The Khalas Tv Blog Punjab ਕੈਪਟਨ ਨੇ ਸਿੱਧੂ ਨੂੰ ਪਹਿਲੀ ਵਾਰ ਸਾਰਿਆਂ ਦੇ ਸਾਹਮਣੇ ਦਿੱਤੀ ਖੁੱਲ੍ਹੀ ਚੁਣੌਤੀ
Punjab

ਕੈਪਟਨ ਨੇ ਸਿੱਧੂ ਨੂੰ ਪਹਿਲੀ ਵਾਰ ਸਾਰਿਆਂ ਦੇ ਸਾਹਮਣੇ ਦਿੱਤੀ ਖੁੱਲ੍ਹੀ ਚੁਣੌਤੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਜੇ ਸਿੱਧੂ ਵਿੱਚ ਦਮ ਹੈ ਤਾਂ ਮੇਰੇ ਖਿਲਾਫ ਪਟਿਆਲਾ ਤੋਂ ਚੋਣ ਲੜਨ’। ਉਨ੍ਹਾਂ ਕਿਹਾ ਕਿ ‘ਸਿੱਧੂ ਜੇ ਪਟਿਆਲੇ ਤੋਂ ਚੋਣ ਲੜੇ ਤਾਂ ਉਸਦਾ ਜੇ.ਜੇ. ਸਿੰਘ ਵਰਗਾ ਹਸ਼ਰ ਹੋਵੇਗਾ। ਜਨਰਲ ਜੇ.ਜੇ. ਸਿੰਘ ਵਾਂਗ ਉਨ੍ਹਾਂ ਦੀ ਜ਼ਮਾਨਤ ਵੀ ਜ਼ਬਤ ਹੋਵੇਗੀ’। ਕੈਪਟਨ ਨੇ ਕਿਹਾ ਕਿ ‘ਸਿੱਧੂ ਕਿੱਧਰ ਜਾਣਾ ਚਾਹੁੰਦਾ ਹੈ, ਪਹਿਲਾਂ ਇਹ ਤਾਂ ਕਲੀਅਰ ਕਰੇ, ਜੋ ਆਪਣੇ ਹੀ ਮੁੱਖ ਮੰਤਰੀ ਨੂੰ ਅਟੈਕ ਕਰੀ ਜਾ ਰਿਹਾ ਹੈ। ਉਸਦਾ ਮਤਲਬ ਤਾਂ ਇਹ ਹੋਇਆ ਕਿ ਉਹ ਕਿਤੇ ਹੋਰ ਜਾਣ ਦੀ ਤਿਆਰੀ ਕਰ ਰਿਹਾ ਹੈ। ਮੇਰੇ ਨਾਲ ਲੜਨਾ ਹੈ ਤਾਂ ਸ਼ੌਂਕ ਨਾਲ ਲੜੇ। ਪਿਛਲੀ ਵਾਰ ਜੇ.ਜੇ. ਸਿੰਘ ਆਇਆ ਸੀ, ਉਸਦੀ ਜ਼ਮਾਨਤ ਜ਼ਬਤ ਹੋ ਗਈ ਸੀ। ਇਸਦਾ ਵੀ ਇਹੀ ਹਾਲ ਹੋਣਾ ਹੈ। ਸਿੱਧੂ ਨੂੰ ਆ ਜਾਣ ਦਿਉ’।

ਕੈਪਟਨ ਨੇ ਕਿਹਾ ਕਿ ‘ਸਿੱਧੂ ਨੂੰ ਤਾਂ ਪਤਾ ਹੀ ਨਹੀਂ ਹੈ ਕਿ ਉਹ ਕਿਹੜੀ ਪਾਰਟੀ ਵਿੱਚ ਹੈ। ਜੇ ਉਹ ਕਾਂਗਰਸ ਵਿੱਚ ਹੈ ਤਾਂ ਪਾਰਟੀ ਵਿੱਚ ਰਹਿ ਕੇ ਉਸਦੇ ਖਿਲਾਫ ਹੀ ਬੋਲਣਾ, ਇਹ ਪੂਰੀ ਤਰ੍ਹਾਂ ਅਨੁਸ਼ਾਸਨਹੀਣਤਾ ਹੈ। ਭਾਜਪਾ ਨੇ ਸਿੱਧੂ ਨੂੰ ਲੈਣਾ ਨਹੀਂ ਕਿਉਂਕਿ ਉਹ ਸਾਰਿਆਂ ਨੂੰ ਗਾਲ੍ਹਾਂ ਕੱਢ ਕੇ ਨਿਕਲੇ ਹਨ। ਇਹੀ ਹਾਲ ਹੈ ਕਿ ਅਕਾਲੀ ਦਲ ਵੀ ਸਿੱਧੂ ਤੋਂ ਔਖਾ ਹੋਇਆ ਪਿਆ ਹੈ’।

ਕੈਪਟਨ ਨੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਅਸਤੀਫ਼ਿਆਂ ਦੀ ਵੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਅਸਤੀਫੇ ਮੈਂ ਪਾੜ ਕੇ ਸੁੱਟ ਦਿੱਤੇ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਸੁਨੀਲ ਜਾਖੜ ਵਧੀਆ ਜ਼ਿੰਮੇਵਾਰੀ ਨਿਭਾ ਰਹੇ ਹਨ ਤਾਂ ਸਿੱਧੂ ਨੂੰ ਪ੍ਰਧਾਨਗੀ ਕਿਉਂ ਮਿਲੇ’।

Exit mobile version