ਹਿਮਾਚਲ ਪ੍ਰਦੇਸ਼ ਦੇ ਰਾਮਪੁਰ ਵਿੱਚ ਇੱਕ ਕਾਰ ਦੇ ਨਦੀ ਵਿੱਚ ਡਿੱਗਣ ਕਾਰਨ ਚਾਰ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਮਰਨ ਵਾਲਿਆਂ ਵਿੱਚ ਦੋ ਨੌਜਵਾਨ ਅਤੇ ਦੋ ਲੜਕੀਆਂ ਸ਼ਾਮਲ ਹਨ। ਪੁਲਿਸ ਨੇ ਹਸਪਤਾਲ ‘ਚ ਪੋਸਟਮਾਰਟਮ ਕਰਵਾ ਕੇ ਲਾਸਾਂ ਨੂੰ ਵਾਰਸਾਂ ਨੂੰ ਸੌਂਪ ਦਿੱਤਾ ਹੈ।
ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਵਿੱਚ ਕਾਲੇਡਾ-ਮਝੇਵਟੀ ਰੋਡ ‘ਤੇ ਇਹ ਆਲਟੋ ਕਾਰ ਸ਼ਾਲੂਨ ਕੈਂਚੀ ਤੋਂ ਹੇਠਾਂ ਖੱਡ ‘ਚ ਜਾ ਡਿੱਗੀ। ਗੱਡੀ ‘ਚ ਕੁੱਲ 5 ਲੋਕ ਸਵਾਰ ਸਨ, ਜਿਨ੍ਹਾਂ ‘ਚੋਂ 4 ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਇੱਕ ਜ਼ਖਮੀ ਲੜਕੀ ਦਾ ਰਾਮਪੁਰ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਮ੍ਰਿਤਕਾਂ ਦੀ ਪਛਾਣ ਅਵਿਨਾਸ਼ ਮਾਂਟਾ (24), ਚੱਕਲੀ (ਰਾਮਪੁਰ), ਸ਼ਿਮਲਾ, ਸੁਮਨ (22), ਪਿੰਡ ਕੁੱਕਹੀ ਡਾਕਖਾਨਾ ਦਰਕਾਲੀ (ਰਾਮਪੁਰ), ਹਿਮਾਨੀ (22), ਪਿੰਡ ਕੁੱਕਹੀ ਡਾਕਖਾਨਾ ਦਰਕਾਲੀ, ਤਹਿਸੀਲ ਰਾਮਪੁਰ ਅਤੇ ਸੰਦੀਪ (40) ਪਿੰਡ ਕੁੱਕਹੀ ਡਾਕਖਾਨਾ ਡਰਕਾਲੀ, ਤਹਿਸੀਲ ਰਾਮਪੁਰ ਵਜੋਂ ਹੋਈ ਹੈ। ਹਾਦਸੇ ਵਿੱਚ ਸ਼ਿਵਾਨੀ (22) ਵਾਸੀ ਪਿੰਡ ਕੁੱਕਹੀ ਡਾਕਖਾਨਾ ਡਰਕਾਲੀ ਦੀ ਲੜਕੀ ਜ਼ਖ਼ਮੀ ਹੋ ਗਈ। ਮ੍ਰਿਤਕਾਂ ਵਿੱਚ ਸੰਦੀਪ ਅਤੇ ਹਿਮਾਨੀ ਚਾਚਾ-ਭਤੀਜੀ ਹਨ।
ਦੱਸਿਆ ਜਾ ਰਿਹਾ ਹੈ ਕਿ ਸਾਰੇ ਕਾਰ ਸਵਾਰ ਵਿਆਹ ਸਮਾਗਮ ‘ਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਪਰਤ ਰਹੇ ਸਨ ਅਤੇ ਇਸ ਦੌਰਾਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਫਿਲਹਾਲ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।