The Khalas Tv Blog Punjab ਪੋਲ ਕਰਨ ‘ਤੇ ਕੈਪਟਨ ਹੋਵੇਗਾ ਸਭ ਤੋਂ ਹੇਟਡ ਆਦਮੀ – ਬਾਦਲ
Punjab

ਪੋਲ ਕਰਨ ‘ਤੇ ਕੈਪਟਨ ਹੋਵੇਗਾ ਸਭ ਤੋਂ ਹੇਟਡ ਆਦਮੀ – ਬਾਦਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਸਿਆਸਤ ਬਹੁਤ ਗਰਮਾਈ ਹੋਈ ਹੈ ਅਤੇ ਵਿਰੋਧੀ ਪਾਰਟੀਆਂ 2022 ਦੀਆਂ ਚੋਣਾਂ ਤੋਂ ਪਹਿਲਾਂ ਇੱਕ-ਦੂਜੇ ਦੇ ਖਿਲਾਫ ਤਿੱਖੀ ਬਿਆਨਬਾਜ਼ੀ ਕਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੈਪਟਨ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘2022 ਵਿੱਚ ਕੈਪਟਨ ਦੀ ਜ਼ਮਾਨਤ ਜ਼ਬਤ ਹੋਵੇਗੀ। ਉਨ੍ਹਾਂ ਕਿਹਾ ਕਿ ਜੇ ਹੁਣੇ ਪੋਲ ਹੋਵੇ ਤਾਂ ਸਭ ਤੋਂ ਵੱਧ ਹੇਟਡ ਆਦਮੀ ਕੈਪਟਨ ਹੀ ਹੋਵੇਗਾ। ਕਾਂਗਰਸ ਦੇ ਵਿਧਾਇਕ ਅਤੇ ਮੰਤਰੀ ਵੀ ਕੈਪਟਨ ਦੇ ਖਿਲਾਫ ਹਨ। ਉਨ੍ਹਾਂ ਦੇ ਆਪਣੇ ਹੀ ਕਹਿ ਰਹੇ ਹਨ ਕਿ ਕੈਪਟਨ ਨੇ ਕੁੱਝ ਨਹੀਂ ਕੀਤਾ’।

ਬਲਬੀਰ ਸਿੱਧੂ ਦਾ ਜਵਾਬ

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੁਖਬੀਰ ਬਾਦਲ ਨੂੰ ਜਵਾਬ ਦਿੰਦਿਆਂ ਕਿਹਾ ਕਿ ਤੁਸੀਂ ਪਟਿਆਲਾ ਤੋਂ ਚੋਣ ਕਿਉਂ ਨਹੀਂ ਲੜ ਲੈਂਦੇ। ਸੁਖਬੀਰ ਬਾਦਲ ਨੂੰ ਸਮਝ ਆਉਣੀ ਚਾਹੀਦੀ ਹੈ ਕਿ ਉਸਦਾ ਪੰਜਾਬ ਵਿੱਚ ਕੀ ਅੰਕੜਾ ਹੈ। ਅਕਾਲੀ ਦਲ ਦਾ ਮੁਹਾਲੀ ਵਿੱਚ ਖਾਤਾ ਨਹੀਂ ਖੁੱਲ੍ਹ ਸਕਿਆ। ਉਸਦੇ ਪੱਲੇ ਕੁੱਝ ਨਹੀਂ ਹੈ।

Exit mobile version