The Khalas Tv Blog Punjab ਕੈਪਟਨ ਸਰਕਾਰ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ ‘ਚ ਵਾਧਾ ਕਰਨ ਦਾ ਕੀਤਾ ਫੈਸਲਾ, ਜਾਣੋ ਕਿਹੜੇ ਵਿਭਾਗ ਨੂੰ ਮਿਲੇਗਾ ਫਾਇਦਾ
Punjab

ਕੈਪਟਨ ਸਰਕਾਰ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ ‘ਚ ਵਾਧਾ ਕਰਨ ਦਾ ਕੀਤਾ ਫੈਸਲਾ, ਜਾਣੋ ਕਿਹੜੇ ਵਿਭਾਗ ਨੂੰ ਮਿਲੇਗਾ ਫਾਇਦਾ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੈਠ ਹੋਈ ਅੱਜ ਕੈਬਨਿਟ ਮੀਟਿੰਗ ਵਿੱਚ ਵੱਡਾ ਫ਼ੈਸਲਾ ਲਿਆ ਗਿਆ ਹੈ, ਸਰਕਾਰ ਨੇ OSD (LITIGATION) ਦੀ ਫਿਕਸਡ ਰੀਮੋਰਨੇਸ਼ਨ ਵਿੱਚ 20% ਵਾਧਾ ਕਰਨ ਦਾ ਫ਼ੈਸਲਾ ਲਿਆ ਹੈ। ਇਹ OSD ਮੰਤਰੀ ਮੰਡਲ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰ ਰਹੇ ਹਨ। ਤਨਖ਼ਾਹ ਵਿੱਚ ਵਾਧੇ ਤੋਂ ਬਾਅਦ ਹੁਣ ਇੰਨਾਂ ਨੂੰ 50,000 ਤੋਂ 60,000 ਹਜ਼ਾਰ ਦੇ ਵਿੱਚ ਮਿਲ ਸਕਦੇ ਹਨ।

5 ਦਸੰਬਰ 2016 ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਨ ਵਾਲੇ OSD Litigation ਦੀ ਤਨਖ਼ਾਹ 35 ਹਜ਼ਾਰ ਫਿਕਸ ਕੀਤੀ ਗਈ ਸੀ, ਜਿਸ ਤੋਂ ਬਾਅਦ ਹੁਣ ਇੰਨਾਂ ਦੀ ਤਨਖ਼ਾਹ 50 ਹਜ਼ਾਰ ਤੱਕ ਵਧਾ ਦਿੱਤੀ ਗਈ ਹੈ।

Exit mobile version