਮਾਨਾ ਠੋਕਿਆ ਹੈ।

ਪੀੜਤ ਮਹਿਲਾ ਦੀ ਦਲੀਲ

ਪੀੜਤ ਮਹਿਲਾ ਦੇ ਵਕੀਲ ਨੇ ਦੱਸਿਆ ਕਿ ਜਦੋਂ ਇਹ ਕੇਸ ਆਇਆ ਸੀ ਤਾਂ ਖਪਤਕਾਰ ਕੋਰਟ ਵਿੱਚ ਕੇਸ ਲੱਗਿਆ । ਸਮਿਤਾ ਜਿੰਦਲ ਦੀ ਕਾਰ ਦਾ ਟਾਇਰ ਫਟਿਆਂ ਤਾਂ ਉਨ੍ਹਾਂ ਨੇ ਅੰਬਾਲਾ ਤੋਂ ਲੁਧਿਆਣਾ ਤੱਕ ਦਾ ਸਫਰ ਡਰ ਦੇ ਮਾਹੌਲ ਵਿੱਚ ਕੀਤਾ ਸੀ ।ਉਨ੍ਹਾਂ ਨੇ ਫੋਰਮ ਵਿੱਚ ਦਲੀਲ ਦਿੱਤੀ ਸੀ ਜਦੋਂ ਅਸੀਂ ਪੂਰਾ ਟੋਲ ਦਿੰਦੇ ਹਾਂ ਤਾਂ ਇਹ ਗਾਹਕ ਸ਼੍ਰੇਣੀ ਵਿੱਚ ਆਉਂਦਾ ਹੈ। ਲੋਕ ਇਸ ਵਜ੍ਹਾ ਨਾਲ ਟੋਲ ਫੀਸ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਚੰਗੀਆਂ ਸੜਕਾਂ ਮਿਲ ਸਕਣ,ਸਰਕਾਰ ਵੀ ਟੋਲ ਲੈਣ ਵੇਲੇ ਇਹ ਹੀ ਦਾਅਵਾ ਕਰਦੀ ਹੈ। ਸਮਿਤਾ ਜਿੰਦਲ ਨੇ ਟੋਲ ਦੀਆਂ ਰਸੀਦਾਂ ਵਿੱਚ ਫੋਰਮ ਨੂੰ ਸਬੂਤ ਦੇ ਰੂਪ ਵਿੱਚ ਜਮ੍ਹਾਂ ਕਰਵਾਈਆਂ । ਖਪਤਕਾਰ ਫੋਰਮ ਨੇ ਵੀ ਆਪਣੇ ਫੈਸਲੇ ਵਿੱਚ ਸਮਿਤਾ ਜਿੰਦਲ ਦੀ ਗੱਲ ਨੂੰ ਸਹੀ ਦੱਸਿਆ ਅਤੇ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ। ਵਕੀਲ ਹਰੀਓਮ ਜਿੰਦਨ ਨੇ ਕਿਹਾ ਖਪਤਪਤਾਰ ਫੋਰਮ ਦੇ ਇਸ ਫੈਸਲੇ ਨਾਲ ਟੋਲ ਦੇਣ ਵਾਲੇ ਗਾਹਕ ਦੀ ਸ਼੍ਰੇਣੀ ਵਿੱਚ ਆ ਜਾਣਗੇ । ਜੇਕਰ ਟੋਲ ਦੇਣ ਦੇ ਬਾਵਜੂਦ ਸੁਵਿਧਾਵਾਂ ਨਹੀਂ ਮਿਲ ਦੀਆਂ ਹਨ ਤਾਂ ਉਹ ਖਪਤਕਾਰ ਫੋਰਮ ਕੋਲ ਆ ਸਕਦੇ ਹਨ ।

Exit mobile version