‘ਦ ਖ਼ਾਲਸ ਟੀਵੀ ਬਿਊਰੋ:- ਅਮਰੀਕਾ ਦੇ ਵਾਊਕੇਸ਼ਾ ਅਧੀਨ ਮਿਲਵਾਕੀ ਉਪਨਗਰ ਵਿੱਚ ਲੰਘੇ ਕੱਲ੍ਹ ਇੱਕ ਤੇਜ਼ ਰਫ਼ਤਾਰ ਗੱਡੀ ਇੱਕ ਬੈਰੀਅਰ ਤੋੜ ਕੇ ਕ੍ਰਿਸਮਸ ਪਰੇਡ ਦਰੜ ਦਿੱਤੀ। ਇਸ ਟੱਕਰ 5 ਲੋਕਾਂ ਦੀ ਜਾਨ ਚਲੀ ਗਈ ਹੈ ਤੇ 40 ਤੋਂ ਵੱਧ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ। ਵਾਊਕੇਸ਼ਾ ਦੇ ਅਧਿਕਾਰੀਆਂ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਪੁਲੀਸ ਨੇ ਕਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਤੇ ਜ਼ਖਮੀਆਂ ਦੀ ਗਿਣਤੀ ਵੱਧ ਹੋ ਸਕਦੀ ਹੈ ਕਿਉਂਕਿ ਕੁਝ ਲੋਕ ਖੁਦ ਵੀ ਹਸਪਤਾਲ ਪਹੁੰਚੇ ਸਨ। ਮ੍ਰਿਤਕਾਂ ਦੇ ਨਾਂ ਹਾਲੇ ਜਨਤਕ ਨਹੀਂ ਕੀਤੇ ਗਏ ਹਨ। ਪੁਲੀਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ।
ਅਮਰੀਕਾ ‘ਚ ਗੱਡੀ ਨੇ ਦਰੜੀ ਕ੍ਰਿਸਮਸ ਪਰੇਡ, ਪੰਜ ਹਲਾਕ, 40 ਜ਼ਖ਼ਮੀ
