The Khalas Tv Blog India ‘ਕੈਪਟਨ’ ਨੇ ਅਕਾਲੀ ਦਲ- ਬੀਜੇਪੀ ਦੀ ‘ਗਲਵੱਕੜੀ’ ਦਾ ਲਿਆ ਜ਼ਿੰਮਾ ! ‘ਫਾਰਮੂਲਾ ਤੈਅ’ ! ਇਸ ਦਿਨ ਹੋਵੇਗਾ ਐਲਾਨ
India Punjab

‘ਕੈਪਟਨ’ ਨੇ ਅਕਾਲੀ ਦਲ- ਬੀਜੇਪੀ ਦੀ ‘ਗਲਵੱਕੜੀ’ ਦਾ ਲਿਆ ਜ਼ਿੰਮਾ ! ‘ਫਾਰਮੂਲਾ ਤੈਅ’ ! ਇਸ ਦਿਨ ਹੋਵੇਗਾ ਐਲਾਨ

ਬਿਉਰੋ ਰਿਪੋਰਟ : ਕਹਿੰਦੇ ਨੇ ਸਿਆਸਤ ਵਿੱਚ ਕਦੇ ਵੀ ਕੋਈ ਪਰਮਾਨੈਂਟ ਦੁਸ਼ਮਣ ਨਹੀਂ ਹੁੰਦਾ । ਇਹ ਗੱਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤਾਜ਼ਾ ਬਿਆਨ ਤੋਂ ਸਾਬਿਤ ਹੋ ਗਈ ਹੈ । ਮੰਚ ਤੋਂ ਅਕਾਲੀ ਦਲ ਦੇ ਨਾਲ ਬਾਦਲ ਪਰਿਵਾਰ ਨੂੰ ਖਰੀਆਂ-ਖਰੀਆਂ ਸੁਣਾਉਣ ਵਾਲੇ ਅਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਿੱਚ ਜੇਲ੍ਹ ਭੇਜਣ ਵਾਲੇ ਕੈਪਟਨ ਹੁਣ ਬੀਜੇਪੀ ਅਤੇ ਅਕਾਲੀ ਦਲ ਵਿੱਚ ਗਠਜੋੜ ਦੇ ਸਭ ਤੋਂ ਵੱਡੇ ਸੂਤਰਧਾਰ ਬਣ ਗਏ ਹਨ । ਕੈਪਟਨ ਅਮਰਿੰਦਰ ਸਿੰਘ ਨੇ ਬੀਜੇਪੀ ਅਤੇ ਅਕਾਲੀ ਦਲ ਦੇ ਗਠਜੋੜ ਨੂੰ ਲੈਕੇ ਹੀ ਵੱਡਾ ਬਿਆਨ ਦਿੱਤਾ ਹੈ । ਉਨ੍ਹਾਂ ਨੇ ਇੱਕ ਟੀਵੀ ਚੈਨਲ ਨੂੰ ਇੰਟਰਵਿਊ ਵਿੱਚ ਕਿਹਾ ਮੈਂ ਹੀ ਬੀਜੇਪੀ ਦੇ ਕੌਮੀ ਪ੍ਰਧਾਨ ਜੇ.ਪੀ ਨੱਡਾ ਨੂੰ ਅਕਾਲੀ ਦਲ ਨਾਲ ਗਠਜੋੜ ਦੀ ਸਿਫਾਰਿਸ਼ ਕੀਤੀ ਹੈ । ਦੋਵਾਂ ਪਾਰਟੀਆਂ ਦਾ ਗਠਜੋੜ ਜ਼ਰੂਰੀ ਹੈ,ਸਾਡਾ ਸ਼ਹਿਰਾਂ ਵਿੱਚ ਅਕਾਾਲੀ ਦਲ ਦਾ ਪੇਂਡੂ ਇਲਾਕੇ ਵਿੱਚ ਵੱਡਾ ਅਧਾਰ ਹੈ ਦੋਵਾਂ ਨੂੰ ਫਾਇਦਾ ਹੋਵੇਗਾ । ਇਸ ‘ਤੇ ਜਲਦ ਫੈਸਲਾ ਹੋਵੇਗਾ । ਉਨ੍ਹਾਂ ਕਿਹਾ ਮੇਰੀ ਕੋਸ਼ਿਸ਼ ਹੈ ਕਿ ਚੋਣਾਂ ਦੇ ਐਲਾਨ ਤੋਂ ਪਹਿਲਾਂ ਅਸੀਂ ਇਕੱਠੇ ਆਉਣ ਦਾ ਐਲਾਨ ਕਰ ਦੇਇਏ । ਜਦੋਂ ਉਨ੍ਹਾਂ ਨੂੰ ਸੀਟ ਸੇਅਰਿੰਗ ਨੂੰ ਲੈਕੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਅਸੀਂ ਖੁੱਲੇ ਦਿਲ ਨਾਲ ਗਠਜੋੜ ਲਈ ਤਿਆਰ ਹਾਂ ।

ਉਧਰ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਗਠਜੋੜ ਦੇ ਸੰਕੇਤ ਦਿੱਤੇ ਹਨ । ਉਨ੍ਹਾਂ ਕਿਹਾ ਸਾਡੇ ਨਾਲ ਬੀਜੇਪੀ ਦਾ ਚੰਗਾ ਗਠਜੋੜ ਚੱਲਿਆ ਸੀ ਪਰ ਕਿਸਾਨੀ ਅੰਦੋਲਨ ਦੀ ਵਜ੍ਹਾ ਕਰਕੇ ਉਹ ਟੁੱਟ ਗਿਆ । ਸਾਡੀ ਪਾਰਟੀ ਹਮੇਸ਼ਾ ਕਿਸਾਨਾਂ ਨਾਲ ਖੜੀ ਰਹੀ ਹੈ । ਉਨ੍ਹਾਂ ਕਿਹਾ ਜਦੋਂ ਵੀ ਬੀਜੇਪੀ ਨਾਲ ਗਠਜੋੜ ਹੋਇਆ ਤਾਂ ਸਾਡੀ ਕੋਸ਼ਿਸ਼ ਇਹ ਹੋਵੇਗੀ ਕਿਵੇਂ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ ।

ਅਕਾਲੀ ਦਲ ਦਾ ਬੀਐੱਸਪੀ ਨਾਲ ਗਠਜੋੜ ਟੁੱਟ ਚੁੱਕਾ ਹੈ ਅੱਜ ਹੀ BSP ਸੁਪ੍ਰੀਮੋ ਮਾਇਆਵਤੀ ਨੇ ਸਾਫ ਕਰ ਦਿੱਤਾ ਹੈ ਕਿ ਪਾਰਟੀ ਇਕੱਲੇ ਹੀ ਚੋਣਾਂ ਵਿੱਚ ਉਤਰੇਗੀ ਉਹ ਕਿਸੇ ਨਾਲ ਗਠਜੋੜ ਨਹੀਂ ਕਰਨ ਜਾ ਰਹੀ ਹੈ । ਪਿਛਲੇ ਹਫਤੇ ਚੰਡੀਗੜ੍ਹ ਵਿੱਚ BSP ਦੇ ਪੰਜਾਾਬ ਇੰਚਾਰਜ ਨੇ ਵੀ ਸਾਫ ਕਰ ਦਿੱਤਾ ਸੀ ਅਸੀਂ ਬੀਜੇਪੀ ਦੇ ਨਾਲ ਨਹੀਂ ਜਾਣਾ ਹੈ । ਅਕਾਲੀ ਦਲ ਦੀ ਬੀਜੇਪੀ ਨਾਲ ਗਠਜੋੜ ਦੀ ਗੱਲਬਾਤ ਚੱਲ ਰਹੀ ਹੈ । ਹਾਲਾਂਕਿ ਅਕਾਲੀ ਦਲ ਬੀਐੱਸਪੀ ਨੂੰ ਵੀ ਲੋਕਸਭਾ ਵਿੱਚ ਇੱਕ ਸੀਟ ਦੇਕੇ ਗਠਜੋੜ ਦਾ ਹਿੱਸਾ ਬਣਾਉਣਾ ਚਾਹੁੰਦੀ ਸੀ ।

11 ਫਰਵਰੀ ਨੂੰ ਸਭ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਸੀ ਕਿ ਅਕਾਲੀ ਦਲ ਨਾਲ ਮੁੜ ਤੋਂ ਗਠਜੋੜ ਨੂੰ ਲੈਕੇ ਗੱਲਬਾਤ ਚੱਲ ਰਹੀ ਹੈ ਉਸ ਵੇਲੇ ਖਬਰਾਂ ਆਇਆ ਸੀ ਸਨ ਕਿ ਅਕਾਲੀ ਦਲ 7 ਸੀਟਾਂ ਤੇ ਲੋਕਸਭਾ ਚੋਣਾਂ ਲੜੇਗਾ ਬੀਜੇਪੀ 6 ‘ਤੇ। ਫਿਰ ਅਗਲੇ ਦਿਨ ਖਬਰ ਆਈ ਸੀ ਕਿ ਅਕਾਲੀ ਦਲ ਲੋਕਸਭਾ ਦੇ ਨਾਲ ਵਿਧਾਨਸਭਾ ਵਿੱਚ ਵੀ ਹੁਣੇ ਹੀ ਸੀਟ ਸ਼ੇਅਰਿੰਗ ਚਾਉਂਦਾ ਹੈ ਜਦਕਿ ਬੀਜੇਪੀ ਤਿਆਰ ਨਹੀਂ ਸੀ । ਉਸ ਤੋਂ ਬਾਅਦ ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਗੱਲਬਾਤ ਲਟਕ ਗਈ ਹੈ। ਪਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਾਅਵੇ ਤੋਂ ਬਾਅਦ ਹੁਣ ਮੁੜ ਤੋਂ ਗਠਜੋੜ ਦੀ ਸਰਗਰਮੀਆਂ ਤੇਜ਼ ਹੋ ਗਈਆਂ ਹਨ।

Exit mobile version