The Khalas Tv Blog Punjab ਪੁਲ਼ ਤੋਂ ਹੇਠਾਂ ਡਿੱਗੀ ਚੱਲਦੀ ਕਾਰ! ਦਰਦਨਾਕ ਹਾਦਸੇ ’ਚ 1 ਦੀ ਮੌਤ, 2 ਗੰਭੀਰ
Punjab

ਪੁਲ਼ ਤੋਂ ਹੇਠਾਂ ਡਿੱਗੀ ਚੱਲਦੀ ਕਾਰ! ਦਰਦਨਾਕ ਹਾਦਸੇ ’ਚ 1 ਦੀ ਮੌਤ, 2 ਗੰਭੀਰ

ਬਿਉਰੋ ਰਿਪੋਰਟ – ਹੁਸ਼ਿਆਰਪੁਰ ਵਿੱਚ ਇੱਕ ਕਾਰ ਪੁਲ਼ ਤੋਂ ਹੇਠਾਂ ਡਿੱਗ ਗਈ। ਹਾਦਸੇ ਵਿੱਚ ਇੱਕ ਕਾਰ ਸਵਾਰ ਵਿਅਕਤੀ ਦੀ ਮੌਤ ਹੋ ਗਈ ਹੈ। ਜਦਕਿ 2 ਗੰਭੀਰ ਜਖ਼ਮੀ ਹੋਏ ਹਨ। ਇਤਲਾਹ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚੀ ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਘਟਨਾ ਟਾਂਡਾ ਰੋਡ ’ਤੇ ਹੋਈ, ਦੱਸਿਆ ਜਾ ਰਿਹਾ ਹੈ ਕਿ ਟਰੱਕ ਦੀ ਰੌਸ਼ਨੀ ਦੇ ਕਾਰਨ ਕਾਰ ਡਰਾਈਵਰ ਨੂੰ ਅੱਗੇ ਕੁਝ ਵਿਖਾਈ ਨਹੀਂ ਦਿੱਤਾ। ਜਿਸ ਦੀ ਵਜ੍ਹਾ ਕਰਕੇ ਬੇਕਾਬੂ ਕਾਰ ਸੜਕ ਤੋਂ ਹੇਠਾਂ ਡਿੱਗ ਗਈ। ਹਾਦਸੇ ਵਿੱਚ ਮ੍ਰਿਤਕ ਦੀ ਪਛਾਣ ਹਰਦੋਖਾਨਪੁਰ ਦੇ ਰਹਿਣ ਵਾਲੇ ਹਰਜੀਤ ਦੇ ਰੂਪ ਵਿੱਚ ਹੋਈ ਹੈ।

ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਕਾਰ ਡਰਾਈਵਰ ਟਾਂਡਾ ਰੋਡ ਤੋਂ ਜਲੰਧਰ ਵੱਲ ਜਾ ਰਿਹਾ ਸੀ ਜਿਵੇਂ ਹੀ ਰਸਤੇ ਵਿੱਚ ਲਾਜਵੰਤੀ ਦੇ ਕੋਲ ਵੱਡੇ ਪੁੱਲ ’ਤੇ ਪਹੁੰਚੀ ਤਾਂ ਅੱਗੇ ਤੋਂ ਟਰੱਕ ਆ ਰਿਹਾ ਸੀ ਜਿਸ ਦੀ ਲਾਈਟ ਕਾਰ ਡਰਾਈਵਰ ਦੀਆਂ ਅੱਖਾਂ ਵਿੱਚ ਪੈ ਗਈ ਤਾਂ ਅੱਗੇ ਕੁਝ ਵੀ ਵਿਖਾਈ ਨਹੀਂ ਦਿੱਤਾ ਅਤੇ ਕਾਰ ਬੇਕਾਬੂ ਹੋ ਗਈ।

Exit mobile version