The Khalas Tv Blog Punjab ਮੋਹਾਲੀ ਦੇ ਏਅਰਪੋਰਟ ਰੋਡ ‘ਤੇ ਕਾਰ ਹੋਈ ਹਾ ਦਸੇ ਦਾ ਸ਼ਿਕਾਰ
Punjab

ਮੋਹਾਲੀ ਦੇ ਏਅਰਪੋਰਟ ਰੋਡ ‘ਤੇ ਕਾਰ ਹੋਈ ਹਾ ਦਸੇ ਦਾ ਸ਼ਿਕਾਰ

‘ਦ ਖਾਲਸ ਬਿਊਰੋ:ਪੰਜਾਬ ਵਿੱਚ ਆਏ ਦਿਨ ਸੜਕਾਂ ਤੇ ਹੁੰਦੇ ਹਾ ਦਸੇ ਨਿੱਤ ਕਿਸੇ ਨੇ ਕਿਸੇ ਦੀ ਜਾਨ ਲੈ ਰਹੇ ਹਨ ਤੇ ਕੋਈ ਵੀ ਅਖਬਾਰ ਚੱਕ ਕੇ ਦੇਖੀਏ  ਤਾਂ ਰੋਜਾਨਾ ਕਈ ਖਬਰਾਂ ਹਾ ਦਸਿਆਂ ਦੀਆਂ ਹੀ ਹੁੰਦੀਆਂ ਹਨ।ਇਸੇ ਤਰਾਂ ਮੋਹਾਲੀ ਸ਼ਹਿਰ ਦੇ ਏਅਰਪੋਰਟ ਰੋਡ ‘ਤੇ ਦੇਰ ਰਾਤ ਹੋਏ ਇੱਕ ਹਾ ਦਸੇ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ ਤੇ ਦੋ ਵਿਅਕਤੀ ਸ ਖ਼ਤ ਜ਼ ਖਮੀ ਹੋ ਗਏ।

ਮੌਕੇ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਵਿਅਕਤੀ ਹਰਿਆਣੇ ਦੇ ਵਾਸੀ ਸਨ ਤੇ ਇਸ ਸੜਕ ਤੋਂ ਗੁਜ਼ਰ ਰਹੇ ਸਨ  ਕਿ ਅਚਾਨਕ ਉਹਨਾਂ ਦੀ ਗੱਡੀ ਕਿਸੇ ਵਜਾ ਨਾਲ ਬੇਕਾਬੂ ਹੋ ਕੇ  ਸੜਕ ਤੋਂ ਉਤਰ ਕੇ ਹੇਠਾਂ ਡਿੱਗਦੇ ਹੋਏ ਟਾਵਰ ਵਿੱਚ ਜਾ ਕੇ ਅੱਟਕ ਗਈ,ਜਿਸ ਦੀ ਵਜਾ ਨਾਲ ਗੱਡੀ ਦਾ ਕਾਫ਼ੀ ਨੁਕਸਾਨ ਹੋਇਆ ਹੈ । ਹਾਦਸਾ ਰਾਤ ਦੇ ਇੱਕ -ਡੇਢ ਵਜੇ ਦੇ ਕਰੀਬ ਹੋਇਆ ਦਸਿਆ ਜਾ ਰਿਹਾ ਹੈ ਪਰ ਇਸ ਹਾਦਸੇ ਦੇ ਸਹੀ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ ।

Exit mobile version