‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੁਧਿਆਣਾ ਜ਼ਿਲ੍ਹੇ ਵਿੱਚ ਕਰੋਨਾ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਲਾਏ ਗਏ ਕਰੋਨਾ ਕਰਫਿਊ ਦੌਰਾਨ ਪੰਜਾਬ ਸਰਕਾਰ ਨੇ ਈ-ਕਰਫਿਊ ਪਾਸ ਲਾਗੂ ਕਰ ਦਿੱਤੇ ਹਨ। ਈ-ਕਰਫਿਊ ਪਾਸ ਲੈਣ ਲਈ ਪੰਜਾਬ ਸਰਕਾਰ ਨੇ ਇੱਕ ਪੋਰਟਲ ਤਿਆਰ ਕੀਤਾ ਹੈ। ਪਾਸ ਲੈਣ ਲਈ ਤੁਹਾਨੂੰ https://epasscovid19.pais.net.in ਲਿੰਕ ‘ਤੇ ਕਲਿੱਕ ਕਰਨਾ ਪਵੇਗਾ ਅਤੇ ਫਿਰ ਆਨਲਾਈਨ ਫਾਰਮ ਭਰ ਕੇ ਜਮ੍ਹਾਂ ਕਰਨਾ ਹੋਵੇਗਾ।
ਫਾਰਮ ਭਰਨ ਸਮੇਂ ਕਿੰਨਾਂ ਗੱਲਾਂ ਦਾ ਰੱਖਣਾ ਹੋਵੇਗਾ ਧਿਆਨ
ਫਾਰਮ ਭਰਨ ਸਮੇਂ ਤੁਹਾਨੂੰ ਤੁਹਾਡੇ ਜ਼ਿਲ੍ਹੇ ਦਾ ਨਾਂ, ਪਾਸ ਦੀ ਕਿਸਮ ਕਿ ਤੁਸੀਂ ਕਿਸ ਕੰਮ ਵਾਸਤੇ ਪਾਸ ਲੈਣਾ ਹੈ, ਪਾਸ ਦੀ ਕੈਟਾਗਰੀ ਅਤੇ ਸਬ ਕੈਟਾਗਰੀ, ਤੁਹਾਡੀ ਨਿੱਜੀ ਜਾਣਕਾਰੀ, ਤੁਹਾਡਾ ਪਛਾਣ ਪੱਤਰ, ਘਰੋਂ ਬਾਹਰ ਜਾਣ ਦਾ ਕਾਰਨ ਅਤੇ ਤੁਹਾਡੇ ਸਾਧਨ ਦੀ ਕਿਸਮ ਕਿ ਤੁਸੀਂ ਆਪਣੇ ਕਿਸ ਸਾਧਨ ‘ਤੇ ਬਾਹਰ ਜਾ ਰਹੇ ਹੋ, ਸਭ ਕੁੱਝ ਪੁੱਛਿਆ ਜਾਵੇਗਾ। ਇਸ ਤੋਂ ਬਾਅਦ ਤੁਹਾਡਾ ਪਾਸ ਮਨਜ਼ੂਰ ਹੋਣ ਤੋਂ ਬਾਅਦ ਮੈਸੇਜ ਰਾਹੀਂ ਆਨਲਾਈਨ ਭੇਜਿਆ ਜਾਵੇਗਾ, ਜਿਸ ਨੂੰ ਤੁਸੀਂ ਡਾਊਨਲੋਡ ਕਰਕੇ ਪੁਲਿਸ ਨਾਕੇ ਦੌਰਾਨ ਪੁਲਿਸ ਨੂੰ ਦਿਖਾ ਸਕਦੇ ਹੋ। ਲੁਧਿਆਣਾ ਵਿੱਚ ਅੱਜ ਤੋਂ 12 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਜਾਰੀ ਰਹੇਗਾ।