The Khalas Tv Blog Punjab ਕੈਪਟਨ ਦੀ ਬੇਟੀ ਸਿਆਸੀ ਮੈਦਾਨ ਵਿੱਚ ਕੁੱਦੀ, ਕਿਸਾਨਾਂ ਦੇ ਦੁੱਖ ਸੁਣਨ ਕੀਤੇ ਸ਼ੁਰੂ
Punjab

ਕੈਪਟਨ ਦੀ ਬੇਟੀ ਸਿਆਸੀ ਮੈਦਾਨ ਵਿੱਚ ਕੁੱਦੀ, ਕਿਸਾਨਾਂ ਦੇ ਦੁੱਖ ਸੁਣਨ ਕੀਤੇ ਸ਼ੁਰੂ

Daughter of Captain Amarinder Singh

ਕੈਪਟਨ ਦੀ ਬੇਟੀ ਸਿਆਸੀ ਮੈਦਾਨ ਵਿੱਚ ਕੁੱਦੀ, ਕਿਸਾਨਾਂ ਦੇ ਦੁੱਖ ਸੁਣਨ ਕੀਤੇ ਸ਼ੁਰੂ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ Vਸਿਆਸੀ ਮੈਦਾਨ ਵਿੱਚ ਕੁੱਦ ਪਈ ਹੈ। ਆਲ ਇੰਡੀਆ ਜੱਟ ਮਹਾਂ ਸਭਾ ਪੰਜਾਬ ਦੀ ਮਹਿਲਾ ਵਿੰਗ ਪ੍ਰਧਾਨ ਜੈ ਇੰਦਰ ਕੌਰ ਨੇ ਅੱਜ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦਾ ਦੌਰਾ ਕੀਤਾ। ਉਨ੍ਹਾਂ ਮੰਡੀ ਵਿੱਚ ਫ਼ਸਲ ਵਿਕਣ ਦਾ ਇੰਤਜਾਰ ਕਰ ਰਹੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ।

ਜੈ ਇੰਦਰ ਕੌਰ ਨੇ ਮੰਡੀਆਂ ਚ ਪ੍ਰਬੰਧਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ, ਉੱਥੇ ਹੀ ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ। ਸੂਬੇ ਅੰਦਰ ਲਾਅ ਐਂਡ ਆਰਡਰ ਦੀ ਖਰਾਬ ਸਥਿਤੀ ਉਪਰ ਉਨ੍ਹਾਂ ਕਿਹਾ ਕਿ ਇਹ ਗ੍ਰਹਿ ਮੰਤਰੀ ਦੀ ਜਿੰਮੇਵਾਰੀ ਹੈ।

ਖਾਲਿਸਤਾਨ ਦੇ ਮੁੱਦੇ ਉਪਰ ਜੈ ਇੰਦਰ ਕੌਰ ਨੇ ਕਿਹਾ ਕੈਪਟਨ ਸਰਕਾਰ ਵੇਲੇ ਕੋਈ ਢਿੱਲ ਨਹੀਂ ਸੀ। ਇਹ ਸਰਕਾਰ ਦੀ ਨਲਾਇਕੀ ਹੈ। ਜੈ ਇੰਦਰ ਕੌਰ ਨੇ ਕਿਹਾ ਕਿ ਮੰਡੀਆਂ ਵਿੱਚ ਕਿਸਾਨ ਰੁਲ ਰਹੇ ਹਨ। ਕੋਈ ਸਾਰ ਨਹੀਂ ਲੈ ਰਿਹਾ ਹੈ। ਇਸ ਕਰਕੇ ਉਹ ਮੰਡੀਆਂ ਵਿੱਚ ਖੁਦ ਆਏ ਹਨ। ਪੂਰੀ ਰਿਪੋਰਟ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ ਜਾਵੇਗੀ। ਸੰਗਰੂਰ ਅੰਦਰ ਕਿਸਾਨਾਂ ਦੇ ਧਰਨੇ ਉਪਰ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ।

ਉਨ੍ਹਾਂ ਨੇ ਕਿਹਾ ਕਿ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਾਲਸਾ ਖਿਲਾਫ ਭਾਰਤ ਸਰਕਾਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਹਿਲਾ ਵਾਰ ਕਰਦੇ ਹੋਏ ਭਾਰਤ ਸਰਕਾਰ ਨੇ ਦੇਸ਼ ਵਿੱਚ ਉਸ ਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਹੈ। ਟਵਿੱਟਰ ‘ਤੇ ਉਸ ਦੇ ਕਰੀਬ 11,000 ਫੋਲੋਅਰਜ਼ ਹਨ।

ਹਾਸਲ ਜਾਣਕਾਰੀ ਅਨੁਸਾਰ ਕਾਨੂੰਨੀ ਕਾਰਵਾਈ ਦੀ ਮੰਗ ਦੇ ਜਵਾਬ ‘ਚ ਭਾਰਤ ਸਰਕਾਰ ਨੇ ਉਸ ਦੇ ਖਾਤੇ ਨੂੰ ਬੰਦ ਕਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਣੇ ਕਈ ਸਿਆਸੀ ਲੀਡਰ ਅੰਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ।

Exit mobile version