The Khalas Tv Blog Punjab ਪੰਜਾਬ ਵਿੱਚ ਕਰਫਿਊ ਜਾਰੀ ਰੱਖਣ ਲਈ ਕੈਪਟਨ ਸਰਕਾਰ ਨੇ ਕੇਂਦਰ ਤੋਂ ਮੰਗੀ ਇਜਾਜ਼ਤ
Punjab

ਪੰਜਾਬ ਵਿੱਚ ਕਰਫਿਊ ਜਾਰੀ ਰੱਖਣ ਲਈ ਕੈਪਟਨ ਸਰਕਾਰ ਨੇ ਕੇਂਦਰ ਤੋਂ ਮੰਗੀ ਇਜਾਜ਼ਤ

‘ਦ ਖ਼ਾਲਸ ਬਿਊਰੋ:- ਪੰਜਾਬ ‘ਚ 1 ਸਤੰਬਰ ਤੋਂ ਅਨਲਾਕ-4 ਦੀਆਂ ਨਵੀਆਂ ਗਾਈਡਲਾਈਨਜ਼ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਦੇ ਸਬੰਧ ਵਿੱਚ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਨਵੀਆਂ ਗਾਈਡਲਾਈਨਜ਼ ਵਿੱਚ ਕੁੱਝ ਰਿਆਇਤਾਂ ਦਿੱਤੇ ਜਾਣ ਦੀ ਇਜਾਜ਼ਤ ਮੰਗੀ ਹੈ। ਅੰਮ੍ਰਿਤਸਰ ਤੋਂ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਹਾਲੇ ਸੁਧਰੇ ਨਹੀਂ, ਸੂਬੇ ਅੰਦਰ ਟੈਸਟਿੰਗ ਵਧਾ ਦਿੱਤੀ ਗਈ ਹੈ ਇਸ ਲਈ ਰੋਜ਼ਾਨਾ 1200 ਤੋਂ ਲੈ ਕੇ 1500 ਤੱਕ ਕੋਰੋਨਾਵਾਇਰਸ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ ਅਤੇ ਮੌਤਾਂ ਵੀ 40 ਤੋਂ 50 ਦੇ ਕਰੀਬ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਚਿੱਠੀ ਪੱਤਰ ਭੇਜਿਆ ਗਿਆ ਹੈ ਜਿਸ ਵਿੱਚ ਅਨਲਾਕ-4 ਸਬੰਧੀ ਗਾਈਡਲਾਈਨਜ਼ ਵਿੱਚ ਕੁੱਝ ਰਿਆਇਤਾਂ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ।

 

ਅਨਲਾਕ-4 ਵਿੱਚ ਵੀਕੈਂਡ ਲਾਕਡਾਊਨ ਜਾਂ ਰਾਤ ਦੇ ਸਮੇਂ ਕਰਫਿਊ ਜਾਰੀ ਰਹੇਗਾ ਜਾਂ ਨਹੀਂ। ਇਸ ਬਾਰੇ ਕੇਂਦਰ ਦੇ ਜਵਾਬ ਤੋਂ ਬਾਅਦ ਹੀ ਪਤਾ ਲੱਗੇਗਾ। ਪੰਜਾਬ ਵਿੱਚ ਕੱਲ ਤੋਂ ਅਨਲਾਕ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਸ਼ਾਮ ਤੱਕ ਨਿਸਚਿਤ ਤੌਰ ‘ਤੇ ਨਵੀਆਂ ਗਾਈ਼ਡਲਾਈਨਜ਼ ਆ ਜਾਣਗੀਆਂ।

Exit mobile version