The Khalas Tv Blog International ਕੈਨੇਡਾ ਪੁਲੀਸ ਵੱਲੋਂ ਅੰਬੈਸਡਰ ਬ੍ਰਿਜ ਤੋਂ ਟਰੱਕ ਚਾਲਕਾਂ ਨੂੰ ਹਟਾਉਣ ਦਾ ਕੰਮ ਸ਼ੁਰੂ
International

ਕੈਨੇਡਾ ਪੁਲੀਸ ਵੱਲੋਂ ਅੰਬੈਸਡਰ ਬ੍ਰਿਜ ਤੋਂ ਟਰੱਕ ਚਾਲਕਾਂ ਨੂੰ ਹਟਾਉਣ ਦਾ ਕੰਮ ਸ਼ੁਰੂ

‘ਦ ਖ਼ਾਲਸ ਬਿਊਰੋ : ਕੈਨੇਡਾ ਤੇ ਅਮਰੀਕਾ ਦੀ ਸਰਹੱਦ ’ਤੇ ਅੰਬੈਸਡਰ ਬ੍ਰਿਜ ’ਤੇ ਰੋਸ ਪ੍ਰਦਰ ਸ਼ਨ ਕਰਨ ਵਾਲੇ ਟਰੱਕ ਚਾਲਕਾਂ ਨੂੰ ਕੈਨੇਡਾ ਪੁਲੀਸ ਨੇ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਟਰੱਕ ਚਾਲਕ ਕੈਨੇਡਾ ਦੀਆਂ ਕੋਵਿ ਡ ਪਾਬੰ ਦੀਆਂ ਖ਼ਿਲਾ ਫ਼ ਪਿਛਲੇ ਕੁੱਝ ਸਮੇਂ ਤੋਂ ਰੋ ਸ ਪ੍ਰਦ ਰਸ਼ਨ ਕਰ ਰਹੇ ਹਨ ।  ਇਨ੍ਹਾਂ ਰੋਸ ਪ੍ਰਦਰ ਸ਼ਨਾਂ ਕਾਰਨ ਕੈਨੇਡਾ ਤੇ ਅਮਰੀਕਾ ਵਿਚਾਲੇ ਵਪਾਰ ਪ੍ਰਭਾਵਿਤ ਹੋ ਰਿਹਾ ਹੈ। ਸੂਤਰਾਂ ਅਨੁਸਾਰ ਵਿੰਡਸਰ ਪੁਲੀਸ ਤੇ ਉਸ ਨੂੰ ਸਹਿਯੋਗ ਦੇਣ ਵਾਲੀਆਂ ਪੁਲੀਸ ਏਜੰਸੀਆਂ ਨੇ ਟਰੱਕ ਚਾਲਕਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪੁਲੀਸ ਨੇ ਆਮ ਜਨਤਾ, ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਵੀ ਰੋਸ ਪ੍ਰਦਰਸ਼ਨ ਕਰ ਰਹੇ ਟਰੱਕ ਚਾਲਕਾਂ ਵਾਲੇ ਰਾਹਾਂ ’ਤੇ ਨਾ ਜਾਣ ਦੀ ਅਪੀਲ ਕੀਤੀ ਹੈ ।

Exit mobile version