The Khalas Tv Blog Punjab ਮੋਤੀਆਂ ਵਾਲੀ ਸਰਕਾਰ ਉੱਠੀ ਅੱਬੜਵਾਹੇ
Punjab

ਮੋਤੀਆਂ ਵਾਲੀ ਸਰਕਾਰ ਉੱਠੀ ਅੱਬੜਵਾਹੇ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਾਹਨਾ ਮਾਰਦਿਆਂ ਉਨ੍ਹਾਂ ਨੂੰ ਭੁਲੱਕੜ ਦੱਸਿਆ ਹੈ। ਕੈਪਟਨ ਨੇ ਆਪਣੇ ਸੋਸ਼ਲ ਮੀਡੀਆ ਉਤੇ ਪਾਏ ਟਵੀਟ ਵਿੱਚ ਲਿਖਿਆ ਹੈ ਕਿ ਭਗਵੰਤ ਮਾਨ ਜੀ ਤੁਸੀਂ ਚੀਜ਼ਾਂ ਭੁੱਲ ਜਾਂਦੇ ਹੋ। ਇਸ ਲਈ ਸੋਚਿਆ ਤੁਹਾਨੂੰ ਯਾਦ ਕਰਵਾ ਦਈਏ। ਉਨ੍ਹਾਂ ਲਿਖਿਆ ਹੈ ਕਿ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਭਵਿੱਖ ਲਈ ਕ੍ਰਿਪਾ ਕਰਕੇ ਆਪਣੇ ਕੀਤੇ ਵਾਅਦਿਆਂ ਨੂੰ ਨੋਟ ਕਰੋ। ਤੁਸੀਂ ਚੀਜ਼ਾਂ ਭੁੱਲ ਜਾਂਦੇ ਹੋ। ਉਨ੍ਹਾਂ ਪੋਸਟ ਸਾਂਝ ਕੀਤੀ ਹੈ ਜਿਸ ਵਿੱਚ ਕਿਹਾ ਹੈ, ਬੀਬੀ ਖਾਲੜਾ ਨੂੰ ਰਾਜ ਸਭਾ? ਬਹਿਬਲ ਕਲਾਂ ਦੇ ਪੀੜਤਾਂ ਨੂੰ 24 ਘੰਟਿਆਂ ਵਿੱਚ ਇਨਸਾਫ? ਪ੍ਰਧਾਨ ਮੰਤਰੀ ਨਾਲ ਮੀਟਿੰਗ ਵਿੱਚ ਉਠਾਇਆ ਜਾਵੇਗਾ ਬੀਬੀਐਮਬੀ ਦਾ ਮੁੱਦਾ।

ਮੋਤੀਆਂ ਵਾਲੀ ਸਰਕਾਰ ਦਾ ਟਵੀਟ ਭਗਵੰਤ ਸਿੰਘ ਮਾਨ ਨੂੰ ਰਾਜ ਸਭਾ ਦੇ ਮੈਂਬਰ ਨਾਮਜ਼ਦ ਕਰਨ ਦੀ ਉਠਾਈ ਜਾ ਰਹੀ ਮੰਗ ਅਤੇ ਬਹਿਬਲ ਕਲਾਂ ਦੇ ਪੀੜਤਾਂ ਨੂੰ 24 ਘੰਟਿਆਂ ਵਿੱਚ ਇੰਨਸਾਫ ਦੇਣ ਦਾ ਵਾਅਦਾ ਪੁਗਾਉਣ ਸਮੇਤ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਨਾਲ ਬੀਬੀਐਮਬੀ ਦੇ ਮੁੱਦੇ ‘ਤੇ ਮੂੰਹ ਨਾ ਖੋਲਣ ਵੱਲ ਇਸ਼ਾਰਾ ਕੀਤਾ ਹੈ।

Exit mobile version