The Khalas Tv Blog Punjab ਨਹਿਰ ‘ਚ ਡਿੱਗੀ ਕਾਰ, 5 ਦੀ ਮੌ ਤ ਇੱਕ ਜ਼ਖ਼ ਮੀ
Punjab

ਨਹਿਰ ‘ਚ ਡਿੱਗੀ ਕਾਰ, 5 ਦੀ ਮੌ ਤ ਇੱਕ ਜ਼ਖ਼ ਮੀ

‘ਦ ਖ਼ਾਲਸ ਬਿਊਰੋ : ਲੁਧਿਆਣਾ ਦੇ ਪਾਇਲ ਨਗਰ  ਦੇ ਨੇੜੇ ਇੱਕ ਗੱਡੀ ਨਹਿਰ ‘ਚ ਡਿੱਗਣ ਨਾਲ ਭਿਆ ਨਕ ਹਾਦ ਸਾ ਵਾਪਰਿਆ ਹੈ। ਗੱਡੀ ਨਹਿਰ ‘ਚ ਡਿੱਗਣ ਕਾਰਨ 5 ਲੋਕਾਂ ਦੀ ਮੌ ਤ ਹੋ ਗਈ ਅਤੇ ਇੱਕ ਹੋਰ ਬੁਰੀ ਤਰ੍ਹਾਂ ਜ਼ਖ ਮੀ ਹੈ। ਜਾਣਕਾਰੀ ਮੁਤਾਬਕ ਹਾ ਦਸਾ  ਸੋਮਵਾਰ ਰਾਤ ਕਰੀਬ 11.30 ਵਜੇ ਵਾਪਰਿ ਆ। ਫਾਰਚੂਨਰ ਕਾਰ ਵਿੱਚ ਛੇ ਵਿਅਕਤੀ ਜਾ ਰਹੇ ਸਨ। ਜਦੋਂ ਉਹ ਪਾਇਲ ਨੇੜੇ ਪਿੰਡ ਝਮਟ ਪੁਲ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਨਹਿਰ ਵਿੱਚ ਜਾ ਡਿੱਗੀ। ਹਾ ਦਸੇ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਕਾਰ ਨੂੰ ਨਹਿਰ ‘ਚੋਂ ਬਾਹਰ ਕੱਢਿਆ। ਕਾਰ ਬੁਰੀ ਤਰ੍ਹਾਂ ਨੁਕ ਸਾਨੀ ਗਈ ਹੈ।

ਪੁਲੀਸ ਨੇ ਦੱਸਿਆ ਕਿ ਮ੍ਰਿ ਤਕਾਂ ਦੀ ਪਛਾਣ ਜਤਿੰਦਰ ਸਿੰਘ (40) ਪੁੱਤਰ ਭਗਵੰਤ ਸਿੰਘ, ਜਗਤਾਰ ਸਿੰਘ (45) ਪੁੱਤਰ ਬਾਵਾ ਸਿੰਘ, ਜੱਗਾ ਸਿੰਘ (35) ਪੁੱਤਰ ਭਜਨ ਸਿੰਘ, ਕੁਲਦੀਪ ਸਿੰਘ (45) ਪੁੱਤਰ ਕਰਨੈਲ ਸਿੰਘ ਵਾਸੀ ਅਤੇ ਜਗਦੀਪ ਸਿੰਘ (35) ਪੁੱਤਰ ਗੁਰਮੀਤ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ਾਂ ਨੂੰ ਬਰਾਮਦ ਕਰ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਵੱਲੋਂ ਇਸ ਘ ਟਨਾ ਦੀ ਜਾਂਚ ਕੀਤੀ ਜੀ ਰਹੀ ਹੈ।  

Exit mobile version