The Khalas Tv Blog Punjab ਕੈਪਟਨ ਦੀ ਪੰਜਾਬੀਆਂ ਨੂੰ ਸਖ਼ਤ ਚਿਤਾਵਨੀ, ਸਕੂਲ ਫੀਸ ‘ਤੇ ਕੈਪਟਨ ਦਾ ਵੱਡਾ ਬਿਆਨ
Punjab

ਕੈਪਟਨ ਦੀ ਪੰਜਾਬੀਆਂ ਨੂੰ ਸਖ਼ਤ ਚਿਤਾਵਨੀ, ਸਕੂਲ ਫੀਸ ‘ਤੇ ਕੈਪਟਨ ਦਾ ਵੱਡਾ ਬਿਆਨ

‘ਦ ਖ਼ਾਲਸ ਬਿਊਰੋ:- ਅੱਜ 25 ਜੁਲਾਈ ਨੂੰ ਇਸ ਹਫਤੇ ਦੇ #AskCaptain  ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਉਹਨਾਂ ਕਿਹਾ ਕਿ ਜੇਕਰ ਪੰਜਾਬੀ ਕਾਨੂੰਨ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਸਖ਼ਤੀ ਹੋਰ ਵਧਾ ਦਿੱਤੀ ਜਾਵੇਗੀ।

 

ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਜ਼ਿੰਮੇਵਾਰੀ ‘ਤੇ ਸੰਗਤ ਨੂੰ ਮਾਸਕ ਪਾਉਣ, ਸੋਸਲ ਡਿਸਟੈਸਿੰਗ ਅਤੇ 20 ਤੋਂ ਜਿਆਦਾ ਲੋਕਾਂ ਦਾ ਇੱਕਠ ਨਾ ਕਰਨ ਲਈ ਸੁਚੇਤ ਕਰਨ। ਇਸ ਤੋਂ ਇਲਾਵਾਂ ਕੈਪਟਨ ਨੇ ਪਟਿਆਲਾ ਵਿੱਚ ਪਲਾਜ਼ਮਾਂ ਬੈਕ ਖੋਲੇ ਜਾਣ ਤੋਂ ਬਾਅਦ ਹੁਣ ਫਿਰੋਜਪੁਰ ਅਤੇ ਅੰਮ੍ਰਿਤਸਰ ਦੇ ਮੈਡੀਕਲ ਹਸਪਤਾਲਾਂ ‘ਚ ਵੀ ਪਲਾਜ਼ਮਾ ਬੈਂਕ ਖੋਲਣ ਦੀ ਮਨਜ਼ੂਰੀ ਦਿੱਤੀ ਹੈ।

 

ਪੰਜਾਬ ਬੋਰਡ ਦੇ ਚੰਗੇ ਨਤੀਜੇ ਆਉਣ ‘ਤੇ ਕੈਪਟਨ ਨੇ ਪਾਸ ਹੋਏ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਹੜੇ 135 ਵਿਦਿਆਰਥੀ 98 % ਤੋਂ ਜਿਆਦਾ ਨੰਬਰਾਂ ਨਾਲ ਪਾਸ ਹੋਏ ਹਨ, ਉਹਨਾਂ ਨੂੰ 5100% ਰੁਪਏ ਦੇ ਕੈਸ਼ ਇਨਾਮ ਦਿੱਤੇ ਜਾਣਗੇ।

 

ਸਕੂਲਾਂ ਦੀਆਂ ਫੀਸਾਂ ਨੂੰ ਲੈ ਕੇ ਕੈਪਟਨ ਨੇ ਵੱਡਾ ਬਿਆਨ ਦਿੰਦਿਆਂ ਕਿਹਾ  ਕਿ ਕਿਸੇ ਵੀ ਸਰਕਾਰੀ ਸਕੂਲ ਵਿੱਚ ਨਾ ਤਾਂ ਕੋਈ ਦਾਖਲਾ ਫੀਸ ਲਈ ਜਾਵੇਗੀ ਅਤੇ ਨਾ ਹੀ ਕੋਈ ਟਿਊਸ਼ਨ ਫੀਸ।

 

ਕੋਰੋਨਾਵਾਇਰਸ ਲਈ PM ਰਲੀਫ ਫੰਡ ‘ਚੋਂ ਹੁਣ ਤੱਕ 300 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ ਅਤੇ ਮੁੱਖ ਮੰਤਰੀ ਰੀਲੀਫ ਫੰਡ ‘ਚ ਪਏ 64 ਕਰੋੜ ਰੁਪਏ ਐਮਰਜੈਂਸੀ ਹਾਲਾਤਾਂ ਲਈ ਰਾਖਵੇਂ ਰੱਖੇ ਗਏ ਹਨ। ਇਸ ਮਸਲੇ ‘ਤੇ ਕੋਰੋਨਾਵਾਇਰਸ ਦੇ ਚੱਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਧਿਰਾ ਨੂੰ  ਬਿਆਨਬਾਜੀ ਤੋਂ ਗੁਰੇਜ ਕਰਨ ਲਈ ਕਿਹਾ ਹੈ।

Exit mobile version