The Khalas Tv Blog Punjab “ਸਾਡਾ ਗੱਠਜੋੜ ਕਿਸੇ ਨਾਲ ਮੁਕਾਬਲਾ ਨਹੀਂ ਕਰੇਗਾ, ਅਸੀਂ ਪੰਜਾਬ ਜਿੱਤਾਂਗੇ” – ਕੈਪਟਨ
Punjab

“ਸਾਡਾ ਗੱਠਜੋੜ ਕਿਸੇ ਨਾਲ ਮੁਕਾਬਲਾ ਨਹੀਂ ਕਰੇਗਾ, ਅਸੀਂ ਪੰਜਾਬ ਜਿੱਤਾਂਗੇ” – ਕੈਪਟਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਚੰਡੀਗੜ੍ਹ ਦੇ ਸੈਕਟਰ 9 ਵਿੱਚ ਉਦਘਾਟਨ ਕੀਤਾ ਹੈ। ਇਸ ਮੌਕੇ ਕੈਪਟਨ ਨੇ ਕਿਹਾ ਕਿ ਅੱਜ ਤੋਂ ਸਾਡਾ ਦਫ਼ਤਰ ਸ਼ੁਰੂ ਹੋ ਰਿਹਾ ਹੈ। ਕੈਪਟਨ ਨੇ ਕਿਹਾ ਕਿ ਆਗਾਮੀ ਚੋਣ ਨੂੰ ਲੈ ਕੇ ਸਾਡੀ ਪੂਰੀ ਤਿਆਰੀ ਹੈ। ਦੋ ਪਾਰਟੀਆਂ ਦੇ ਨਾਲ ਸੀਟ ਸ਼ੇਅਰਿੰਗ ਨੂੰ ਲੈ ਕੇ ਗੱਲ ਚੱਲ ਰਹੀ ਹੈ। ਕੈਪਟਨ ਨੇ ਬੀਜੇਪੀ ਅਤੇ ਅਕਾਲੀ ਦਲ ਸੰਯੁਕਤ ਦੇ ਨਾਲ ਗੱਠਜੋੜ ਕਰਨ ਦਾ ਵੀ ਦਾਅਵਾ ਕੀਤਾ ਹੈ। ਕੈਪਟਨ ਨੇ ਕਿਹਾ ਕਿ ਅਸੀਂ ਜ਼ਿਲ੍ਹਾ ਪੱਧਰ ‘ਤੇ ਵੀ ਗਰੁੱਪ ਬਣਾ ਰਹੇ ਹਾਂ। ਕੈਪਟਨ ਨੇ ਕਿਹਾ ਕਿ ਸਾਰਿਆਂ ਦਾ ਮੁੱਦਾ ਇੱਕ ਹੀ ਹੈ – ਪੰਜਾਬ ਜਿੱਤਣਾ। ਪੰਜਾਬ ਅਸੀਂ ਜਿੱਤਾਂਗੇ।

ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਤੇ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਸੰਯੁਕਤ ਨਾਲ ਰਲ ਕੇ ਚੋਣਾਂ ਲੜੇਗੀ ਤੇ ਪੰਜਾਬ ਵਿੱਚ ਸਰਕਾਰ ਬਣਾਵੇਗੀ। ਉਨ੍ਹਾਂ ਕਿਹਾ ਕਿ ਮੈਂਬਰਸ਼ਿਪ ਮੁਹਿੰਮ 10 ਦਿਨਾਂ ਤੋਂ ਸ਼ੁਰੂ ਹੈ। ਕੈਪਟਨ ਨੇ ਕਿਹਾ ਕਿ ਅਮਿਤ ਸ਼ਾਹ ਨੇ ਕਿਹਾ ਹੈ ਕਿ ਉਹ ਸਾਡੀ ਪਾਰਟੀ ਅਤੇ ਢੀਂਡਸਾ ਨਾਲ ਗੱਠਜੋੜ ਕਰਨਗੇ। ਅਸੀਂ ਗਠਜੋੜ ਵਿੱਚ ਰਲ ਕੇ ਇੱਕ-ਦੂਸਰੇ ਦੀ ਹਮਾਇਤ ਕਰਾਂਗੇ। ਜਿੱਤਣ ਵਾਲਿਆਂ ਨੂੰ ਹੀ ਟਿਕਟ ਦੇਵਾਂਗੇ। ਕੈਪਟਨ ਨੇ ਕਿਹਾ ਕਿ ਅਜੇ ਨਹੀਂ ਦੱਸ ਸਕਦਾ ਕਿ ਮੇਰੇ ਨਾਲ ਕਾਂਗਰਸ ਦੇ ਕਿੰਨੇ ਲੀਡਰ ਹਨ। ਕੈਪਟਨ ਨੇ ਕਿਹਾ ਕਿ ਉਹ ਜਲਦ ਹੀ ਬੀਜੇਪੀ ਲੀਡਰਾਂ ਦੇ ਨਾਲ ਮੁਲਾਕਾਤ ਕਰਨਗੇ।

ਕੈਪਟਨ ਨੇ ਕਿਹਾ ਕਿ ਅਸੀਂ ਜੋ ਗਠਜੋੜ ਬਣਾ ਰਹੇ ਹਾਂ, ਉਸ ਵਿੱਚ ਸਾਨੂੰ ਲੋਕਾਂ ਦਾ ਸਮਰਥਨ ਮਿਲੇਗਾ, ਮੈਂ ਇਹ ਗੱਲ ਉਸ ਫੀਡਬੈਕ ਨੂੰ ਲੈ ਕੇ ਕਹਿ ਰਿਹਾ ਹਾਂ ਜੋ ਸਾਨੂੰ ਮਿਲ ਰਿਹਾ ਹੈ। ਕੈਪਟਨ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ ਭ੍ਰਿਸ਼ਟਾਚਾਰ ਵਧਿਆ ਹੈ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਇਸ ਨੂੰ ਹੋਰ ਬਦਤਰ ਕਰ ਦਿੱਤਾ ਹੈ। ਸਾਡਾ ਗਠਜੋੜ ਕਿਸੇ ਨਾਲ ਮੁਕਾਬਲਾ ਨਹੀਂ ਕਰੇਗਾ, ਅਸੀਂ ਹੂੰਝਾ ਫੇਰ ਜਿੱਤ ਦਰਜ ਕਰਾਂਗੇ।

ਕੈਪਟਨ ਨੇ ਚੰਨੀ ਸਰਕਾਰ ਦੇ ਇਸ਼ਤਿਹਾਰਾਂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਜਦੋਂ ਕਾਂਗਰਸ ਦੇ ਇਸ਼ਤਿਹਾਰ ਆਉਂਦੇ ਹਨ ਤਾਂ ਮੈਨੂੰ ਹਾਸਾ ਆਉਂਦਾ ਹੈ। ਇਹ ਸਭ ਹੁਣ ਡਰਾਮਾ ਕਰ ਰਹੇ ਹਨ। ਇਨ੍ਹਾਂ ਨੂੰ ਪਤਾ ਹੈ ਕਿ ਕੁੱਝ ਵੀ ਨਹੀਂ ਹੋਣਾ। ਇਹ ਐਲਾਨ ਕਰ ਰਹੇ ਹਨ, ਦੋ ਮਹੀਨਿਆਂ ਵਿੱਚ ਚੋਣ ਜ਼ਾਬਤਾ ਲੱਗ ਜਾਣਾ ਹੈ। ਪੰਜਾਬ ਵਿੱਚ ਜੋ ਅਸੀਂ ਪ੍ਰਾਪਤੀ ਕੀਤੀ ਹੈ, ਮੇਰੀ ਸਰਕਾਰ ਨੇ 92 ਫ਼ੀਸਦੀ ਵਾਅਦੇ ਪੂਰੇ ਕੀਤੇ ਹਨ।

ਕੈਪਟਨ ਨੇ ਕਿਹਾ ਕੇ ਪ੍ਰਧਾਨ ਮੰਤਰੀ ਨੇ ਖੇਤੀ ਬਿੱਲ ਮੁਆਫ ਕਰ ਦਿੱਤੇ ਹਨ। ਅੱਗੇ ਕਮੇਟੀ ਬਣਾ ਕੇ ਮਸਲੇ ਹੱਲ ਕਰਾਂਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ‘ਤੇ ਅਪਣੀ ਪਾਰਟੀ ਮਜ਼ਬੂਤ ਕਰਾਂਗੇ। ਮੁੱਖ ਮੰਤਰੀ ਦੇ ਚਿਹਰੇ ‘ਤੇ ਬੋਲਦਿਆਂ ਕੈਪਟਨ ਨੇ ਕਿਹਾ ਕੇ ਇਸ ਬਾਰੇ ਸਾਰੀਆਂ ਪਾਰਟੀਆਂ ਮਿਲ ਕੇ ਫੈਸਲਾ ਕਰਨਗੀਆਂ। ਕੈਪਟਨ ਨੇ ਕਿਹਾ ਕਿ ਮਾਈਨਿੰਗ ਬਹੁਤ ਚੱਲ ਰਹੀ ਹੈ, ਮੈਂ ਸਪੈਸ਼ਲ ਟਾਸਕ ਫੋਰਸ ਬਣਾਈ ਸੀ, ਹੁਣ ਤਾਂ ਮਾਈਨਿੰਗ ਸ਼ਰੇਆਮ ਚੱਲ ਰਹੀ ਹੈ।

ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੇ ਨਾਲ ਵਪਾਰ ਮੁੜ ਸ਼ੁਰੂ ਕਰਨ ਦੀ ਮੰਗ ‘ਤੇ ਕੈਪਟਨ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪਾਕਿਸਤਾਨ ਪਹਿਲਾਂ ਸਾਡੇ ਜਵਾਨਾਂ ‘ਤੇ ਗੋਲੀ ਚਲਾਉਣਾ ਬੰਦ ਕਰੇ।

Exit mobile version